ਡੇਰਾ ਸੱਚਖੰਡ ਬੱਲਾਂ ਕਿਸੇ ਵੀ ਰਾਜਨੀਤਕ ਪਾਰਟੀ ਨੂੰ ਸਮਰਥਨ ਨਹੀਂ ਕਰਦਾ
ਜਲੰਧਰ (ਦਿਸ਼ਾ ਸੇਠੀ): ਡੇਰਾ ਸੰਤ ਸਰਵਣ ਦਾਸ ਜੀ ਸਚੰਖਡ ਬੱਲਾਂ ਨੇ ਇਕ ਪ੍ਰੇਸ ਨੋਟ ਜਾਰੀ ਕਰਦਿਆਂ ਕਿਹਾ ਕਿ ਡੇਰਾ ਸੱਚਖੰਡ ਬੱਲਾਂ ਇਕ ਨਿਰੋਲ ਧਾਰਮਿਕ ਡੇਰਾ ਹੈ ਜੋ ਕਿ ਕਿਸੇ ਵੀ ਰਾਜਨੀਤਕ ਪਾਰਟੀ ਦਾ ਸਮਰਥਨ ਨਹੀ ਕਰਦਾ।ਪ੍ਰੇਸ ਨੋਟ ਵਿੱਚ ਕਿਹਾ ਗਿਆ ਕਿ ਡੇਰਾ ਸਿਰਫ ਸਤਿਗੁਰ ਮਹਾਰਾਜ ਰਵਿਦਾਸ ਜੀ ਦੇ ਪ੍ਰਚਾਰ ਅਤੇ ਪਸਾਰ ਤੇ ਲੋਕ ਭਲਾਈ ਦੇ ਕੰਮਾਂ ਨੂੰ ਸਮਰਪਿਤ ਹੈ। ਡੇਰਾ ਸਾਰੀਆਂ ਸਿਆਸੀ ਪਾਰਟੀਆਂ ਦਾ ਸਤਿਕਾਰ ਕਰਦਾ ਹੈ ਤੇ ਡੇਰੇ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਦੇ ਲੀਡਰ ਨਤਮਸਤਕ ਹੋਣ ਲਈ ਆਉਦੇ ਹਨ।ਡੇਰਾ ਸੱਚਖੰਡ ਬੱਲਾਂ ਨੇ ਸਾਰੇ ਲੋਕਾਂ ਨੂੰ ਆਪਣੀ ਮਰਜ਼ੀ ਦੇ ਨਾਲ ਆਪਣੇ ਵੋਟ ਦਾ ਇਸਤੇਮਾਲ ਕਰਨ ਦੀ ਗੱਲ ਕਹੀ ਹੈ। ਡੇਰਾ ਕਿਸੇ ਵੀ ਪਾਰਟੀ ਜਾਂ ਉਮੀਦਵਾਰ ਦਾ ਸਮਰਥਨ ਦਾ ਨਹੀ ਕਰਦਾ।

ਡੇਰਾ ਸੱਚਖੰਡ ਬੱਲਾਂ ਨੇ ਸਮੂਹ ਸੰਗਤਾਂ ਨੂੰ ਬੇਨਤੀ ਕੀਤੀ ਹੈ ਕਿ ਕੁੱਝ ਸ਼ਰਾਰਤੀ ਅੰਦਰ ਡੇਰੇ ਦੇ ਨਾਮ ਤੇ ਫੇਕ ਆਈ ਡੀ ਬਣਾ ਕੇ ਵੋਟਾਂ ਪਾਉਣ ਦੀ ਅਪੀਲ ਕਰ ਰਹੇ ਹਨ ਜੋ ਕਿ ਗਲਤ ਹੈ ਤੇ ਡੇਰੇ ਦਾ ਇਸ ਨਾਲ ਕੋਈ ਸਬੰਧ ਨਹੀ ਹੈ। ਉੱਨਾਂ ਕਿਹਾ ਕਿ ਕਿਸੇ ਫੇਕ ਆਈ ਡੀ ਤੇ ਯਕੀਨ ਨਾ ਕੀਤਾ ਜਾਵੇ ਤੇ ਡੇਰੇ ਦੇ ਨਾਮ ਤੇ ਫੇਕ ਆਈ ਡੀ ਬਣਾਉਣ ਵਾਲਿਆਂ ਤੇ ਕਾਰਵਾਈ ਕੀਤੀ ਜਾਵੇਗੀ।












