ਕਮਿਸ਼ਨਰੇਟ ਪੁਲਿਸ ਨੇ ਸੀਰੀਅਲ ਸਾਈਕਲ ਚੋਰ ਨੂੰ ਕੀਤਾ ਕਾਬੂ, 7 ਚੋਰੀ ਹੋਏ Imported ਸਾਈਕਲ ਕੀਤੇ ਬਰਾਮਦ
50 ਤੋਂ 60 ਹਜ਼ਾਰ ਦੀ ਕੀਮਤ ਵਾਲੇ ਮਹਿੰਗੇ ਸਾਈਕਲ ਤੇ ਕਰਦਾ ਸੀ ਹੱਥ ਸਾਫ਼, ਚੜ੍ਹਿਆ ਪੁਲਿਸ ਅੜਿੱਕੇ
ਚੋਰੀ ਨਾਲ ਸਬੰਧਤ ਗਤੀਵਿਧੀਆਂ ਵਿਰੁੱਧ ਕਾਰਵਾਈ ਕਰਦਿਆਂ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਰਣਜੀਤ ਐਨਕਲੇਵ ਦੀਪ ਨਗਰ ਦੇ ਵਸਨੀਕ ਸਫੀ ਨੂੰ ਕਈ ਸਾਈਕਲ ਚੋਰੀਆਂ ਵਿੱਚ ਸ਼ਾਮਲ ਹੋਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ। ਦੁਸ਼ਹਿਰਾ ਗਰਾਊਂਡ ਨੇੜੇ ਕੀਤੀ ਗਈ ਇਸ ਗ੍ਰਿਫ਼ਤਾਰੀ ਨਾਲ 7 ਚੋਰੀ ਹੋਏ Imported ਸਾਈਕਲ ਬਰਾਮਦ ਹੋਏ, ਜਿਨ੍ਹਾਂ ਵਿੱਚ ਹੀਰੋ ਸਪ੍ਰਿੰਟ, ਮੋਟਰੇਸ, ਸਨਕਰਾਸ, ਗਲੋਬੇਟ ਗ੍ਰਾਂਡੇ, ਨਿਊਟ੍ਰੋਨ ਅਤੇ ਹਰਕੂਲੀਸ ਵਰਗੇ ਬ੍ਰਾਂਡ ਸ਼ਾਮਲ ਹਨ ਜਿਨ੍ਹਾਂ ਦੀ ਕੀਮਤ 50 ਤੋਂ 60 ਹਜ਼ਾਰ ਪ੍ਰਤੀ ਸਾਈਕਲ ਹੈ।
ਵਧੇਰੇ ਜਾਣਕਾਰੀ ਦਿੰਦੇ ਹੋਏ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਕਿਹਾ ਕਿ ਇਹ ਕਾਰਵਾਈ ਸਫੀ ਦੀਆਂ ਗਤੀਵਿਧੀਆਂ ਬਾਰੇ ਮਿਲੀ ਸੂਚਨਾ ਤੋਂ ਬਾਅਦ ਕੀਤੀ ਗਈ ਸੀ। ਉਨ੍ਹਾਂ ਅੱਗੇ ਦੱਸਿਆ ਕਿ ਇਹ ਮਾਮਲਾ ਐਫਆਈਆਰ ਨੰਬਰ 16, ਮਿਤੀ 13.2.2025 ਨੂੰ ਥਾਣਾ ਕੈਂਟ, ਜਲੰਧਰ ਵਿਖੇ ਦਰਜ ਕੀਤਾ ਗਿਆ ਹੈ, ਜਿਸ ਵਿੱਚ ਧਾਰਾ 303(2), 317(2), ਅਤੇ 111 ਸ਼ਾਮਲ ਹਨ।
ਸੀਪੀ ਨੇ ਕਿਹਾ ਕਿ ਸਫੀ ਇੱਕ ਵਾਰ-ਵਾਰ ਅਪਰਾਧ ਕਰਨ ਵਾਲਾ ਸ਼ਕਸ ਹੈ ਜਿਸਦੇ ਵਿਰੁੱਧ ਪਹਿਲਾਂ ਵੀ ਕਈ ਮਾਮਲੇ ਦਰਜ ਹਨ: ਐਫਆਈਆਰ ਨੰਬਰ 31 ਮਿਤੀ 1 ਅਪ੍ਰੈਲ, 2022 ਨੂੰ ਧਾਰਾ 380, 454, ਅਤੇ 411 ਆਈਪੀਸੀ ਦੇ ਤਹਿਤ ਅਤੇ ਐਫਆਈਆਰ ਨੰਬਰ 88 ਮਿਤੀ 29 ਅਗਸਤ, 2023 ਨੂੰ ਧਾਰਾ 457, 380, ਅਤੇ 411 ਆਈਪੀਸੀ ਦੇ ਤਹਿਤ, ਦੋਵੇਂ ਥਾਣਾ ਕੈਂਟ, ਜਲੰਧਰ ਵਿਖੇ ਦਰਜ ਹਨ। ਉਹ ਇਸ ਸਮੇਂ ਪੁਲਿਸ ਹਿਰਾਸਤ ਵਿੱਚ ਹੈ ਅਤੇ ਜਾਂਚ ਜਾਰੀ ਹੈ।