ਓਲੰਪੀਅਨ ਗੁਰਿੰਦਰ ਸਿੰਘ ਸੰਘਾ ਜੂਨੀਅਰ ਏਸ਼ੀਆ ਕੱਪ ਦੇ ਅੰਪਾਇਰ ਮੈਨੇਜਰ ਨਿਯੁਕਤ

ਜਲੰਧਰ 20 ਨਵੰਬਰ ( ਦਿਸ਼ਾ ਸੇਠੀ ): ਅੰਤਰਰਾਸ਼ਟਰੀ ਹਾਕੀ ਫੈਡਰੇਸ਼ਨ ਵਲੋਂ ਪੰਜਾਬ ਦੇ ਅੰਤਰਰਾਸ਼ਟਰੀ ਅੰਪਾਇਰ ਗੁਰਿੰਦਰ ਸਿੰਘ ਸੰਘਾ ਨੂੰ ਓਮਾਨ ਵਿਖੇ 26 ਨਵੰਬਰ ਤੋਂ 4 ਦਸੰਬਰ ਤੱਕ ਹੋਣ ਵਾਲੇ ਜੂਨੀਅਰ ਏਸ਼ੀਆ ਕੱਪ ਲਈ ਅੰਪਾਇਰ ਮੈਨੇਜਰ ਨਿਯੁਕਤ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਅੰਤਰਰਾਸ਼ਟਰੀ ਹਾਕੀ ਫੈਡਰੇਸ਼ਨ ਵਲੋਂ ਜਾਰੀ ਪੱਤਰ ਵਿੱਚ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਗੁਰਿੰਦਰ ਸਿੰਘ ਸੰਘਾ ਏਸ਼ੀਆਈ ਖੇਡਾਂ, ਉਲੰਪਿਕ ਕਵਾਲੀਫਾਇਰ ਮੁਕਾਬਲੇ ਵਿੱਚ ਅਤੇ ਏਸ਼ੀਆ ਕੱਪ ਵਿੱਚ ਵੀ ਅੰਪਾਇਰ ਮੈਨੇਜਰ ਦੀਆਂ ਸੇਵਾਵਾਂ ਦੇ ਚੁੱਕੇ ਹਨ। ਗੁਰਿੰਦਰ ਸਿੰਘ ਸੰਘਾ ਦੀ ਇਸ ਨਿਯੁਕਤੀ ਤੇ ਹਾਕੀ ਪੰਜਾਬ ਦੇ ਪ੍ਰਧਾਨ ਨਿਤਨ ਕੋਹਲੀ, ਜਨਰਲ ਸਕੱਤਰ ਅਮਰੀਕ ਸਿੰਘ ਪੁਆਰ ਅਤੇ ਸਮੂਹ ਹਾਕੀ ਪੰਜਾਬ ਦੇ ਮੈਂਬਰਾਂ ਨੇ, ਉਨ੍ਹਾਂ ਨੂੰ ਵਧਾਈ ਦਿੱਤੀ ਹੈ ਅਤੇ ਕਿਹਾ ਹੈ ਕਿ ਗੁਰਿੰਦਰ ਸੰਘਾ ਦੀ ਇਹ ਨਿਯੁਕਤੀ ਪੰਜਾਬ ਲਈ ਮਾਣ ਵਾਲੀ ਗੱਲ ਹੈ।


Share This
0
About Author

Social Disha Today

Leave a Reply

Your email address will not be published. Required fields are marked *