“The Hulks Lair Gym” ਵਿੱਚ ਡੈੱਡਲਿਫਟ ਮੁਕਾਬਲੇ ਹੋਏ ਸਫਲਤਾਪੂਰਵਕ ਸੰਪੰਨ

ਜਲੰਧਰ ( ਦਿਸ਼ਾ ਸੇਠੀ ) : ਜਲੰਧਰ ਦੇ ਸੋਢਲ ਰੋਡ ਸਥਿਤ ਹਲਕਸ ਲੇਅਰ ਜਿਮ ਵਿੱਚ ਡੈੱਡਲਿਫਟ ਇੰਟਰ-ਕੰਪਟੀਸ਼ਨ ਦਾ ਸਫਲ ਆਯੋਜਨ ਕੀਤਾ ਗਿਆ। ਇਸ ਮੁਕਾਬਲੇ ਵਿੱਚ ਸ਼ਹਿਰ ਦੇ ਕਈ ਖਿਡਾਰੀਆਂ ਨੇ ਭਾਗ ਲਿਆ ਅਤੇ ਆਪਣੀ ਤਾਕਤ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ।

ਕਾਰਜਕ੍ਰਮ ਵਿੱਚ ਮੁੱਖ ਮਹਿਮਾਨਾਂ ਵਜੋਂ ਸ਼ੇਰੂ ਬ੍ਰਦਰ, ਨਿਖਿਲ ਪ੍ਰੈਜ਼ੀਡੈਂਟ, ਕੇਸ਼ਵ ਮਲਹੋਤਰਾ, ਵੰਸ਼ ਬ੍ਰਦਰ ਸੋਢਲ, ਨਵ ਪਾਜੀ (ਸ਼ਿਵ ਸੇਨਾ), ਮਿਸਟਰ ਇੰਡੀਆ ਬਾਡੀਬਿਲਡਰ ਸੋਨੂ ਪਾਜੀ, ਮਿਸਟਰ ਪੰਜਾਬ ਪਾਵਰਲਿਫਟਿੰਗ ਵਿਜੇਤਾ ਸਾਹਿਲ ਮੰਗੂ ਅਤੇ ਵਿਸ਼ਵ ਪਾਵਰਲਿਫਟਰ ਅਮ੍ਰਿਤਪਾਲ ਸਿੰਘ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ।

ਇਸ ਦੌਰਾਨ ਜਿਮ ਦੇ ਮਾਲਕ ਸ਼੍ਰੀ ਜਸਬੀਰ ਸਿੰਘ ਸਹਿਰਾ, ਸ਼੍ਰੀ ਹਰਪਾਲ ਸਿੰਘ ਸਹਿਰਾ, ਸ਼੍ਰੀ ਅਮ੍ਰਿਤਪਾਲ ਸਿੰਘ, ਕਰਮਬੀਰ ਸਿੰਘ ਸਹਿਰਾ ਅਤੇ ਹੈੱਡ ਮੈਨੇਜਰ ਮਨਪ੍ਰੀਤ ਸਿੰਘ ਮੰਨਾ ਵੱਲੋਂ ਸਾਰੇ ਮੁੱਖ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ। ਮੁਕਾਬਲੇ ਦੇ ਜੇਤੂਆਂ ਨੂੰ ਵੀ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।

ਜਿਮ ਪ੍ਰਬੰਧਕਾਂ ਨੇ ਦੱਸਿਆ ਕਿ ਉਨ੍ਹਾਂ ਦਾ ਉਦੇਸ਼ ਨੌਜਵਾਨਾਂ ਨੂੰ ਫਿਟਨੈੱਸ ਪ੍ਰਤੀ ਜਾਗਰੂਕ ਕਰਨਾ ਅਤੇ ਉਨ੍ਹਾਂ ਨੂੰ ਇੱਕ ਵਧੀਆ ਮੰਚ ਪ੍ਰਦਾਨ ਕਰਨਾ ਹੈ। ਉਨ੍ਹਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਫਿਟਨੈੱਸ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣਾਉਣ। ਜੇ ਤੁਸੀਂ ਵੀ ਫਿਟ ਅਤੇ ਮਜ਼ਬੂਤ ਬਣਨਾ ਚਾਹੁੰਦੇ ਹੋ, ਤਾਂ ਹਲਕਸ ਲੇਅਰ ਜਿਮ ਦੇ ਪ੍ਰਮਾਣਿਤ ਟ੍ਰੇਨਰ ਰੋਹਣ ਪੁਰੀ, ਸੁਖਪ੍ਰੀਤ ਹੈਲੀ ਅਤੇ ਹਰਿਓਮ ਨਾਲ ਸੰਪਰਕ ਕਰਕੇ ਆਪਣੀ ਫਿਟਨੈੱਸ ਯਾਤਰਾ ਸ਼ੁਰੂ ਕਰ ਸਕਦੇ ਹੋ।

 

Share This
0
About Author

Social Disha Today

Leave a Reply

Your email address will not be published. Required fields are marked *