ਜਲੰਧਰ ਵੈਸਟ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੁਰਜੀਤ ਕੌਰ ਦੇ ਹੱਕ ਵਿੱਚ ਕੀਤੀ ਮੀਟਿੰਗ: ਅਮਰਜੀਤ ਸਿੰਘ ਪ੍ਰਧਾਨ ਬੀ.ਸੀ ਵਿੰਗ ਜਲੰਧਰ

ਪੰਥਕ ਆਗੂਆਂ ਅਤੇ ਗੁਰਦੁਆਰਿਆਂ ਦੀ ਪ੍ਰਬੰਧਕ ਕਮੇਟੀਆਂ ਦੀ ਵਿਸ਼ੇਸ਼ ਮੀਟਿੰਗ: ਜਥੇਦਾਰ ਸੁਰਜੀਤ ਸਿੰਘ ਚੀਮਾ

ਜਲੰਧਰ (ਦਿਸ਼ਾ ਸੇਠੀ): ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਅਤੇ ਪਰਮਿੰਦਰ ਸਿੰਘ ਢੀਂਡਸਾ,ਬੀਬੀ ਜਗੀਰ ਕੌਰ, ਜਥੇਦਾਰ ਮਹਿੰਦਰ ਸਿੰਘ ਹੁਸੈਨਪੁਰੀ ਐਸਜੀਪੀਸੀ ਮੈਂਬਰ ਨਵਾਂ ਸ਼ਹਿਰ, ਠੀਕ ਜਥੇਦਾਰ ਬਲਵੀਰ ਸਿੰਘ ਜਾਨਾ ਨਗਰ ਜਲੰਧਰ ਵੈਸਟ ਦੀਆਂ ਜਿਮਨੀ ਚੋਣਾਂ ਨੂੰ ਮੁੱਖ ਰੱਖਦਿਆਂ ਹੋਇਆਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸੁਰਜੀਤ ਸਿੰਘ ਚੀਮਾ ਜੀ ਦੀ ਅਗਵਾਈ ਵਿਚ ਕੁਲਵਿੰਦਰ ਸਿੰਘ ਚੀਮਾ ਜੀ ਦੇ ਗ੍ਰਹਿ ਨਿਉ ਮਾਡਲ ਹਾਊਸ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬੀਬੀ ਸੁਰਜੀਤ ਕੌਰ ਜੀ ਦੇ ਹੱਕ ਵਿੱਚ ਪ੍ਰਚਾਰ ਸਬੰਧੀ ਜਲੰਧਰ ਸ਼ਹਿਰ ਦੇ ਪੰਥਕ ਲੀਡਰ ਅਤੇ ਸਮੂਹ ਸੰਗਤਾਂ ਦੀ ਇੱਕ ਮੀਟਿੰਗ ਕੀਤੀ ਗਈ ਅਤੇ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਚੋਣ ਨਿਸ਼ਾਨ ਤਕੜੀ ਤੇ ਵੋਟਾਂ ਪਾ ਕੇ ਬੀਬੀ ਜੀ ਨੂੰ ਜਿਤਾਓ ਤਾਂ ਜੋ ਵੈਸਟ ਹਲਕੇ ਦੇ ਪਿਛਲੇ ਕਾਫੀ ਸਾਲਾਂ ਤੋਂ ਰੁਕੇ ਹੋਏ ਕੰਮਾਂ ਨੂੰ ਪਹਿਲ ਦੇ ਆਧਾਰ ਤੇ ਕਰਵਾ ਸਕੀਏ ਅਤੇ ਸਾਨੂੰ ਉਮੀਦ ਹੈ ਕਿ ਇਹਨਾਂ ਠੱਗਾਂ ਦੀਆਂ ਸਰਕਾਰਾਂ ਪੰਜਾਬ ਸਰਕਾਰ ਚਾਹੇ ਕੇਂਦਰ ਸਰਕਾਰ ਅਤੇ ਕਾਂਗਰਸ ਸਰਕਾਰ ਦੀਆਂ ਗਲਤ ਨੀਤੀਆਂ ਤੋਂ ਦੁਖੀ ਹੋ ਕੇ ਲੋਕਾਂ ਨੇ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਉਣਗੇ।. ਸਾਰੇ ਹੀ ਧਾਰਮਿਕ ਆਗੂਆਂ ਵੱਲੋਂ ਅਤੇ ਸੰਗਤਾਂ ਵੱਲੋਂ ਵਿਸ਼ਵਾਸ ਦਵਾਇਆ ਗਿਆ ਕਿ ਬੀਬੀ ਸੁਰਜੀਤ ਕੌਰ ਜੀ ਅਤੇ ਜਥੇਦਾਰ ਪ੍ਰੀਤਮ ਸਿੰਘ ਜੀ ਦਾ ਪਰਿਵਾਰ ਦਾ ਕੁਰਬਾਨੀਆਂ ਭਰਿਆ ਇਤਿਹਾਸ ਹੈ, ਇਸ ਨੂੰ ਮੁੱਖ ਰੱਖਦੇ ਹੋਏ ਜਲੰਧਰ ਵੈਸਟ ਦੀ ਸੰਗਤ ਆਪ ਮੁਹਾਰੇ ਹੋ ਕੇ ਤਕੜੀ ਨੂੰ ਵੋਟਾਂ ਪਾਉਣ ਲਈ ਬੇਨਤੀ ਕਰ ਰਹੇ ਹਨ ਇਸ ਮੌਕੇ ਤੇ ਰਜਿੰਦਰ ਸਿੰਘ ਮਿਗਲਾਣੀ,ਹਰਿੰਦਰ ਸਿੰਘ ਚਾਵਲਾ,ਸਤਨਾਮ ਸਿੰਘ ਭਾਟੀਆ,ਦਲਜੀਤ ਸਿੰਘ,ਮੋਹਣ ਸਿੰਘ, ਸੁੱਚਾ ਸਿੰਘ,ਪ੍ਰਵੀਨ,ਦਲੀਪ ਸਿੰਘ,ਸੁਰਿੰਦਰ ਸਿੰਘ,ਮਹੇਸ਼ਇੰਦਰ ਸਿੰਘ ਧਾਮੀ,ਕੁਲਜੀਤ ਸਿੰਘ ਚਾਵਲਾ, ਜਸਵਿੰਦਰ ਸਿੰਘ ਜੱਸਾ, ਸੁਖਵੰਤ ਸਿੰਘ ਰੌਲੀ, ਜਥੇਦਾਰ ਉਧਮ ਸਿੰਘ ਔਲਖ ਅਤੇ ਆਦਿ ਲੀਡਰ ਹਾਜ਼ਰ ਸਨ।

Share This
0
About Author

Social Disha Today

Leave a Reply

Your email address will not be published. Required fields are marked *