ਸੋਸ਼ਲ ਦਿਸ਼ਾ ਟੁਡੇ ( ਦਿਸ਼ਾ ਸੇਠੀ ) : ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਗੁਰਦਾਸ ਮਾਨ ਦੇ ਭਰਾ ਦਾ ਦੇਹਾਂਤ ਹੋ ਗਿਆ ਹੈ। ਗੁਰਦਾਸ ਮਾਨ ਦੇ ਛੋਟੇ ਭਰਾ ਗੁਰਪੰਥ ਮਾਨ ਨੇ ਮੋਹਾਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਆਖਰੀ ਸਾਹ ਲਿਆ। ਉਹ ਲਗਭਗ 2 ਮਹੀਨਿਆਂ ਤੋਂ ਬਿਮਾਰ ਸਨ। ਹੁਣ ਉਨ੍ਹਾਂ ਦਾ ਅੰਤਿਮ ਸੰਸਕਾਰ ਮੰਗਲਵਾਰ ਨੂੰ ਚੰਡੀਗੜ੍ਹ ਵਿੱਚ ਕੀਤਾ ਜਾਵੇਗਾ। ਗੁਰਪੰਥ ਮਾਨ (68) ਮੂਲ ਰੂਪ ਵਿੱਚ ਗਿੱਦੜਬਾਹਾ ਦੇ ਰਹਿਣ ਵਾਲੇ ਸਨ। ਉਹ ਕਸਬੇ ਵਿੱਚ ਕਮਿਸ਼ਨ ਏਜੰਟ ਵਜੋਂ ਕੰਮ ਕਰਦੇ ਸਨ। ਪਰਿਵਾਰ ਦੇ ਨਜ਼ਦੀਕੀਆਂ ਅਨੁਸਾਰ ਉਹ ਬਿਮਾਰੀ ਤੋਂ ਬਾਅਦ ਗੁਰਪੰਥ ਦੀ ਹਾਲਤ ਵਿੱਚ ਸੁਧਾਰ ਹੋਇਆ ਸੀ ਅਤੇ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਸੀ, ਪਰ ਅੱਜ ਉਨ੍ਹਾਂ ਦੀ ਸਿਹਤ ਫਿਰ ਵਿਗੜ ਗਈ ਅਤੇ ਉਨ੍ਹਾਂ ਦੀ ਮੌਤ ਹੋ ਗਈ। ਗੁਰਪੰਥ ਦੇ ਪਰਿਵਾਰ ਵਿੱਚ ਉਸਦੀ ਪਤਨੀ, ਪੁੱਤਰ ਅਤੇ ਧੀ ਹਨ। ਦੋਵੇਂ ਬੱਚੇ ਵਿਦੇਸ਼ ਵਿੱਚ ਰਹਿੰਦੇ ਹਨ। ਗੁਰਦਾਸ ਮਾਨ ਅਤੇ ਗੁਰਪੰਥ ਦੋ ਭਰਾ ਹੀ ਸਨ। ਉਨ੍ਹਾਂ ਦੀ ਇੱਕ ਭੈਣ ਹੈ।

