ਨੈਸ਼ਨਲ ਡੈਸਕ : ਪਿਆਜ਼ ਇੱਕ ਵਾਰ ਫਿਰ ਆਮ ਲੋਕਾਂ ਨੂੰ ਰਵਾਉਣ ਦੀ ਤਿਆਰੀ ਵਿੱਚ ਹੈ। ਰਿਪੋਰਟ ਮੁਤਾਬਕ ਪਿਛਲੇ 15 ਦਿਨਾਂ ‘ਚ ਥੋਕ ਬਾਜ਼ਾਰਾਂ ‘ਚ ਪਿਆਜ਼ ਦੀ ਕੀਮਤ ‘ਚ 50 ਫੀਸਦੀ ਦਾ ਵਾਧਾ ਦੇਖਿਆ ਗਿਆ ਹੈ। ਇਸ ਦੇ ਨਾਲ ਹੀ ਦੇਸ਼ ਦੀ ਰਾਜਧਾਨੀ ਦਿੱਲੀ ‘ਚ ਪਿਆਜ਼ ਦੀ ਕੀਮਤ ‘ਚ 12 ਰੁਪਏ ਦਾ ਵਾਧਾ ਦੇਖਣ ਨੂੰ ਮਿਲਿਆ ਹੈ।
ਪਿਛਲੇ ਪੰਦਰਵਾੜੇ ‘ਚ ਪਿਆਜ਼ ਦੀਆਂ ਕੀਮਤਾਂ ‘ਚ 30-50 ਫੀਸਦੀ ਦਾ ਵਾਧਾ ਹੋਇਆ ਹੈ। ਜਿਸ ਦਾ ਮੁੱਖ ਕਾਰਨ ਸਪਲਾਈ ਦੀ ਕਮੀ ਦੱਸੀ ਜਾ ਰਹੀ ਹੈ। ਖਾਸ ਗੱਲ ਇਹ ਹੈ ਕਿ ਈਦ-ਉਲ-ਅਜ਼ਹਾ (ਬਕਰੀਦ) ਤੋਂ ਪਹਿਲਾਂ ਪਿਆਜ਼ ਦੀ ਮੰਗ ਵਧ ਗਈ ਹੈ। ਦੂਜੇ ਪਾਸੇ ਵਪਾਰੀਆਂ ਨੇ ਪਿਆਜ਼ ਦਾ ਭੰਡਾਰ ਰੱਖਣਾ ਸ਼ੁਰੂ ਕਰ ਦਿੱਤਾ ਹੈ। ਵਪਾਰੀਆਂ ਨੂੰ ਉਮੀਦ ਹੈ ਕਿ ਕੇਂਦਰ ਸਰਕਾਰ ਕੀਮਤਾਂ ਨੂੰ ਕੰਟਰੋਲ ਕਰਨ ਲਈ ਆਪਣਾ ਦਖਲ ਘਟਾ ਸਕਦੀ ਹੈ। ਇਸ ਦੇ ਨਾਲ ਹੀ ਜੇਕਰ ਸਰਕਾਰੀ ਅੰਕੜਿਆਂ ਦੀ ਗੱਲ ਕਰੀਏ ਤਾਂ ਦੇਸ਼ ਦੀ ਰਾਜਧਾਨੀ ਦਿੱਲੀ ‘ਚ 10 ਦਿਨਾਂ ‘ਚ ਪਿਆਜ਼ ਦੀ ਕੀਮਤ 12 ਰੁਪਏ ਪ੍ਰਤੀ ਕਿਲੋ ਵਧ ਗਈ ਹੈ। ਹਾਲਾਂਕਿ 40 ਫੀਸਦੀ ਐਕਸਪੋਰਟ ਡਿਊਟੀ ਕਾਰਨ ਬਰਾਮਦ ਵੀ ਕਾਫੀ ਘੱਟ ਰਹੀ ਹੈ। ਵਪਾਰੀਆਂ ਦਾ ਦਾਅਵਾ ਹੈ ਕਿ 17 ਜੂਨ ਨੂੰ ਈਦ- ਉਲ-ਅਜ਼ਹਾ ਮੌਕੇ ਪਿਆਜ਼ ਦੀ ਘਰੇਲੂ ਮੰਗ ਮਜ਼ਬੂਤ ਹੈ।
ਇੱਕ ਮਹੀਨੇ ਵਿੱਚ ਰਸੋਈ ਨਾਲ ਸਬੰਧਤ ਸਮਾਨ ਦੀਆਂ ਕੀਮਤਾਂ ਵਿੱਚ ਵਾਧਾ ਹੋ ਰਿਹਾ ਹੈ। ਪਹਿਲਾਂ ਦੁੱਧ ਮਹਿੰਗਾ ਹੋਇਆ, ਤੇਲ, ਪਿਆਜ਼, ਆਲੂ, ਟਮਾਟਰ ਦੀਆਂ ਕੀਮਤਾਂ ‘ਚ ਵਾਧਾ ਦਿੱਲੀ-ਐੱਨਸੀਆਰ ‘ਚ ਪਿਛਲੇ ਇਕ ਹਫਤੇ ‘ਚ ਪਿਆਜ਼ ਦੀਆਂ ਕੀਮਤਾਂ ‘ਚ 50 ਫੀਸਦੀ ਦਾ ਵਾਧਾ ਹੋਇਆ ਹੈ।