18ਵਾਂ ਆਲ ਇੰਡੀਆ ਬਲਵੰਤ ਸਿੰਘ ਕਪੂਰ ਹਾਕੀ

ਸਪੋਰਟਸ ਹਾਸਟਲ ਲਖਨਊ ਅਤੇ ਨੇਵਲ ਟਾਟਾ ਅਕੈਡਮੀ ਜਮਸ਼ੇਦਪੁਰ ਵਲੋਂ ਜਿੱਤਾਂ ਦਰਜ

ਐਸਜੀਪੀਸੀ ਅਕੈਡਮੀ ਅੰਮ੍ਰਿਤਸਰ ਅਤੇ ਓਡੀਸ਼ਾ ਨੇਵਲ ਟਾਟਾ ਭੁਬਨੇਸ਼ਵਰ ਦੀਆਂ ਟੀਮਾਂ 2-2 ਦੀ ਬਰਾਬਰੀ ਤੇ ਰਹੀਆਂ

ਜਲੰਧਰ 18 ਨਵੰਬਰ (ਦਿਸ਼ਾ ਸੇਠੀ): ਸਪੋਰਟਸ ਹਾਸਟਲ ਲਖਨਊ ਨੇ ਏਕਨੂਰ ਅਕੈਡਮੀ ਤੇਹਿੰਗ ਨੂੰ 8-2 ਨਾਲ ਅਤੇ ਨੇਵਲ ਟਾਟਾ ਅਕੈਡਮੀ ਜਮਸ਼ੇਦਪੁਰ ਨੇ ਮੇਜਰ ਧਿਆਨ ਚੰਦ ਸਪੋਰਟਸ ਕਾਲਜ ਸੇਫਈ ਨੂੰ 2-1ਦੇ ਫਰਕ ਨਾਲ ਹਰਾ ਕੇ 18ਵੇਂ ਆਲ ਇੰਡੀਆ ਬਲਵੰਤ ਸਿੰਘ ਕਪੂਰ ਹਾਕੀ ਟੂਰਨਾਮੈਂਟ ਫਾਰ ਮਾਤਾ ਪ੍ਰਕਾਸ਼ ਕੌਰ ਕੱਪ (ਅੰਡਰ 19 ਲੜਕੇ) ਦੇ ਲੀਗ ਦੌਰ ਵਿੱਚ ਤਿੰਨ ਤਿੰਨ ਅੰਕ ਹਾਸਲ ਕੀਤੇ। ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿੱਚ ਚਲ ਰਹੇ ਟੂਰਨਾਮੈਂਟ ਦੇ ਦੂਜੇ ਦਿਨ ਲੀਗ ਦੌਰ ਦੇ ਤਿੰਨ ਮੈਚ ਖੇਡੇ ਗਏ।

ਪਹਿਲੇ ਲੀਗ ਮੈਚ ਵਿੱਚ ਪੂਲ ਸੀ ਵਿੱਚ ਸਪੋਰਟਸ ਹਾਸਟਲ ਲਖਨਊ ਨੇ ਬੇਹਤਰੀਨ ਖੇਡ ਦਾ ਪ੍ਰਦਰਸ਼ਨ ਕੀਤਾ। ਲਖਨਊ ਵਲੋਂ ਖੇਡ ਦੇ ਦੂਜੇ ਮਿੰਟ ਵਿੱਚ ਮੁਹੰਮਦ ਆਤਿਫ ਨੇ ਗੋਲ ਕਰਕੇ ਸਕੋਰ 1-0 ਕੀਤਾ। 5ਵੇਂ ਮਿੰਟ ਵਿੱਚ ਏਕਨੂਰ ਅਕੈਡਮੀ ਦੇ ਹਿਮਾਸ਼ੂ ਬਾਸਲ ਨੇ ਗੋਲ ਕਰਕੇ ਸਕੋਰ 1-1 ਕੀਤਾ। ਖੇਡ ਦੇ 10ਵੇਂ ਮਿੰਟ ਵਿੱਚ ਮੁਹੰਮਦ ਆਤਿਫ ਨੇ, 19ਵੇਂ ਅਤੇ 38ਵੇਂ ਮਿੰਟ ਵਿੱਚ ਸ਼ਾਹਰੂਖ ਖਾਨ ਨੇ ਗੋਲ ਕਰਕੇ ਲਖਨਊ ਨੂੰ 4-1 ਨਾਲ ਅੱਗੇ ਕਰ ਦਿੱਤਾ।

49ਵੇਂ ਮਿੰਟ ਵਿੱਚ ਏਕਨੂਰ ਅਕੈਡਮੀ ਦੇ ਅਖਿਲ ਮੇਹਮੀ ਨੇ ਗੋਲ ਕਰਕੇ ਸਕੋਰ 2-4 ਕੀਤਾ। ਲਖਨਊ ਵਲੋਂ ਖੇਡ ਦੇ 53ਵੇਂ ਮਿੰਟ ਵਿੱਚ ਕੇਤਨ ਖੁਸ਼ਵਾਹਾ ਨੇ, 56ਵੇਂ ਮਿੰਟ ਵਿੱਚ ਸ਼ਾਹਰੁਖ ਖਾਨ ਨੇ, 57ਵੇਂ ਅਤੇ 58ਵੇਂ ਮਿੰਟ ਵਿੱਚ ਕੇਤਨ ਖੁਸ਼ਵਾਹਾ ਨੇ ਗੋਲ ਕਰਕੇ ਸਕੋਰ 8-2 ਕਰਕੇ ਮੈਚ ਜਿੱਤ ਲਿਆ। ਲਖਨਊ ਦੇ ਕੇਤਨ ਖੁਸ਼ਵਾਹਾ ਨੂੰ ਮੈਚ ਦਾ ਸਰਵੋਤਮ ਖਿਡਾਰੀ ਐਲਾਨਿਆ ਗਿਆ।

ਦੂਜੇ ਲੀਗ ਮੈਚ ਵਿੱਚ ਪੂਲ ਬੀ ਵਿੱਚ ਓਡੀਸ਼ਾ ਨੇਵਲ ਟਾਟਾ ਹਾਈ ਪ੍ਰਫੌਰਮੈਂਸ ਸੈਂਟਰ ਭੁਬਨੇਸ਼ਵਰ ਅਤੇ ਐਸਜੀਪੀਸੀ ਅਕੈਡਮੀ ਅੰਮ੍ਰਿਤਸਰ ਦੀਆਂ ਟੀਮਾਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ। ਖੇਡ ਦੇ 22ਵੇਂ ਮਿੰਟ ਵਿੱਚ ਓਡੀਸ਼ਾ ਦੇ ਲਿੰਕਨ ਓਰਨ ਨੇ ਗੋਲ ਕਰਕੇ ਸਕੋਰ 1-0 ਕੀਤਾ। 40ਵੇਂ ਮਿੰਟ ਵਿੱਚ ਸ਼ੁਹਵੀਰ ਸਿੰਘ ਅਤੇ 45ਵੇਂ ਮਿੰਟ ਵਿੱਚ ਜਗਜੀਤ ਸਿੰਘ ਨੇ ਗੋਲ ਕਰਕੇ ਐਸਜੀਪੀਸੀ ਅਕੈਡਮੀ ਨੂੰ 2-1 ਨਾਲ ਅੱਗੇ ਕਰ ਦਿੱਤਾ। ਖੇਡ ਦੇ 57ਵੇਂ ਮਿੰਟ ਵਿੱਚ ਓਡੀਸ਼ਾ ਦੇ ਬਿਲਕਲ ਓਰਨ ਨੇ ਗੋਲ ਕਰਕੇ 2-2 ਦੀ ਬਰਾਬਰੀ ਕੀਤੀ। ਮੈਚ ਬਰਾਬਰ ਰਹਿਣ ਕਰਕੇ ਦੋਵੇਂ ਟੀਮਾਂ ਨੂੰ ਇਕ ਇਕ ਅੰਕ ਮਿਿਲਆ। ਐਸਜੀਪੀਸੀ ਦੇ ਹਰਸ਼ਦੀਪ ਸਿੰਘ ਨੂੰ ਮੈਚ ਦਾ ਸਰਵੋਤਮ ਖਿਡਾਰੀ ਐਲਾਨਿਆ ਗਿਆ।

ਤੀਜਾ ਲੀਗ ਮੈਚ ਪੂਲ ਸੀ ਵਿੱਚ ਨੇਵਲ ਟਾਟਾ ਹਾਕੀ ਅਕੈਡਮੀ ਜਮਸ਼ੇਦਪੁਰ ਅਤੇ ਮੇਜਰ ਧਿਆਨ ਚੰਦ ਸਪੋਰਟਸ ਕਾਲਜ ਸੇਫਈ ਦਰਮਿਆਨ ਖੇਡਿਆ ਗਿਆ। ਖੇਡ ਦੇ 20ਵੇਂ ਮਿੰਟ ਵਿੱਚ ਜਮਸ਼ੇਦਪੁਰ ਦੇ ਪ੍ਰਲਾਦ ਰਾਜਭਰ ਨੇ ਗੋਲ ਕਰਕੇ ਸਕੋਰ 1-0 ਕੀਤਾ। ਖੇਡ ਦੇ 24ਵੇਂ ਮਿੰਟ ਵਿੱਚ ਸੇਫਈ ਦੇ ਹਿਮਾਸ਼ੂ ਯਾਦਵ ਨੇ ਗੋਲ ਕਰਕੇ ਸਕੋਰ 1-1 ਕੀਤਾ। ਖੇਡ ਦੇ 40ਵੇਂ ਮਿੰਟ ਵਿੱਚ ਜਮਸ਼ੇਦਪੁਰ ਦੇ ਜੋਲਨ ਟੋਪਨੋ ਨੇ ਗੋਲ ਕਰਕੇ ਸਕੋਰ 2-1 ਕੀਤਾ। ਇਹ ਮੈਚ ਜਿੱਤ ਕੇ ਜਮਸ਼ੇਦਪੁਰ ਨੇ ਤਿੰਨ ਅੰਕ ਹਾਸਲ ਕਰ ਲਏ ਹਨ ਜਮਸ਼ੇਦਪੁਰ ਦੇ ਜੋਲਨ ਟੋਪਨੋ ਨੂੰ ਮੈਚ ਦਾ ਬੇਹਤਰੀਨ ਖਿਡਾਰੀ ਐਲਾਨਿਆ ਗਿਆ।

ਅੱਜ ਦੇ ਮੈਚਾਂ ਦੇ ਮੁੱਖ ਮਹਿਮਾਨ ਉਲੰਪੀਅਨ ਮਨਪ੍ਰੀਤ ਸਿੰਘ ਸਾਬਕਾ ਕਪਤਾਨ ਭਾਰਤੀ ਹਾਕੀ ਟੀਮ, ਉਲੰਪੀਅਨ ਬਲਬੀਰ ਸਿੰਘ, ਉਲੰਪੀੳਨ ਬਲਜੀਤ ਸਿੰਘ ਢਿਲੋਂ ਨੇ ਟੀਮਾਂ ਨਾਲ ਜਾਣ ਪਛਾਣ ਕੀਤੀ। ਅੱਜ ਦੇ ਮੈਚਾਂ ਸਮੇਂ ਗੁਰਸ਼ਰਨ ਸਿੰਘ ਕਪੂਰ, ਹਰਦੀਪ ਸਿੰਘ ਕਪੂਰ, ਹਰਭਜਨ ਸਿੰਘ ਕਪੂਰ, ਮਨਜੀਤ ਸਿੰਘ ਕਪੂਰ, ਤੀਰਥ ਸਿੰਘ ਕਪੂਰ, ਗੁਨਦੀਪ ਸਿੰਘ ਕਪੂਰ,  ਉਲੰਪੀਅਨ ਸੰਜੀਵ ਕੁਮਾਰ,  ਦਲਜੀਤ ਸਿੰਘ ਢਿਲੋਂ, ਰਿਪੁਦਮਨ ਕੁਮਾਰ ਸਿੰਘ, ਗੁਰਪ੍ਰੀਤ ਸਿੰਘ, ਐਂਡੀ ਕੋਇਨ ਕੋਚ ਐਡੀਲੇਡ ਸਿੱਖਜ਼ ਆਸਟਰੇਲੀਆ, ਦਵਿੰਦਰ ਪਾਲ ਸਿੰਘ, ਰਾਜਵਿੰਦਰ ਸਿੰਘ ਰਾਣਾ, ਸ਼ਿਵਲੋਚਕ ਸਿੰਘ, ਜਗਦੀਪ ਗਿੱਲ, ਦਲਜੀਤ ਸਿੰਘ ਕਸਟਮਜ਼, ਗੁਰਿੰਦਰ ਸਿੰਘ ਸੰਘਾ, ਅਵਤਾਰ ਸਿੰਘ, ਹਰਿੰਦਰ ਸਿੰਘ ਸੰਘਾ, ਮਲਕੀਤ ਸਿੰਘ, ਧਰਮਿੰਦਰ ਸਿੰਘ, ਕੁਲਬੀਰ ਸਿੰਘ, ਬਲਬੀਰ ਸਿੰਘ, ਹਰਵਿੰਦਰ ਸਿੰਘ ਸੇਖੋਂ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

19 ਨਵੰਬਰ ਦੇ ਮੈਚ

ਨਾਮਧਾਰੀ ਹਾਕੀ ਇਲੈਵਨ ਬਨਾਮ ਏਕਨੂਰ ਹਾਕੀ ਅਕੈਡਮੀ ਤੇਹਿੰਗ – 10-00 ਵਜੇ

ਨੈਸ਼ਨਲ ਸੈਂਟਰ ਆਫ ਐਕਸੀਲੈਂਸ ਸੋਨੀਪਤ ਬਨਾਮ ਐਸਜੀਪੀਸੀ ਹਾਕੀ ਅਕੈਡਮੀ ਅੰਮ੍ਰਿਤਸਰ- 11-30 ਵਜੇ

ਪੀਆਈਐਸ ਮਾਲਵਾ ਹਾਕੀ ਅਕੈਡਮੀ ਲੁਧਿਆਣਾ ਬਨਾਮ ਰਾਊਂਡ ਗਲਾਸ ਹਾਕੀ ਅਕੈਡਮੀ ਮੋਹਾਲੀ- 1-00 ਵਜੇ

ਪੀਆਈਐਸ ਸੁਰਜੀਤ ਹਾਕੀ ਅਕੈਡਮੀ ਜਲੰਧਰ ਬਨਾਮ ਮੇਜਰ ਧਿਆਨ ਚੰਦ ਸਪੋਰਟਸ ਕਾਲਜ ਸੇਫਈ- 2-30 ਵਜੇ

Share This
0
About Author

Social Disha Today

Leave a Reply

Your email address will not be published. Required fields are marked *