Jalandhar : ਸੋਸ਼ਲ ਮੀਡੀਆ ਤੇ ਮਹਿਲਾ ਨੂੰ ਕੁੱਟਦੇ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਮਹਿਲਾ ਕਮਿਸ਼ਨ ਨੇ ਲਿਆ Suo Moto ਨੋਟਿਸ
ਬੀਤੇ ਦਿਨ ਸੋਸ਼ਲ ਮੀਡੀਆ ਤੇ ਜਲੰਧਰ ਦੇ ਨਕੋਦਰ ਦੀ ਇੱਕ ਵਿਅਕਤੀ ਵੱਲੋਂ ਮਹਿਲਾ ਨੂੰ ਕੁੱਟਦੇ ਦੀ ਵੀਡੀਓ ਵਾਇਰਲ ਹੋ ਰਹੀ ਹੈ। ਜੋ ਵੀਡੀਓ ਮਹਿਲਾ ਕਮਿਸ਼ਨ ਕੋਲ ਪਹੁੰਚੀ ਤਾਂ ਚੇਅਰ ਪਰਸਨ ਵੱਲੋਂ ਸੋ ਮੋਟੋ ਨੋਟਿਸ ਲਿੱਤਾ ਗਿਆ।
ਮਹਿਲਾ ਕਮਿਸ਼ਨ ਵੱਲੋਂ ਜਾਰੀ ਕੀਤੇ ਗਏ ਨੋਟਿਸ ਵਿੱਚ ਲਿਖਿਆ ਗਿਆ ਹੈ ਕਿ – ਮੀਡੀਆ ਰਾਹੀਂ ਵੀਡੀਓ ਪ੍ਰਾਪਤ ਹੋਈ ਹੈ, ਜਿਸ ਵਿੱਚ ਇੱਕ ਆਦਮੀ ਵੱਲੋਂ ਇੱਕ ਔਰਤ ਦੀ ਕੁੱਟਮਾਰ ਕੀਤੀ ਜਾ ਰਹੀ ਹੈ, ਜੋ ਕਿ ਇਹ ਆਦਮੀ ਜਲੰਧਰ ਜਿਲ੍ਹੇ ਦੀ ਤਹਿਸੀਲ ਨਕੋਦਰ ਦੇ ਪਿੰਡ ਰਾਏਪੁਰ ਗੁਜਰਾਂ ਦਾ ਗੁਰਜੀਤ ਸਿੰਘ ਪੁੱਤਰ ਹੰਸਾ ਸਿੰਘ ਦੱਸਿਆ ਗਿਆ ਹੈ।
ਇਸ ਸਬੰਧੀ ਪੰਜਾਬ ਰਾਜ ਮਹਿਲਾ ਕਮਿਸ਼ਨ ਵੱਲੋਂ “ਔਰਤਾਂ ਲਈ ਪੰਜਾਬ ਰਾਜ ਕਮਿਸ਼ਨ ਐਕਟ, 2001” ਤਹਿਤ ਸੋ-ਮੋਟੋ ਲੈਂਦਿਆਂ ਹੋਇਆਂ ਮਾਨਯੋਗ ਚੇਅਰਪਰਸਨ, ਪੰਜਾਬ ਰਾਜ ਮਹਿਲਾ ਕਮਿਸ਼ਨ ਜੀ ਵੱਲੋਂ ਆਦੇਸ਼ ਦਿੱਤੇ ਗਏ ਹਨ ਕਿ ਇਸ ਕੇਸ ਤੇ ਤੁਰੰਤ ਕਿਸੇ ਸੀਨੀਅਰ ਅਧਿਕਾਰੀ ਤੋਂ ਕਾਨੂੰਨ ਅਨੁਸਾਰ ਪੜਤਾਲ/ਕਾਰਵਾਈ ਕਰਵਾਈ ਜਾਵੇ ਅਤੇ ਕੀਤੀ ਗਈ ਕਾਰਵਾਈ ਸਬੰਧੀ ਰਿਪੋਰਟ ਮਿਤੀ 19.06.2025 ਤੱਕ ਕਮਿਸ਼ਨ ਦੀ ਉਕਤ ਦਰਸਾਈ ਈਮੇਲ ਰਾਹੀਂ ਭੇਜਣੀ ਯਕੀਨੀ ਬਣਾਈ ਜਾਵੇ ਤਾਂ ਜੋ ਉਸ ਅਨੁਸਾਰ ਇਸ ਕੇਸ ਤੇ ਅਗਲੇਰੀ ਕਾਰਵਾਈ ਕੀਤੀ ਜਾ ਸਕੇ ਜੀ।

