ਪਟਿਆਲਾ (SDT): ਇਸ ਵੇਲੇ ਦੀ ਵੱਡੀ ਖਬਰ ਪਟਿਆਲਾ ਤੋਂ ਆ ਰਹੀ ਹੈ। ਇਨ੍ਹੀਂ ਦਿਨੀਂ ਪੰਜਾਬੀ ਯੂਨੀਵਰਸਿਟੀ ਦੇ ਹੋਸਟਲ ਵਿੱਚ ਰਹਿਣ ਵਾਲੀਆਂ ਵਿਦਿਆਰਥਣਾਂ ਇੱਕ ਵਿਅਕਤੀ ਦੀਆਂ ਅਸ਼ਲੀਲ ਹਰਕਤਾਂ ਤੋਂ ਪ੍ਰੇਸ਼ਾਨ ਹਨ। ਵਿਦਿਆਰਥਣਾਂ ਦਾ ਕਹਿਣਾ ਹੈ ਕਿ ਯੂਨੀਵਰਸਿਟੀ ਵਿੱਚ ਜਦੋਂ ਵੀ ਵਿਦਿਆਰਥਣਾਂ ਰਾਤ ਨੂੰ ਜਾਂ ਸਵੇਰੇ ਪੰਜ ਵਜੇ ਦੇ ਕਰੀਬ ਕਿਸੇ ਕੰਮ ਲਈ ਆਪਣੇ ਹੋਸਟਲ ਤੋਂ ਬਾਹਰ ਜਾਂਦੀਆਂ ਹਨ ਤਾਂ ਇੱਕ ਵਿਅਕਤੀ ਉਨ੍ਹਾਂ ਦੇ ਸਾਹਮਣੇ ਆ ਕੇ ਆਪਣੇ ਸਾਰੇ ਕੱਪੜੇ ਲਾਹ ਦਿੰਦਾ ਹੈ ਅਤੇ ਅਸ਼ਲੀਲ ਹਰਕਤਾਂ ਕਰਨ ਲੱਗਦਾ ਹੈ।
ਵਿਦਿਆਰਥਣਾਂ ਨੇ ਦੱਸਿਆ ਕਿ ਇਸ ਵਿਅਕਤੀ ਨੇ ਇਕ ਵਿਦਿਆਰਥਣ ਨਾਲ ਹੀ ਨਹੀਂ ਸਗੋਂ ਯੂਨੀਵਰਸਿਟੀ ਦੀਆਂ ਕਈ ਵਿਦਿਆਰਥਣਾਂ ਨਾਲ ਅਜਿਹੀਆਂ ਹਰਕਤਾਂ ਕੀਤੀਆਂ ਹਨ। ਉਹ ਪਿਛਲੇ 20 ਦਿਨਾਂ ਤੋਂ ਵਿਦਿਆਰਥਣਾਂ ਨੂੰ ਤੰਗ-ਪ੍ਰੇਸ਼ਾਨ ਕਰ ਚੁਕਿਆ ਹੈ। ਪਤਾ ਲੱਗਾ ਹੈ ਕਿ ਵਿਦਿਆਰਥਣਾਂ ਨਾਲ ਅਸ਼ਲੀਲ ਹਰਕਤਾਂ ਕਰਨ ਵਾਲਾ ਵਿਅਕਤੀ ਯੂਨੀਵਰਸਿਟੀ ਦੇ ਅਰਬਨ ਅਸਟੇਟ ਵਾਲੇ ਪਿਛਲੇ ਗੇਟ ਤੋਂ ਕੈਂਪਸ ਅੰਦਰ ਦਾਖਲ ਹੁੰਦਾ ਹੈ।
ਜਿਵੇਂ ਹੀ ਉਹ ਕੈਂਪਸ ਵਿਚ ਦਾਖਲ ਹੁੰਦਾ ਹੈ, ਕੁੜੀਆਂ ਨੂੰ ਦੇਖ ਕੇ ਉਹ ਆਪਣੇ ਸਾਰੇ ਕੱਪੜੇ ਉਤਾਰ ਲੈਂਦਾ ਹੈ, ਪਰ ਕੈਂਪਸ ਵਿਚ ਜਿਸ ਥਾਂ ‘ਤੇ ਸੁਰੱਖਿਆ ਗਾਰਡ ਤਾਇਨਾਤ ਹੈ, ਉਸ ਥਾਂ ਤੇ ਇਹ ਸ਼ਾਤਿਰ ਬੰਦਾ ਕੱਪੜੇ ਪਹਿਨ ਲੈਂਦਾ ਹਾਂ, ਜਿਸ ਨਾਲ ਲੱਗਦਾ ਹੈ ਕਿ ਉਹ ਇਕ ਚੰਗਾ ਇਨਸਾਨ ਹੈ। ਜਿਵੇਂ ਹੀ ਉਹ ਸੁਰੱਖਿਆ ਗਾਰਡ ਦੀ ਨਜ਼ਰ ਤੋਂ ਪਰੇ ਜਾਂਦਾ ਹੈ, ਤਾਂ ਉਹ ਕੁੜੀਆਂ ਨੂੰ ਦੇਖ ਕੇ ਦੁਬਾਰਾ ਆਪਣੇ ਕੱਪੜੇ ਲਾਹ ਲੈਂਦਾ ਹੈ।