ਜਲੰਧਰ (ਹਰੀਸ਼ ਚਨਕਾਰਿਆ): ਅੱਖਾਂ ਦੀ ਰੌਸ਼ਨੀ ਖੋ ਜਾਣ ਤੋਂ ਬਾਅਦ IAS ਬਣੇ ਅਧਿਕਾਰੀ ਅੱਜ ਜਲੰਧਰ ਨਗਰ ਨਿਗਮ ਦਾ ਚਾਰਜ ਸੰਭਾਲਣਗੇ। ਜਲੰਧਰ ਨਗਰ ਨਿਗਮ ਦੇ ਵਧੀਕ ਕਮਿਸ਼ਨਰ ਹੋਣਗੇ ਨੇਤਰਹੀਣ IAS ਅਧਿਕਾਰੀ ਅੰਕੁਰਜੀਤ ਸਿੰਘ। ਅੱਜ ਯਾਨੀ ਬੁੱਧਵਾਰ ਨੂੰ ਉਹ ਜਲੰਧਰ ਨਗਰ ਨਿਗਮ ਪਹੁੰਚ ਕੇ ਚਾਰਜ ਸੰਭਾਲਣਗੇ।

ਤੁਹਾਨੂੰ ਦੱਸ ਦੇਈਏ ਕਿ ਅੰਕੁਰਜੀਤ ਸਿੰਘ ਮੂਲ ਰੂਪ ਤੋਂ ਯਮੁਨਾਨਗਰ, ਹਰਿਆਣਾ ਦੇ ਰਹਿਣ ਵਾਲੇ ਨੇ। ਹਾਲ ਹੀ ‘ਚ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਮੰਤਰੀ ਮੰਡਲ ‘ਚ ਫੇਰਬਦਲ ਤੋਂ ਬਾਅਦ ਵੱਡੇ ਪੱਧਰ ‘ਤੇ ਪ੍ਰਸ਼ਾਸਨਿਕ ਫੇਰਬਦਲ ਕੀਤਾ ਗਿਆ ਸੀ। ਜਿਸ ਵਿੱਚ ਜਲੰਧਰ ਨਗਰ ਨਿਗਮ ਦਾ ਚਾਰਜ ਅੰਕੁਰਜੀਤ ਸਿੰਘ ਨੂੰ ਦਿੱਤਾ ਗਿਆ ਸੀ। ਅੱਜ ਉਹ ਜਲੰਧਰ ਪਹੁੰਚ ਕੇ ਆਪਣਾ ਕੰਮ ਸ਼ੁਰੂ ਕਰਨਗੇ।

ਬਚਪਨ ਵਿੱਚ ਚਲੀ ਗਈ ਸੀ ਅੱਖਾਂ ਦੀ ਰੋਸ਼ਨੀ

ਹਰਿਆਣਾ ਦੇ ਇੱਕ ਮੱਧ ਵਰਗੀ ਪਰਿਵਾਰ ਨਾਲ ਸਬੰਧਤ ਅੰਕੁਰਜੀਤ ਸਿੰਘ ਜਦੋਂ ਸਕੂਲ ਵਿੱਚ ਪੜ੍ਹਦੇ ਸੀ ਤਾਂ ਹੌਲੀ-ਹੌਲੀ ਉਨ੍ਹਾਂ ਦੀ ਅੱਖਾਂ ਦੀ ਰੋਸ਼ਨੀ ਘੱਟ ਹੋਣ ਲੱਗੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਕੁਝ ਸਮੇਂ ਬਾਅਦ ਅਚਾਨਕ ਦੇਖਣਾ ਬੰਦ ਹੋ ਗਿਆ। ਪਰ ਉਨ੍ਹਾਂ ਨੇ ਹਿੰਮਤ ਨਹੀਂ ਹਾਰੀ ਅਤੇ ਪ੍ਰਮਾਤਮਾ ਵੱਲੋਂ ਦਿੱਤੇ ਹਾਲਾਤ ਦਾ ਡਟ ਕੇ ਮੁਕਾਬਲਾ ਕੀਤਾ, ਜਿਸ ਦਾ ਨਤੀਜਾ ਇਹ ਹੋਇਆ ਕਿ ਉਨ੍ਹਾਂ ਨੇ ਆਈ.ਏ.ਐਸ. ਅਫ਼ਸਰ ਬਣ ਕੇ ਆਪਣੇ ਪਰਿਵਾਰ ਅਤੇ ਜ਼ਿਲ੍ਹੇ ਦਾ ਨਾਂ ਰੌਸ਼ਨ ਕੀਤਾ।

Share This
0
About Author

Social Disha Today

Leave a Reply

Your email address will not be published. Required fields are marked *