18ਵਾਂ ਆਲ ਇੰਡੀਆ ਬਲਵੰਤ ਸਿੰਘ ਕਪੂਰ ਹਾਕੀ ਟੂਰਨਾਮੈਂਟ
ਪੀਆਈਐਸ ਮਾਲਵਾ ਹਾਕੀ ਅਕੈਡਮੀ ਲੁਧਿਆਣਾ, ਓਡੀਸਾ ਨੇਵਲ ਟਾਟਾ ਭੁਬਨੇਸ਼ਵਰ, ਐਨਸੀਓਈ ਸੋਨੀਪਤ, ਨੇਵਲ ਟਾਟਾ ਅਕੈਡਮੀ ਜਮਸ਼ੇਦਪੁਰ ਅਤੇ ਸੁਰਜੀਤ ਹਾਕੀ ਅਕੈਡਮੀ ਜਲੰਧਰ ਕਵਾਰਟਰ ਫਾਇਨਲ ਵਿੱਚ
ਜਲੰਧਰ 20 ਨਵੰਬਰ ( ਦਿਸ਼ਾ ਸੇਠੀ ): ਪੀਆਈਐਸ ਮਾਲਵਾ ਹਾਕੀ ਅਕੈਡਮੀ ਲੁਧਿਆਣਾ, ਐਨਸੀਓਈ ਸੋਨੀਪਤ ਅਤੇ ਨੇਵਲ ਟਾਟਾ ਅਕੈਡਮੀ ਜਮਸ਼ੇਦਪੁਰ ਦੀਆਂ ਟੀਮਾਂ ਨੇ ਆਪਣੇ ਆਪਣੇ ਮੈਚ ਜਿੱਤ ਕੇ 18ਵੇਂ ਆਲ ਇੰਡੀਆ ਬਲਵੰਤ ਸਿੰਘ ਕਪੂਰ ਹਾਕੀ ਟੂਰਨਾਮੈਂਟ ਫਾਰ ਮਾਤਾ ਪ੍ਰਕਾਸ਼ ਕੌਰ ਕੱਪ (ਅੰਡਰ 19 ਲੜਕੇ) ਦੇ ਕਵਾਰਟਰ ਫਾਇਨਲ ਵਿੱਚ ਪ੍ਰਵੇਸ਼ ਕਰ ਲਿਆ। ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿੱਚ ਚਲ ਰਹੇ ਟੂਰਨਾਮੈਂਟ ਦੇ ਲੀਗ ਦੌਰ ਦੇ ਆਖਰੀ ਚਾਰ ਮੈਚ ਖੇਡੇ ਗਏ।
ਪਹਿਲੇ ਮੈਚ ਵਿੱਚ ਪੂਲ ਡੀ ਵਿੱਚ ਪੀਆਈਐਸ ਮਾਲਵਾ ਹਾਕੀ ਅਕੈਡਮੀ ਲੁਧਿਆਣਾ ਨੇ ਆਰਮੀ ਬੁਆਏਜ਼ ਕੰਪਨੀ ਬੈਂਗਲੁਰੂ ਨੂੰ 4-2 ਨਾਲ ਹਰਾ ਕੇ ਕਵਾਰਟਰ ਫਾਇਨਲ ਵਿੱਚ ਪ੍ਰਵੇਸ਼ ਕੀਤਾ। ਖੇਡ ਦੇ ਪਹਿਲੇ ਮਿੰਟ ਵਿੱਚ ਲੁਧਿਆਣਾ ਦੇ ਪ੍ਰਭਜੋਤ ਸਿੰਘ ਨੇ ਗੋਲ ਕਰਕੇ ਸਕੋਰ 1-0 ਕੀਤਾ। 8ਵੇਂ ਮਿੰਟ ਵਿੱਚ ਬੈਂਗਲੁਰੂ ਦੇ ਅਰਜੁਨ ਨੇ ਗੋਲ ਕਰਕੇ ਸਕੋਰ 1-1 ਕੀਤਾ। 17ਵੇਂ ਮਿੰਟ ਵਿੱਚ ਲੁਧਿਆਣਾ ਦੇ ਜਸਪਾਲ ਸਿੰਘ ਨੇ ਗੋਲ ਕਰਕੇ ਸਕੋਰ 2-1 ਕੀਤਾ। 39ਵੇਂ ਮਿੰਟ ਵਿੱਚ ਬੈਂਗਲੁਰੂ ਦੇ ਅਰਜੁਨ ਨੇ ਗੋਲ ਕਰਕੇ ਸਕੋਰ 2-2 ਕੀਤਾ। ਖੇਡ ਦੇ 47ਵੇਂ ਮਿੰਟ ਵਿੱਚ ਲੁਧਿਆਣਾ ਦੇ ਰਾਜਵੀਰ ਸਿੰਘ ਨੇ ਅਤੇ 58ਵੇਂ ਮਿੰਟ ਵਿੱਚ ਪ੍ਰਭਜੋਤ ਸਿੰਘ ਨੇ ਗੋਲ ਕਰਕੇ ਸਕੋਰ 4-2 ਕਰਕੇ ਮੈਚ ਜਿੱਤ ਕੇ ਤਿੰਨ ਅੰਕ ਹਾਸਲ ਕੀਤੇ। ਲੁਧਿਆਣਾ ਦੇ ਰਾਜਵੀਰ ਸਿੰਘ ਨੂੰ ਮੈਚ ਦਾ ਬੇਹਤਰੀਨ ਖਿਡਾਰੀ ਐਲਾਨਿਆ ਗਿਆ।
ਦੂਜੇ ਮੈਚ ਵਿੱਚ ਪੂਲ ਬੀ ਵਿੱਚ ਓਡੀਸਾ ਨੇਵਲ ਟਾਟਾ ਹਾਈ ਪ੍ਰਫਾਰਮੈਂਸ ਸੈਂਟਰ ਭੁਬਨੇਸ਼ਵਰ ਨੇ ਸਖਤ ਮੁਕਾਬਲੇ ਮਗਰੋਂ ਐਨਸੀਈਓ ਸੋਨੀਪਤ ਨੂੰ 4-3 ਨਾਲ ਹਰਾ ਕੇ ਲੀਗ ਦੌਰ ਵਿੱਚ ਜਿੱਤ ਹਾਸਲ ਕਰਕੇ ਕਵਾਰਟਰ ਫਾਇਨਲ ਵਿੱਚ ਪ੍ਰਵੇਸ਼ ਕੀਤਾ। ਖੇਡ ਦੇ ਚੋਥੇ ਮਿੰਟ ਵਿੱਚ ਅਤੇ 8ਵੇਂ ਮਿੰਟ ਵਿੱਚ ਸੋਨੀਪਤ ਦੇ ਅਰਜੁਨ ਹਰਗੁਡੇ ਨੇ ਗੋਲ ਕਰਕੇ ਸਕੋਰ 2-0 ਕੀਤਾ। ਖੇਡ ਦੇ 11ਵੇਂ ਮਿੰਟ ਵਿੱਚ ਓਡੀਸ਼ਾ ਦੇ ਬਿਲਕਨ ਓਰਨ ਨੇ ਅਤੇ 14ਵੇਂ ਮਿੰਟ ਵਿੱਚਕਰਨ ਲਾਕੜਾ ਨੇ ਗੋਲ ਕਰਕੇ ਸਕੋਰ 2-2 ਕੀਤਾ। 15ਵੇਂ ਮਿੰਟ ਵਿੱਚ ਓਡੀਸਾ ਦੇ ਅਭਿਸੇਕ ਟੋਪਨੋ ਨੇ, 32ਵੇਂ ਮਿੰਟ ਵਿੱਚ ਦੀਪਕ ਪ੍ਰਧਾਨ ਨੇ ਗੋਲ ਕਰਕੇ ਸਕੋਰ 4-2 ਕੀਤਾ। ਖੇਡ ਦੇ 53ਵੇਂ ਮਿੰਟ ਵਿੱਚ ਸੋਨੀਪਤ ਦੇ ਆਸ਼ੁ ਮੋਰੀਆ ਨੇ ਗੋਲ ਕਰਕੇ ਸਕੋਰ 3-4 ਕੀਤਾ। ਸੋਨੀਪਤ ਨੇ ਲੀਗ ਦੌਰ ਵਿੱਚ ਇਕ ਮੈਚ ਜਿੱਤਿਆ ਹੋਣ ਕਰਕੇ ਕਵਾਰਟਰ ਫਾਇਨਲ ਵਿੱਚ ਦਾਖਲਾ ਲਿਆ। ਓਡੀਸ਼ਾ ਦੇ ਦੀਪਕ ਪ੍ਰਧਾਨ ਨੂੰ ਮੈਚ ਦਾ ਬੇਹਤਰੀਨ ਖਿਡਾਰੀ ਐਲਾਨਿਆ ਗਿਆ।
ਤੀਜੇ ਮੈਚ ਵਿੱਚ ਪੂਲ ਸੀ ਵਿੱਚ ਸਪੋਰਟਸ ਹਾਸਟਲ ਲਖਨਊ ਨੇ ਨਾਮਧਾਰੀ ਇਲੈਵਨ ਨੂੰ 3-1 ਨਾਲ ਹਰਾ ਕੇ ਕਵਾਰਟਰ ਫਾਇਨਲ ਵਿੱਚ ਪ੍ਰਵੇਸ਼ ਕੀਤਾ। ਖੇਡ ਦੇ ਦੂਜੇ ਮਿੰਟ ਵਿੱਚ ਅਤੇ 7ਵੇਂ ਮਿੰਟ ਵਿੱਚ ਲਖਨਊ ਦੇ ਮੁਹੰਮਦ ਆਤਿਫ ਨੇ ਗੋਲ ਕਰਕੇ ਸਕੋਰ 2-0 ਕੀਤਾ। ਖੇਡ ਦੇ 19ਵੇਂ ਮਿੰਟ ਵਿੱਚ ਲਖਨਊ ਦੇ ਕੇਤਨ ਖੁਸ਼ਵਾਹਾ ਨੇ ਗੋਲ ਕਰਕੇ ਸਕੋਰ 3-0 ਕੀਤਾ। ਖੇਡ ਦੇ 42ਵੇਂ ਮਿੰਟ ਵਿੱਚ ਨਾਮਧਾਰੀ ਦੇ ਨਵਰਾਜ ਸਿੰਘ ਨੇ ਗੋਲ ਕਰਕੇ ਸਕੋਰ 1-3 ਕੀਤਾ। ਨਾਮਧਾਰੀ ਇਲੈਵਨ ਨੇ ਲੀਗ ਦੌਰ ਵਿੱਚ ਤਿੰਨ ਅੰਕ ਹਾਸਲ ਕੀਤੇ ਜਿਸ ਕਰਕੇ ਉਹ ਵੀ ਕਵਾਰਟਰ ਫਾਇਨਲ ਵਿੱਚ ਪ੍ਰਵੇਸ਼ ਕਰ ਗਈ। ਸਪੋਰਟਸ ਹਾਸਟਲ ਲਖਨਊ ਦੇ ਮੁਹੰਮਦ ਆਤਿਫ ਨੂੰ ਮੈਚ ਦਾ ਬੇਹਤਰੀਨ ਖਿਡਾਰੀ ਐਲਾਨਿਆ ਗਿਆ।
ਚੋਥੇ ਮੈਚ ਵਿੱਚ ਪੂਲ ਏ ਵਿੱਚ ਪੀਆਈਐਸ ਸੁਰਜੀਤ ਹਾਕੀ ਅਕੈਡਮੀ ਜਲੰਧਰ ਅਤੇ ਨੇਵਲ ਟਾਟਾ ਹਾਕੀ ਅਕੈਡਮੀ ਜਮਸ਼ੇਦਪੁਰ ਦਰਮਿਆਨ ਸਖਤ ਟੱਕਰ ਦੇਖਣ ਨੂੰ ਮਿਲੀ। ਖੇਡ ਦੇ 11ਵੇਂ ਮਿੰਟ ਵਿੱਚ ਸੁਰਜੀਤ ਅਕੈਡਮੀ ਦੇ ਹਰਮਨ ਸਿੰਘ ਨੇ ਗੋਲ ਕਰਕੇ ਸਕੋਰ 1-0 ਕੀਤਾ। 21ਵੇਂ ਮਿੰਟ ਵਿੱਚ ਜਮਸ਼ੇਦਪੁਰ ਦੇ ਐਡੀਸਨ ਮਿੰਗ ਨੇ ਗੋਲ ਕਰਕੇ ਬਰਾਬਰੀ ਕੀਤੀ। ਖੇਡ ਦੇ 33ਵੇਂ ਮਿੰਟ ਵਿੱਚ ਸੁਰਜੀਤ ਦੇ ਸਹਿਜਪ੍ਰੀਤ ਸਿੰਘ ਨੇ ਗੋਲ ਕਰਕੇ ਸਕੋਰ 2-1 ਕੀਤਾ। ਖੇਡ ਦੇ 39ਵੇਂ ਮਿੰਟ ਵਿੱਚ ਜਮਸ਼ੇਦਪੁਰ ਦੇ ਰੋਹਿਤ ਟਿਰਕੀ ਨੇ ਗੋਲ ਕਰਕੇ ਸਕੋਰ 2-2 ਕੀਤਾ। ਖੇਡ ਦੇ 51ਵੇਂ ਮਿੰਟ ਵਿੱਚ ਜਮਸ਼ੇਦਪੁਰ ਦੇ ਉਜਵਲ ਪਾਂਡੇ ਨੇ ਗੋਲ ਕਰਕੇ ਸਕੋਰ 3-2 ਕੀਤਾ।ਇਸ ਜਿੱਤ ਨਾਲ ਜਮਸ਼ੇਦਪੁਰ ਨੇ ਪੂ ਏ ਵਿੱਚ ਪਹਿਲਾ ਅਤੇ ਸੁਰਜੀਤ ਹਾਕੀ ਅਕੈਡਮੀ ਜਲੰਧਰ ਨੇ ਦੂਜਾ ਸਥਾਨ ਹਾਸਲ ਕੀਤਾ ਅਤੇ ਕਵਾਰਟਰ ਫਾਇਨਲ ਵਿੱਚ ਪ੍ਰਵੇਸ਼ ਕੀਤਾ। ਜਮਸ਼ੇਦਪੁਰ ਦੇ ਉਜਵਲ ਪਾਂਡੇ ਨੂੰ ਮੈਚ ਦਾ ਬੇਹਤਰੀਨ ਖਿਡਾਰੀ ਐਲਾਨਿਆ ਗਿਆ।
ਅੱਜ ਦੇ ਮੈਚਾਂ ਦੇ ਮੁੱਖ ਮਹਿਮਾਨ ਬਲਦੇਵ ਸਿੰਘ ਦਰੋਣਾਚਾਰੀਆ ਐਵਾਰਡੀ, ਬ੍ਰਿਗੇਡੀਅਰ ਹਰਚਰਨ ਸਿੰਘ, ਡਾਕਟਰ ਸ਼ਿਲਪੀ ਜੇਤਲੀ, ਸੁਖਵਿੰਦਰ ਸਿੰਘ ਏਡੀਸੀਪੀ ਨੇ ਟੀਮਾਂ ਨਾਲ ਜਾਣ ਪਛਾਣ ਕੀਤੀ। ਅੱਜ ਦੇ ਮੈਚਾਂ ਸਮੇਂ ਗੁਰਸ਼ਰਨ ਸਿੰਘ ਕਪੂਰ, ਹਰਦੀਪ ਸਿੰਘ ਕਪੂਰ, ਹਰਭਜਨ ਸਿੰਘ ਕਪੂਰ, ਮਨਜੀਤ ਸਿੰਘ ਕਪੂਰ, ਤੀਰਥ ਸਿੰਘ ਕਪੂਰ, ਗੁਨਦੀਪ ਸਿੰਘ ਕਪੂਰ, ਉਲੰਪੀਅਨ ਸੰਜੀਵ ਕੁਮਾਰ, ਰਿਪੁਦਮਨ ਕੁਮਾਰ ਸਿੰਘ, ਦਵਿੰਦਰ ਪਾਲ ਸਿੰਘ, ਅਨੀਤਾ ਸਿੰਘ ਕਪੂਰ, ਜਸਪ੍ਰੀਤ ਕੌਰ ਬਵੇਜਾ, ਸੁਖਲੀਨ ਕੌਰ ਕਪੂਰ, ਜਾਰਜ ਪਾਲ, ਪਰਮਿੰਦਰ ਕੌਰ, ਗੁਰਮੀਤ ਸਿੰਘ ਮਿੱਠਾ, ਸੁਰਿੰਦਰ ਸਿੰਘ, ਰਾਮ ਬਾਬੂ, ਦਲਜੀਤ ਸਿੰਘ ਢਿਲੋਂ, ਰਾਮ ਸਰਨ, ਤੇਜਾ ਸਿੰਘ, ਗੁਰਿੰਦਰ ਸੰਘਾ, ਹਰਿੰਦਰ ਸੰਘਾ, ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
21 ਨਵੰਬਰ ਦੇ ਮੈਚ (ਕਵਾਰਟਰ ਫਾਇਨਲ)
ਨੇਵਲ ਟਾਟਾ ਹਾਕੀ ਅਕੈਡਮੀ ਜਮਸ਼ੇਦਪੁਰ ਬਨਾਮ ਐਨਸੀਓਈ ਸੋਨੀਪਤ- 12-00 ਵਜੇ
ਰਾਊਂਡ ਗਲਾਸ ਹਾਕੀ ਅਕੈਡਮੀ ਮੋਹਾਲੀ ਬਨਾਮ ਨਾਮਧਾਰੀ ਇਲੈਵਨ – 2-00 ਵਜੇ