18ਵਾਂ ਆਲ ਇੰਡੀਆ ਬਲਵੰਤ ਸਿੰਘ ਕਪੂਰ ਹਾਕੀ ਟੂਰਨਾਮੈਂਟ
ਗੁਰਸੇਵਕ ਸਿੰਘ ਦੀ ਹੈਟ੍ਰਿਕ ਦੀ ਬਦੌਲਤ ਰਾਊਂਡ ਗਲਾਸ ਹਾਕੀ ਅਕੈਡਮੀ ਸੈਮੀਫਾਇਨਲ ਵਿੱਚ
ਐਨਸੀਓਈ ਸੋਨੀਪਤ ਨੇ ਨੇਵਲ ਟਾਟਾ ਹਾਕੀ ਅਕੈਡਮੀ ਜਮਸ਼ੇਦਪੁਰ ਨੂੰ ਹਰਾ ਕੇ ਸੈਮੀਫਾਇਨਲ ਵਿੱਚ ਪ੍ਰਵੇਸ਼ ਕੀਤਾ
ਜਲੰਧਰ 21 ਨਵੰਬਰ ( ਦਿਸ਼ਾ ਸੇਠੀ ): ਗੁਰਸੇਵਕ ਸਿੰਘ ਹੈਟ੍ਰਿਕ ਦੀ ਬਦੌਲਤ ਰਾਊਂਡ ਗਲਾਸ ਹਾਕੀ ਅਕੈਡਮੀ ਮੋਹਾਲੀ ਨੇ ਨਾਮਧਾਰੀ ਇਲੈਵਨ ਨੂੰ 3-0 ਨਾਲ ਹਰਾ ਕੇ 18ਵੇਂ ਆਲ ਇੰਡੀਆ ਬਲਵੰਤ ਸਿੰਘ ਕਪੂਰ ਹਾਕੀ ਟੂਰਨਾਮੈਂਟ ਫਾਰ ਮਾਤਾ ਪ੍ਰਕਾਸ਼ ਕੌਰ ਕੱਪ (ਅੰਡਰ 19 ਲੜਕੇ) ਦੇ ਸੈਮੀਫਾਇਨਲ ਵਿੱਚ ਪ੍ਰਵੇਸ਼ ਕੀਤਾ।
ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਚ ਚਲ ਰਹੇ ਟੂਰਨਾਮੈਂਟ ਦੇ ਦੂਜੇ ਕਵਾਰਟਰ ਫਾਇਨਲ ਵਿੱਚ ਐਨਸੀਓਈ ਸੋਨੀਪਤ ਨੇ ਨੇਵਲ ਟਾਟਾ ਹਾਕੀ ਅਕੈਡਮੀ ਜਮਸ਼ੇਦਪੁਰ ਨੂੰ ਸ਼ਟ ਆਊਟ ਰਾਹੀਂ 3-2 ਨਾਲ ਹਰਾ ਕੇ ਸੈਮੀਫਾਇਨਲ ਵਿੱਚ ਪ੍ਰਵੇਸ਼ ਕੀਤਾ।
ਪਹਿਲੇ ਕਵਾਰਟਰ ਫਾਇਨਲ ਵਿੱਚ ਐਨਸੀਓਈ ਸੋਨੀਪਤ ਅਤੇ ਨੇਵਲ ਟਾਟਾ ਹਾਕੀ ਅਕੈਡਮੀ ਜਮਸ਼ੇਦਪੁਰ ਦਰਮਿਆਨ ਸਖਤ ਟੱਕਰ ਦੇਖਣ ਨੂੰ ਮਿਲੀ। ਖੇਡ ਦੇ 12ਵੇਂ ਮਿੰਟ ਵਿੱਚ ਸੋਨੀਪਤ ਦੇ ਅਰਜੁਨ ਹਰਗੁੜੇ ਨੇ ਗੋਲ ਕਰਕੇ ਸਕੋਰ 1-0 ਕੀਤਾ। ਬਰਾਬਰੀ ਦਾ ਗੋਲ ਖੇਡ ਦੇ 40ਵੇਂ ਮਿੰਟ ਵਿਚ ਜੋਲਨ ਟੋਪਨੇ ਨੇ ਜਮਸ਼ੇਦਪੁਰ ਲਈ ਕਰਕੇ ਸਕੋਰ 1-1 ਕੀਤਾ। ਨਿਰਧਾਰਤ ਸਮੇਂ ਦੀ ਸਮਾਪਤੀ ਤੱਕ ਸਕੋਰ 1-1 ਰਹਿਣ ਕਰਕੇ ਫੈਸਲਾ ਸ਼ੂਟ ਆਊਟ ਰਾਹੀਂ ਸੋਨੀਪਤ ਦੇ ਹੱਕ ਵਿੱਚ 3-2 ਰਿਹਾ।
ਸੋਨੀਪਤ ਦੇ ਆਸ਼ੂ ਮੋਰੀਆ ਨੂੰ ਮੈਚ ਦਾ ਬੇਹਤਰੀਨ ਖਿਡਾਰੀ ਐਲਾਨਿਆ ਗਿਆ।
ਦੂਜੇ ਕਵਾਰਟਰ ਫਾਇਨਲ ਵਿੱਚ ਗੁਰਸੇਵਕ ਸਿੰਘ ਨੇ ਰਾਊਂਡ ਗਲਾਸ ਲਈ ਬੇਹਤਰੀਨ ਖੇਡ ਦਾ ਪ੍ਰਦਰਸ਼ਨ ਕੀਤਾ। ਗੁਰਸੇਵਕ ਸਿੰਘ ਨੇ 28ਵੇਂ ਮਿੰਟ ਵਿੱਚ, 52ਵੇਂ ਮਿੰਟ ਵਿੱਚ ਅਤੇ 55ਵੇਂ ਮਿੰਟ ਵਿੱਚ ਗੋਲ ਕਰਕੇ ਰਾਊਂਡ ਗਲਾਸ ਹਾਕੀ ਅਕੈਡਮੀ ਨੂੰ ਸੈਮੀਫਾਇਨਲ ਵਿੱਚ ਪਹੁੰਚਾਇਆ। ਨਾਮਧਾਰੀ ਟੀਮ ਨੇ ਗੋਲ ਕਰਨ ਦੇ ਕਈ ਮੌਕੇ ਗਵਾਏ ਪਰ ਰਾਊਂਡ ਗਲਾਸ ਟੀਮ ਨੇ ਸ਼ਾਨਦਾਰ ਬਚਾਅ ਕੀਤੇ। ਰਾਊਂਡ ਗਲਾਸ ਹਾਕੀ ਅਕੈਡਮੀ ਦੇ ਓਮ ਰਜਨੀਸ਼ ਸੈਣੀ ਨੂੰ ਮੈਚ ਦਾ ਬੇਹਤਰੀਨ ਖਿਡਾਰੀ ਐਲਾਨਿਆ ਗਿਆ।
ਅੱਜ ਦੇ ਮੈਚਾਂ ਦੇ ਮੁੱਖ ਮਹਿਮਾਨ ਪਰਗਟ ਸਿੰਘ ਪਦਮ ਸ੍ਰੀ ਵਿਧਾਇਕ ਜਲੰਧਰ ਕੈਂਟ ਨੇ ਟੀਮਾਂ ਨਾਲ ਜਾਣ ਪਛਾਣ ਕੀਤੀ। ਇਨ੍ਹਾਂ ਮੈਚਾਂ ਦੇ ਮੌਕੇ ਤੇ ਪਰਮਿੰਦਰ ਕੌਰ, ਹਰਭਜਨ ਕੌਰ ਕਪੂਰ, ਮਨਜੀਤ ਕੌਰ ਕਪੂਰ, ਪਲਵਿੰਦਰ ਕੌਰ ਕਪੂਰ, ਅਨੀਤਾ ਸਿੰਘ ਕਪੂਰ, ਜਸਪ੍ਰੀਤ ਕੌਰ ਬਵੇਜਾ, ਸੁਖਲੀਨ ਕੌਰ ਕਪੂਰ, ਗੁਰਸ਼ਰਨ ਸਿੰਘ ਕਪੂਰ, ਹਰਦੀਪ ਸਿੰਘ ਕਪੂਰ, ਹਰਭਜਨ ਸਿੰਘ ਕਪੁਰ, ਮਨਜੀਤ ਸਿੰਘ ਕਪੂਰ, ਤੀਰਥ ਸਿੰਘ ਕਪੂਰ, ਗੁਨਦੀਪ ਸਿੰਘ ਕਪੂਰ, ਉਲੰਪੀਅਨ ਮੁਖਬੈਨ ਸਿੰਘ, ਉਲੰਪੀਅਨ ਰਜਿੰਦਰ ਸਿੰਘ ਸੀਨੀਅਰ, ਉਲੰਪੀਅਨ ਸੰਜੀਵ ਕੁਮਾਰ, ਰਿਪੁਦਮਨ ਕੁਮਾਰ ਸਿੰਘ, ਦਲਜੀਤ ਸਿਮਘ ਢਿਲੋਂ, ਰਾਮ ਸਰਨ, ਤੇਜਾ ਸਿੰਘ, ਸੰਤਾ ਸਿੰਘ, ਗੁਰਮੇਲ ਸਿੰਘ, ਗੁਰਇਕਬਾਲ ਸਿੰਘ, ਡਾਕਟਰ ਮਨੁ ਸੂਦ, ਬਿਕਰਮਜੀਤ ਸਿੰਘ,ਗੁਰਿੰਦਰ ਸੰਘਾ, ਹਰਿੰਦਰ ਸੰਘਾ, ਸੁਰਿੰਦਰ ਸਿੰਘ, ਰਵਿੰਦਰ ਸਿੰਘ ਲਾਲੀ, ਇੰਦਰਪਾਲ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
22 ਨਵੰਬਰ ਦੇ ਮੈਚ (ਕਵਾਰਟਰ ਫਾਇਨਲ)
ਓਡੀਸ਼ਾ ਨੇਵਲ ਟਾਟਾ ਹਾਈ ਪ੍ਰਫੋਰਮੈਂਸ ਸੈਂਟਰ ਭੁਬਨੇਸ਼ਵਰ ਬਨਾਮ ਪੀਆਈਐਸ ਸੁਰਜੀਤ ਹਾਕੀ ਅਕੈਡਮੀ ਜਲੰਧਰ- 12-00 ਵਜੇ
ਸਪੋਰਟਸ ਹਾਸਟਲ ਹਾਕੀ ਟੀਮ ਲਖਨਊ ਬਨਾਮ ਪੀਆਈਐਸ ਮਾਲਵਾ ਹਾਕੀ ਅਕੈਡਮੀ ਲੁਧਿਆਣਾ- 2-00 ਵਜੇ