18ਵਾਂ ਆਲ ਇੰਡੀਆ ਬਲਵੰਤ ਸਿੰਘ ਕਪੂਰ ਹਾਕੀ ਟੂਰਨਾਮੈਂਟ

ਓਡੀਸ਼ਾ ਨੇਵਲ ਟਾਟਾ ਸੈਂਟਰ ਭੁਬਨੇਸ਼ਵਰ ਨੇ ਪੀਆਈਐਸ ਸੁਰਜੀਤ ਹਾਕੀ ਅਕੈਡਮੀ ਜਲੰਧਰ ਨੂੰ ਹਰਾ ਕੇ ਸੈਮੀਫਾਇਨਲ ਵਿੱਚ ਪ੍ਰਵੇਸ਼ ਕੀਤਾ

ਸ਼ਪੋਰਟਸ ਹਾਸਟਲ ਲਖਨਊ ਨੇ ਪੀਅਈਐਸ ਮਾਲਵਾ ਹਾਕੀ ਅਕੈਡਮੀ ਲੁਧਿਆਣਾ ਨੂੰ ਹਰਾ ਕੇ ਸੈਮੀਫਾਇਨਲ ਵਿੱਚ ਪ੍ਰਵੇਸ਼ ਕੀਤਾ

ਜਲੰਧਰ 22 ਨਵੰਬਰ ( ਦਿਸ਼ਾ ਸੇਠੀ ): ਓਡੀਸ਼ਾ ਨੇਵਲ ਟਾਟਾ ਹਾਈ ਪ੍ਰਫਾਰਮੈਂਸ ਸੈਂਟਰ ਭੁਬਨੇਸ਼ਵਰ ਨੇ ਪੀਆਈਐਸ ਸੁਰਜੀਤ ਹਾਕੀ ਅਕੈਡਮੀ ਜਲੰਧਰ ਨੂੰ 3-2 ਨਾਲ ਹਰਾ ਕੇ 18ਵੇਂ ਆਲ ਇੰਡੀਆ ਬਲਵੰਤ ਸਿੰਘ ਕਪੂਰ ਹਾਕੀ ਟੂਰਨਾਮੈਂਟ ਫਾਰ ਮਾਤਾ ਪ੍ਰਕਾਸ਼ ਕੌਰ ਕੱਪ (ਅੰਡਰ 19 ਲੜਕੇ) ਦੇ ਸੈਮੀਫਾਇਨਲ ਵਿੱਚ ਪ੍ਰਵੇਸ਼ ਕੀਤਾ। ਦੂਜੇ ਕਵਾਰਟਰ ਫਾਇਨਲ ਵਿੱਚ ਸਪੋਰਟਸ ਹਾਸਟਲ ਲਖਨਊ ਨੇ ਪੀਆਈਐਸ ਮਾਲਵਾ ਹਾਕੀ ਅਕੈਡਮੀ ਲੁਧਿਆਣਾ ਨੂੰ 5-1 ਦੇ ਫਰਕ ਨਾਲ ਹਰਾ ਕੇ ਸੈਮੀਫਾਇਨਲ ਵਿੱਚ ਪ੍ਰਵੇਸ਼ ਕੀਤਾ। 23 ਨਵੰਬਰ ਨੂੰ ਪਹਿਲੇ ਸੈਮੀਫਾਇਨਲ ਵਿੱਚ ਰਾਊਂਡ ਗਲਾਸ ਹਾਕੀ ਅਕੈਡਮੀ ਮੋਹਾਲੀ ਦਾ ਮੁਕਾਬਲਾ ਐਨਸੀਓਈ ਸੋਨੀਪਤ ਨਾਲ ਅਤੇ ਦੂਜੇ ਸੈਮੀਫਾਇਨਲ ਵਿੱਚ ਸਪੋਰਟਸ ਹਾਸਟਲ ਲਖਨਊ ਦਾ ਮੁਕਾਬਲਾ ਓਡੀਸ਼ਾ ਨੇਵਲ ਟਾਟਾ ਹਾਈ ਪ੍ਰਫਾਰਮੈਂਸ ਸੈਂਟਰ ਭੁਬਨੇਸ਼ਵਰ ਨਾਲ ਹੋਵੇਗਾ।

ਪਹਿਲੇ ਕਵਾਰਟਰ ਫਾਇਨਲ ਵਿੱਚ ਓਡੀਸ਼ਾ ਨੇਵਲ ਟਾਟਾ ਸੈਂਟਰ ਭੁਬਨੇਸ਼ਵਰ ਨੂੰ ਪੀਆਈਐਸ ਸੁਰਜੀਤ ਹਾਕੀ ਅਕੈਡਮੀ ਜਲੰਧਰ ਵਲੋਂ ਸਖਤ ਟੱਕਰ ਦਿੱਤੀ ਗਈ। ਖੇਡ ਦੇ 30ਵੇਂ ਮਿੰਟ ਵਿੱਚ ਓਡੀਸ਼ਾ ਦੇ ਬਿਲਕਨ ਓਰਨ ਨੇ ਗੋਲ ਕਰਕੇ ਸਕੋਰ 1-0 ਕੀਤਾ। 39ਵੇਂ ਮਿੰਟ ਵਿੱਚ ਓਡੀਸ਼ਾ ਦੇ ਹਰੀਸ਼ ਨੇ ਗੋਲ ਕਰਕੇ ਸਕੋਰ 2-0 ਕੀਤਾ। ਖੇਡ ਦੇ 43ਵੇਂ ਮਿੰਟ ਵਿੱਚ ਹਰਸ਼ਦੀਪ ਸਿੰਘ ਨੇ ਅਤੇ 48ਵੇਂ ਮਿੰਟ ਵਿੱਚ ਸੁਖਮਨਦੀਪ ਸਿੰਘ ਨੇ ਸੁਰਜੀਤ ਹਾਕੀ ਅਕੈਡਮੀ ਲਈ ਗੋਲ ਕਰਕੇ ਸਕੋਰ 2-2 ਕੀਤਾ। 50ਵੇਂ ਮਿੰਟ ਵਿੱਚ ਓਡੀਸ਼ਾ ਦੇ ਰੋਹਿਤ ਕੁਲੂ ਨੇ ਗੋਲ ਕਰਕੇ ਸਕੋਰ 3-2 ਕਰਕੇ ਮੈਚ ਜਿੱਤ ਲਿਆ।

ਓਡੀਸ਼ਾ ਦੇ ਰੋਹਿਤ ਕੁਲੂ ਨੂੰ ਮੈਚ ਦਾ ਬੇਹਤਰੀਨ ਖਿਡਾਰੀ ਐਲਾਨਿਆ ਗਿਆ।

ਦੂਜੇ ਕਵਾਰਟਰ ਫਾਇਨਲ ਵਿੱਚ ਸਪੋਰਟਸ ਹਾਸਟਲ ਲਖਨਊ ਨੇ ਪੀਆਈਐਸ ਮਾਲਵਾ ਹਾਕੀ ਅਕੈਡਮੀ ਲੁਧਿਆਣਾ ਦੇ ਖਿਲਾਫ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ। ਲਖਨਊ ਵਲੋਂ ਖੇਡ ਦੇ 16ਵੇਂ ਮਿੰਟ ਵਿੱਚ ਅਜੈ ਗੋਂਦ ਨੇ, 19ਵੇਂ ਮਿੰਟ ਵਿੱਚ ਮੁਹੰਮਦ ਕੈਫ ਨੇ, 31ਵੇਂ ਮਿੰਟ ਵਿੱਚ ਕੇਤਨ ਖੁਸ਼ਵਾਹਾ ਨੇ ਗੋਲ ਕਰਕੇ ਸਕੋਰ 3-0 ਕੀਤਾ। ਖੇਡ ਦੇ 39ਵੇਂ ਮਿੰਟ ਵਿੱਚ ਲੁਧਿਆਣਾ ਦੇ ਰਾਜਵੀਰ ਸਿੰਘ ਨੇ ਗੋਲ ਕਰਕੇ ਸਕੋਰ 1-3 ਕੀਤਾ। ਖੇਡ ਦੇ 40ਵੇਂ ਮਿੰਟ ਵਿੱਚ ਕੇਤਨ ਖੁਸ਼ਵਾਹਾ ਨੇ ਅਤੇ 48ਵੇਂ ਮਿੰਟ ਵਿੱਚ ਕਪਤਾਨ ਮੁਹੰਮਦ ਕੈਫ ਨੇ ਗੋਲ ਕਰਕੇ ਲਖਨਊ ਨੂੰ 5-1 ਨਾਲ ਜਿਤ ਦੁਆਈ।

ਲਖਨਊ ਦੇ ਮੁਹੰਮਦ ਕੈਫ ਨੂੰ ਮੈਚ ਦਾ ਬੇਹਤਰੀਨ ਖਿਡਾਰੀ ਐਲਾਨਿਆ ਗਿਆ।

ਅੱਜ ਦੇ ਮੈਚਾਂ ਦੇ ਮੁੱਖ ਮਹਿਮਾਨ ਉਲੰਪੀਅਨ ਸ਼ਮਸ਼ੇਰ ਸਿੰਘ, ਅਨੁਪਮ ਕਲੇਰ ਜਾਇੰਟ ਕਮਿਸ਼ਨਰ ਕਪੂਰਥਲਾ ਨੇ ਟੀਮਾਂ ਨਾਲ ਜਾਣ ਪਛਾਣ ਕੀਤੀ। ਇਸ ਮੌਕੇ ਤੇ ਬਲਜੀਤ ਕੌਰ, ਪਰਮਿੰਦਰ ਕੌਰ, ਹਰਭਜਨ ਕੌਰ ਕਪੂਰ, ਮਨਜੀਤ ਕੌਰ ਕਪੂਰ, ਪਲਵਿੰਦਰ ਕੌਰ ਕਪੂਰ, ਅਨੀਤਾ ਕੌਰ ਕਪੂਰ, ਜਸਪ੍ਰੀਤ ਕੌਰ ਬਵੇਜਾ, ਸੁਖਲੀਨ ਕੌਰ ਕਪੂਰ, ਗੁਰਸ਼ਰਨ ਸਿੰਘ ਕਪੂਰ, ਹਰਦੀਪ ਸਿੰਘ ਕਪੂਰ, ਹਰਭਜਨ ਸਿੰਘ ਕਪੂਰ, ਮਨਜੀਤ ਸਿੰਘ ਕਪੂਰ, ਤੀਰਥ ਸਿੰਘ ਕਪੂਰ, ਗੁਨਦੀਪ ਸਿੰਘ ਕਪੂਰ, ਉਲੰਪੀਅਨ ਮੁਖਬੈਨ ਸਿੰਘ, ਉਲੰਪੀਅਨ ਸੰਜੀਵ ਕੁਮਾਰ, ਰਿਪੁਦਮਨ ਕੁਮਾਰ ਸਿੰਘ, ਦਲਜੀਤ ਸਿੰਘ ਢਿਲੋਂ, ਜਗਦੀਪ ਸਿੰਘ ਗਿੱਲ, ਰਾਮ ਸਰਨ, ਤੇਜਾ ਸਿੰਘ, ਜਤਿੰਦਰ ਪੰਨੂ, ਡਾਕਟਰ ਮਨੁ ਸੂਦ, ਬਿਕਰਮਜੀਤ ਸਿੰਘ, ਹਰਿੰਦਰ ਸੰਘਾ, ਸੁਰਿੰਦਰ ਸਿੰਘ, ਸਤੀਸ਼ ਚੋਪੜਾ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

23 ਨਵੰਬਰ ਦੇ ਮੈਚ (ਸੈਮੀਫਾਇਨਲ)

ਰਾਊਂਡ ਗਲਾਸ ਹਾਕੀ ਅਕੈਡਮੀ ਮੋਹਾਲੀ ਬਨਾਮ ਐਨਸੀਓਈ ਸੋਨੀਪਤ – 12-00 ਵਜੇ

ਸਪੋਰਟਸ ਹਾਸਟਲ ਲਖਨਊ ਬਨਾਮ ਓਡੀਸ਼ਾ ਨੇਵਲ ਟਾਟਾ ਸੈਂਟਰ ਭੁਬਨੇਸ਼ਵਰ- 2-00 ਵਜੇ

Share This
0
About Author

Social Disha Today

Leave a Reply

Your email address will not be published. Required fields are marked *