ਇਤਰਾਜ਼ਯੋਗ ਫੋਟੋ ਵਾਇਰਲ ਹੋਣ ਤੋਂ ਬਾਅਦ ਕੈਬਨਟ ਮੰਤਰੀ ਡਾਕਟਰ ਰਵਜੋਤ ਸਿੰਘ ਦੀ ਜਲੰਧਰ ਵਿਖੇ ਪ੍ਰੈਸ ਕਾਨਫਰੰਸ
ਗੱਲਬਾਤ ਦੌਰਾਨ ਕੈਬਨਟ ਮੰਤਰੀ ਡਾਕਟਰ ਨਵਜੋਤ ਸਿੰਘ ਨੇ ਕਿਹਾ ਕਿ ਬੀਤੇ ਦਿਨ ਬਿਕਰਮ ਸਿੰਘ ਮਜੀਠੀਆ ਵੱਲੋਂ ਇਤਰਾਜਯੋਗ ਫੋਟੋ ਜੋ ਕਿ ਮੇਰੀ ਵਾਇਰਲ ਕੀਤੀਆਂ ਗਈਆਂ ਨੇ, ਜਿਸ ਨੂੰ ਐਡਿਟ ਕਰ ਵਾਇਰਲ ਕੀਤਾ ਗਿਆ ਹੈ।
ਉਹਨਾਂ ਕਿਹਾ ਕਿ ਜੇਕਰ ਕਿਸੇ ਮਝੈਲ ਨੂੰ ਕੋਈ ਵੈਰ ਮੇਰੇ ਨਾਲ ਸੀ ਤਾਂ ਉਹ ਮੇਰੇ ਤੱਕ ਰੱਖਦੇ, ਕਿਸੀ ਧੀ, ਕਿਸੇ ਮਾਂ ਦੀ ਫੋਟੋ ਮੇਰੇ ਨਾਲ ਜੋੜ ਕੇ ਕਿਉਂ ਵਾਇਲ ਕੀਤੀਆਂ।
ਉਹਨਾਂ ਕਿਹਾ ਜਿਨਾਂ ਨੇ ਫੋਟੋ ਵਾਇਰਲ ਕੀਤੀ ਹੈ ਮੈਂ ਉਸ ਦੇ ਖਿਲਾਫ ਹੁਸ਼ਿਆਰਪੁਰ ਵਿਖੇ ਬਾਏ ਨੇਮ ਕੰਪਲੇਂਟ ਵੀ ਦਿੱਤੀ ਹੈ, ਜਲਦ ਹੀ ਕਾਰਵਾਈ ਹੋਵੇਗੀ।
ਉੱਥੇ ਹੀ ਉਹਨਾਂ ਇਹ ਵੀ ਕਿਹਾ ਕੀ ਕੁਝ ਲੀਡਰ ਨੇ ਜੋ ਦਲਿਤ ਸਮਾਜ ਦੇ ਲੀਡਰਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਮੇਰੀ ਫੋਟੋ ਵਾਇਰਲ ਕਰਕੇ ਵੀ ਮੈਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਉੱਥੇ ਹੀ ਉਹਨਾਂ ਕਿਹਾ ਕਿ ਮੈਂ ਮੰਨਦਾ ਹਾਂ ਕਿ ਮੇਰੇ ਚਾਰ ਵਿਆਹ ਹੋਏ ਨੇ ਲੀਗਲ ਪਰ ਉਸ ਦੇ ਉੱਪਰ ਸਵਾਲ ਪੁੱਛਣਾ ਤੁਹਾਡਾ ਅਧਿਕਾਰ ਨਹੀਂ ਹੈ ਅਤੇ ਨਾ ਹੀ ਕਿਸੇ ਹੋਰ ਦਾ, ਉਹ ਮੇਰੀ ਨਿਜੀ ਜ਼ਿੰਦਗੀ ਹੈ।
ਉੱਥੇ ਹੀ ਪੱਤਰਕਾਰ ਵੱਲੋਂ ਪੁੱਛੇ ਸਵਾਲਾਂ ਤੋਂ ਵੀ ਭੱਜਦੇ ਨਜ਼ਰ ਆਏ ਕੈਬਨਟ ਮੰਤਰੀ ਡਾਕਟਰ ਰਵਜੋਤ ਸਿੰਘ।
ਦੋਸਤੋ ਕੈਬਨਟ ਮੰਤਰੀ ਵੱਲੋਂ ਇਹਨਾਂ ਫੋਟੋਆਂ ਨੂੰ ਐਡੀਟਡ ਦੱਸਿਆ ਗਿਆ ਪਰ ਪੱਤਰਕਾਰਾਂ ਦੇ ਸਵਾਲਾਂ ਤੇ ਉਲਝਦੇ ਹੋਏ ਉਹਨਾਂ ਕਿਹਾ ਕਿ ਇਹ ਫੋਟਵਾਂ ਜਾਂ ਤਾਂ ਮੇਰੇ ਫੋਨ ‘ਚ ਨੇ ਜਾਂ ਮੇਰੀ ਪੁਰਾਣੀ ਪਤਨੀ ਦੇ ਜੋ ਕਿ ਇਸ ਫੋਟੋ ਵਿੱਚ ਮੇਰੇ ਨਾਲ ਹੈ।
ਉਹਨਾਂ ਵਿਕਰਮ ਸਿੰਘ ਮਜੀਠੀਆ ਨੂੰ ਚੇਤਾਵਨੀ ਦਿੰਦੇ ਕਿਹਾ ਕਿ ਉਹ ਹੁਣ 12 ਜੂਨ 2025 ਦੀ ਤਰੀਕ ਯਾਦ ਰੱਖਣ, ਅਤੇ ਡਾਕਟਰ ਰਵਜੋਤ ਸਿੰਘ ਇਸ ਗੱਲ ਨੂੰ ਹਮੇਸ਼ਾ ਯਾਦ ਰੱਖਣਗੇ।
ਕੈਬਨਟ ਮੰਤਰੀ ਡਾਕਟਰ ਰਵਜੋਤ ਨੇ ਇਹ ਵੀ ਕਿਹਾ ਕਿ ਗੁਰੂ ਨਗਰੀ ਦੀ ਧਰਤੀ ਤੇ ਰਹਿਣ ਵਾਲੇ ਮਜੀਠੀਆ ਜੋ ਕਿ ਸਵੇਰੇ ਗੁਰੂ ਸਾਹਿਬਾਨ ਦਾ ਪਾਠ ਕਰਦੇ ਨੇ ਪਰ ਸ਼ਾਮ ਨੂੰ ਅਜਿਹਾ ਸ਼ਰਮਨਾਕ ਕਾਰਾ ਕਰਦੇ ਨੇ।
ਅਖੀਰ ਵਿੱਚ ਕੈਬਨਟ ਮੰਤਰੀ ਪੱਤਰਕਾਰਾਂ ਦੇ ਸਵਾਲਾਂ ਤੋਂ ਭੱਜਦੇ ਹੋਏ ਆਪਣੀ ਸੀਟ ਛੱਡ ਕੇ ਪ੍ਰੈਸ ਕੌਮ ਵਿੱਚੋਂ ਨਿਕਲ ਗਏ।

