ਜਲੰਧਰ (ਦਿਸ਼ਾ ਸੇਠੀ): ਜਲੰਧਰ ਵੈਸਟ ਜਿਮਨੀ ਚੋਣ ਦਾ ਅਖਾੜਾ ਪੂਰੀ ਤਰ੍ਹਾਂ ਨਾਲ ਪੱਖ ਚੁੱਕਿਆ ਹੈ। ਹਰ ਪਾਰਟੀ ਦੇ ਉਮੀਦਵਾਰ ਪੂਰੇ ਜ਼ੋਰ ਸ਼ੋਰ ਨਾਲ ਚੋਣ ਪ੍ਰਚਾਰ ਕਰ ਲੋਕਾਂ ਨੂੰ ਆਪਣੇ ਹੱਕ ਵਿੱਚ ਭੁਗਤਣ ਲਈ ਜਦੋ ਜਹਿਦ ਕਰ ਰਹੇ ਨੇ। ਗੱਲ ਕਰੀਏ ਕਾਂਗਰਸ ਉਮੀਦਵਾਰ ਸੁਰਿੰਦਰ ਕੌਰ ਹੋਣਾਂ ਦੀ ਤਾਂ ਉਹਨਾਂ ਵੱਲੋਂ ਵੀ ਲਗਾਤਾਰ ਹਲਕਾ ਵੈਸਟ ਵਿੱਚ ਵੱਖ ਵੱਖ ਇਲਾਕਿਆਂ ਵਿੱਚ ਡੋਰ ਟੂ ਡੋਰ ਜਾ ਕੇ ਚੋਣ ਕੀਤਾ ਜਾ ਰਿਹਾ ਹੈ। ਬੀਤੇ ਦਿਨੀ ਸੁਰਿੰਦਰ ਕੌਰ ਹੋਣਾਂ ਵੱਲੋਂ ਵੱਖ-ਵੱਖ ਇਲਾਕਿਆਂ ਵਿੱਚ ਲੋਕਾਂ ਨੂੰ ਮਿਲਿਆ ਗਿਆ ਜਿੱਥੇ ਉਨਾਂ ਨੂੰ ਬੇਹਦ ਭਰਵਾਂ ਹੁੰਗਾਰਾ ਮਿਲਿਆ। ਇਸ ਮੌਕੇ ਹਲਕੇ ਦੇ ਲੋਕਾਂ ਵੱਲੋਂ ਉਨਾਂ ਨੂੰ ਆਪਣੀ ਮੁਸ਼ਕਿਲਾਂ ਨਾਲ ਜਾਣ ਨੂੰ ਵੀ ਕਰਵਾਇਆ ਗਿਆ ਜਿਸ ਤੇ ਸੁਰਿੰਦਰ ਕੌਰ ਵੱਲੋਂ ਜਿੱਤਣ ਤੋਂ ਬਾਅਦ ਪਹਿਲ ਦੇ ਅਧਾਰ ਤੇ ਹਰ ਮੁਸ਼ਕਿਲ ਦਾ ਹੱਲ ਕੱਢਣ ਦਾ ਭਰੋਸਾ ਜਤਾਇਆ ਗਿਆ।