18ਵਾਂ ਆਲ ਇੰਡੀਆ ਬਲਵੰਤ ਸਿੰਘ ਕਪੂਰ ਹਾਕੀ ਟੂਰਨਾਮੈਂਟ
ਰਾਊਂਡ ਗਲਾਸ ਅਕੈਡਮੀ ਕਵਾਰਟਰ ਫਾਇਨਲ ਵਿੱਚ
ਸੁਰਜੀਤ ਹਾਕੀ ਅਕੈਡਮੀ ਜਲੰਧਰ, ਸੋਨੀਪਤ ਵਲੋਂ ਜਿੱਤਾਂ ਦਰਜ
ਜਲੰਧਰ 19 ਨਵੰਬਰ ( ਦਿਸ਼ਾ ਸੇਠੀ ): ਰਾਊਂਡ ਗਲਾਸ ਹਾਕੀ ਅਕੈਡਮੀ ਮੋਹਾਲੀ ਨੇ ਪੀਆਈਐਸ ਮਾਲਵਾ ਹਾਕੀ ਅਕੈਡਮੀ ਲੁਧਿਆਣਾ ਨੂੰ 7-1 ਨਾਲ ਹਰਾ ਕੇ 18ਵੇਂ ਆਲ ਇੰਡੀਆ ਬਲਵੰਤ ਸਿੰਘ ਕਪੂਰ ਹਾਕੀ ਟੂਰਨਾਮੈਂਟ ਦੇ ਕਵਾਰਟਰ ਫਾਇਨਲ ਵਿੱਚ ਪ੍ਰਵੇਸ਼ ਕਰ ਲਿਆ। ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿੱਚ ਚਲ ਰਹੇ ਟੂਰਨਾਮੈਂਟ ਦੇ ਤੀਜੇ ਦਿਨ ਲੀਗ ਦੌਰ ਦੇ ਚਾਰ ਮੈਚ ਖੇਡੇ ਗਏ।
ਪਹਿਲੇ ਮੈਚ ਵਿੱਚ ਪੂਲ ਸੀ ਵਿੱਚ ਨਾਮਧਾਰੀ ਇਲੈਵਨ ਨੇ ਏਕਨੂਰ ਹਾਕੀ ਅਕੈਡਮੀ ਤੇਹਿੰਗ ਦੀਆਂ ਟੀਮਾਂ 1-1 ਨਾਲ ਬਰਾਬਰ ਰਹੀਆਂ। ਖੇਡ ਦੇ 15ਵੇਂ ਮਿੰਟ ਵਿੱਚ ਨਾਮਧਾਰੀ ਦੇ ਨਵਰਾਜ ਸਿੰਘ ਨੇ ਗੋਲ ਕਰਕੇ ਸਕੋਰ 1-0 ਕੀਤਾ। ਏਕਨੂਰ ਵਲੋਂ ਖੇਡ ਦੇ 57ਵੇਂ ਮਿੰਟ ਵਿੱਚ ਦਮਨਪ੍ਰੀਤ ਸਿੰਘ ਨੇ ਗੋਲ ਕਰਕੇ ਸਕੋਰ 1-1 ਕਰਕੇ ਮੈਚ ਬਰਾਬਰ ਕੀਤਾ। ਦੋਵਾਂ ਟੀਮਾਂ ਨੂੰ ਇਕ ਇਕ ਅੰਕ ਮਿਿਲਆ।
ਏਕਨੂਰ ਹਾਕੀ ਅਕੈਡਮੀ ਦੇ ਧੰਨਦੀਪ ਮੇਹਮੀ ਨੂੰ ਮੈਚ ਦਾ ਬੇਹਤਰੀਨ ਖਿਡਾਰੀ ਐਲਾਨਿਆ ਗਿਆ।
ਦੂਜੇ ਮੈਚ ਵਿੱਚ ਪੂਲ ਬੀ ਨੈਸ਼ਨਲ ਸੈਂਟਰ ਆਫ ਐਕਸੀਲੈਂਸ ਸੋਨੀਪਤ ਨੇ ਐਸਜੀਪੀਸੀ ਅੰ੍ਰਿਮਤਸਰ ਨੂੰ 2-1 ਨਾਲ ਹਰਾ ਕੇ ਪਹਿਲੀ ਜਿੱਤ ਦਰਜ ਕੀਤੀ। ਖੇਡ ਦੇ 42ਵੇਂ ਮਿੰਟ ਵਿੱਚ ਐਸਜੀਪੀਸੀ ਦੇ ਸੁਖਦੁੇਵ ਸਿੰਘ ਨੇ ਗੋਲ ਕਰਕੇ ਸਕੋਰ 1-0 ਕੀਤਾ। ਖੇਡ ਦੇ 47ਵੇਂ ਅਤੇ 55ਵੇਂ ਮਿੰਟ ਵਿੱਚ ਆਸ਼ੂ ਮੋਰੀਆ ਨੇ ਦੋ ਗੋਲ ਕਰਕੇ ਸਕੋਰ 2-1 ਕਰਕੇ ਮੈਚ ਜਿੱਤ ਲਿਆ।
ਸੋਨੀਪਤ ਦੇ ਆਸ਼ੂ ਮੋਰੀਆ ਨੂੰ ਮੂਚ ਦਾ ਬੇਹਤਰੀਨ ਖਿਡਾਰੀ ਐਲਾਨਿਆ ਗਿਆ।
ਤੀਜਾ ਮੈਚ ਵਿੱਚ ਪੂਲ ਡੀ ਵਿੱਚ ਰਾਊਂਡ ਗਲਾਸ ਹਾਕੀ ਅਕੈਡਮੀ ਮੋਹਾਲੀ ਨੇ ਪੀਆਈਐਸ ਮਾਲਵਾ ਹਾਕੀ ਅਕੈਡਮੀ ਲੁਧਿਆਣਾ ਨੂੰ 7-1 ਨਾਲ ਹਰਾ ਕੇ ਲਗਾਤਾਰ ਲੀਗ ਦੌਰ ਵਿੱਚ ਦੂਜੀ ਜਿੱਤ ਹਾਸਲ ਕਰਕੇ 6 ਅੰਕਾਂ ਨਾਲ ਕਵਾਰਟਰ ਫਾਇਨਲ ਵਿੱਚ ਪ੍ਰਵੇਸ਼ ਕੀਤਾ। ਰਾਊਂਡ ਗਲਾਸ ਵਲੋਂ ਖੇਡ ਦੇ ਤੀਜੇ ਮਿੰਟ ਵਿੱਚ ਰਾਊਂਡ ਗਲਾਸ ਦੇ ਅਰਜਨਦੀਪ ਨੇ, ਚੋਥੇ ਮਿੰਟ ਵਿੱਚ ਗੁਰਸੇਵਕ ਸਿੰਘ ਨੇ, 9ਵੇਂ ਅਤੇ 23ਵੇਂ ਮਿੰਟ ਵਿੱਚ ਅਮਨਦੀਪ ਨੇ, 40ਵੇਂ ਮਿੰਟ ਵਿੱਚ ਗੁਰਸੇਵਕ ਸਿੰਘ ਨੇ, 50ਵੇਂ ਮਿੰਟ ਵਿੱਚ ਪ੍ਰਿੰਸ ਕੁਮਾਰ ਨੇ ਗੋਲ ਕੀਤੇ। 54ਵੇਂ ਮਿੰਟ ਵਿੱਚ ਲੁਧਿਆਣਾ ਦੇ ਦਲਜੀਤ ਸਿੰਘ ਨੇ ਗੋਲ ਕਰਕੇ ਸਕੋਰ 1-7 ਕੀਤਾ।
ਰਾਊਂਡ ਗਲਾਸ ਦੇ ਗੁਰਸੇਵਕ ਸਿੰਘ ਨੂੰ ਮੈਚ ਦਾ ਬੇਹਤਰੀਨ ਖਿਡਾਰੀ ਐਲਾਨਿਆ ਗਿਆ।
ਚੋਥੇ ਮੈਚ ਵਿੱਚ ਪੂਲ ਏ ਵਿੱਚ ਸੁਰਜੀਤ ਹਾਕੀ ਅਕੈਡਮੀ ਜਲੰਧਰ ਨੇ ਮੇਜਰ ਧਿਆਨ ਚੰਦ ਸਪੋਰਟਸ ਕਾਲਜ ਸੇਫਈ ਨੂੰ 4-0 ਨਾਲ ਹਰਾ ਕੇ ਪਹਿਲੀ ਜਿੱਤ ਦਰਜ ਕੀਤੀ। ਸੁਰਜੀਤ ਅਕੈਡਮੀ ਵਲੋਂ 33ਵੇਂ ਮਿੰਟ ਵਿੱਚ ਅਰਸ਼ਦੀਪ ਸਿੰਘ ਨੇ, 47ਵੇਂ ਰੋਹਨ ਭੂਸ਼ਣ ਨੇ , 51ਵੇਂ ਮਿੰਟ ਵਿੱਚ ਸਹਿਜਪ੍ਰੀਤ ਸਿੰਘ ਨੇ ਅਤੇ 59ਵੇਂ ਮਿੰਟ ਵਿੱਚ ਹਰਮਨ ਸਿੰਘ ਨੇ ਗੋਲ ਕੀਤੇ।
ਸੁਰਜੀਤ ਅਕੈਡਮੀ ਦੇ ਰੋਹਨ ਭੂਸ਼ਣ ਨੂੰ ਮੈਚ ਦਾ ਬੇਹਤਰੀਨ ਖਿਡਾਰੀ ਐਲਾਨਿਆ ਗਿਆ।
ਅੱਜ ਦੇ ਮੈਚਾਂ ਦੇ ਮੁੱਖ ਮਹਿਮਾਨ ਉਲੰਪੀਅਨ ਦਵਿੰਦਰ ਸਿੰਘ ਗਰਚਾ, ਉਲੰਪੀਅਨ ਸੁਰਿੰਦਰ ਸਿੰਘ ਸੋਢੀ, ਉਲੰਪੀਅਨ ਰਜਿੰਦਰ ਸਿੰਘ ਸੀਨੀਅਰ, ਅੰਤਰਰਾਸ਼ਟਰੀ ਖਿਡਾਰੀ ਤੇਜਬੀਰ ਸਿੰਘ ਹੁੰਦਲ ਨੇ ਟੀਮਾਂ ਨਾਲ ਜਾਣ ਪਛਾਣ ਕੀਤੀ।
ਅੱਜ ਦੇ ਮੈਚਾਂ ਸਮੇਂ ਗੁਰਸ਼ਰਨ ਸਿੰਘ ਕਪੂਰ, ਹਰਦੀਪ ਸਿੰਘ ਕਪੂਰ, ਹਰਭਜਨ ਸਿੰਘ ਕਪੂਰ, ਮਨਜੀਤ ਸਿੰਘ ਕਪੂਰ, ਤੀਰਥ ਸਿੰਘ ਕਪੂਰ, ਗੁਨਦੀਪ ਸਿੰਘ ਕਪੂਰ, ਉਲੰਪੀਅਨ ਸੰਜੀਵ ਕੁਮਾਰ, ਰਿਪੁਦਮਨ ਕੁਮਾਰ ਸਿੰਘ, ਦਵਿੰਦਰ ਪਾਲ ਸਿੰਘ, ਸੁਖਵਿੰਦਰ ਸਿੰਘ ਵਾਲੀਆ, ਦਲਜੀਤ ਸਿੰਘ ਢਿਲੋਂ, ਰਾਮ ਸਰਨ, ਤੇਜਾ ਸਿੰਘ, ਗੁਰਿੰਦਰ ਸੰਘਾ, ਹਰਿੰਦਰ ਸੰਘਾ, ਜਸਕਰਨ ਸਿੰਘ, ਅਸ਼ਫਾਕ ਉਲਾ ਖਾਨ, ਵਰਿੰਦਰਪ੍ਰੀਤ ਸਿੰਘ, ਰਵਿੰਦਰ ਸਿੰਘ ਲਾਲੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
20 ਨਵੰਬਰ ਦੇ ਮੈਚ
ਪੀਆਈਐਸ ਮਾਲਵਾ ਹਾਕੀ ਅਕੈਡਮੀ ਲੁਧਿਆਣਾ ਬਨਾਮ ਆਰਮੀ ਸਪੋਰਟਸ ਬੁਆਏਜ਼ ਬੈਂਗਲੁਰੂ – 10-00 ਵਜੇ
ਨੈਂਸ਼ਨਲ ਸੈਂਟਰ ਆਫ ਐਕਸੀਲੈਂਸ ਸੋਨੀਪਤ ਬਨਾਮ ਨੇਵਲ ਟਾਟਾ ਹਾਈ ਪ੍ਰਫੋਰਮੈਂਸ ਸੈਂਟਰ ਭੁਬਨੇਸ਼ਵਰ 11-30 ਵਜੇ
ਸਪੋਰਟਸ ਹਾਸਟਲ ਹਾਕੀ ਲਖਨਊ ਬਨਾਮ ਨਾਮਧਾਰੀ ਹਾਕੀ ਇਲੈਵਨ – 1-00 ਵਜੇ
ਪੀਆਈਐਸ ਸੁਰਜੀਤ ਹਾਕੀ ਅਕੈਡਮੀ ਜਲੰਧਰ ਬਨਾਮ ਨੇਵਲ ਟਾਟਾ ਹਾਕੀ ਅਕੈਡਮੀ ਜਮਸ਼ੇਦਪੁਰ- 2-30 ਵਜੇ