Jalandhar: ਸਿੱਖ ਤਾਲਮੇਲ ਕਮੇਟੀ ਵੱਲੋਂ 21 ਜੂਨ ਨੂੰ ਮਨਾਇਆ ਜਾਵੇਗਾ ਅੰਤਰਰਾਸ਼ਟਰੀ ਗਤਕਾ ਦਿਹਾੜਾ

ਜੋਧਾ ਵੀਰ ਖਾਲਸਾ ਗਤਕਾ ਅਖਾੜਾ ਸ਼੍ਰੀ ਅੰਮ੍ਰਿਤਸਰ ਵਾਲੇ ਗਤਕੇ ਦੇ ਦਿਖਾਉਣਗੇ ਜੌਹਰ

ਜਲੰਧਰ (ਦਿਸ਼ਾ ਸੇਠੀ) : ਹਰ ਸਾਲ ਦੀ ਤਰ੍ਹਾਂ 21 ਜੂਨ ਨੂੰ ਅੰਤਰਾਸ਼ਟਰੀ ਗਤਕਾ ਦਿਹਾੜਾ ਮਨਾਇਆ ਜਾਂਦਾ ਹੈ। ਅਤੇ ਸਿੱਖ ਤਾਲਮੇਲ ਕਮੇਟੀ ਵੱਲੋਂ ਇਸ ਦਿਹਾੜੇ ਤੇ ਵੱਖ-ਵੱਖ ਗਤਕਾ ਅਖਾੜੇ ਬੁਲਾਏ ਜਾਂਦੇ ਹਨ। ਇਸ ਵਾਰ ਜੋਹਰ ਦਿਖਾਉਣ ਲਈ ਆਪਣੇ ਦਫਤਰ ਦੇ ਬਾਹਰ ਪਲੀ ਅਲੀ ਮੁਹੱਲਾ ਸ਼੍ਰੀ ਅੰਮ੍ਰਿਤਸਰ ਪਾਰਸ ਸਿੰਘ ਦੀ ਅਗਵਾਈ ਵਿੱਚ ਯੋਧਾ ਵੀਰ ਖਾਲਸਾ ਗਤਕਾ ਅਖਾੜਾ ਦੇ ਬੱਚੇ ਵਿਸ਼ੇਸ਼ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਹਨ।

ਇਹ ਸ਼ਾਮ 4.30 ਤੋਂ 6.30 ਵਜੇ ਤੱਕ ਗਤਕੇ ਦੇ ਜੋਹਰ ਦਿਖਾਉਣਗੇ . ਇਹ ਜਾਣਕਾਰੀ ਦਿੰਦੇ ਹੋਏ ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ, ਹਰਪਾਲ ਸਿੰਘ ਚੱਡਾ ,ਹਰਪ੍ਰੀਤ ਸਿੰਘ ਨੀਟੂ, ਗੁਰਵਿੰਦਰ ਸਿੰਘ ਨਾਗੀ , ਸਤਪਾਲ ਸਿੰਘ ਸਿਦਕੀ, ਗੁਰਦੀਪ ਸਿੰਘ ਕਾਲੀਆ ਕਲੋਨੀ , ਵਿੱਕੀ ਸਿੰਘ ਖਾਲਸਾ, ਹਰਜੋਤ ਸਿੰਘ ਲੱਕੀ ,ਪਰਵਿੰਦਰ ਸਿੰਘ ਮੰਗਾ ਨੇ ਇਕ ਸਾਂਝੇ ਬਿਆਨ ਵਿੱਚ ਕਿਹਾ ਹੈ। ਕਿ ਸਾਡੇ ਗੁਰੂ ਸਾਹਿਬਾਨਾਂ ਵੱਲੋਂ ਇਹ ਮਾਰਸ਼ਲ ਆਰਟ ਗਤਕਾ ਸਾਨੂੰ ਦੇ ਕੇ ਗਏ ਹਨ।

ਜਿਸ ਨੂੰ ਅਪਣਾ ਕੇ ਆਪਣੇ ਸਰੀਰ ਨੂੰ ਤੰਦਰੁਸਤ ਰੱਖਿਆ ਜਾ ਸਕਦਾ ਹੈ । ਅੱਜ ਹਰ ਵੀਰ ਨੂੰ ਇਸ ਮਾਰਸ਼ਲ ਆਰਟ ਨੂੰ ਸਿੱਖਣ ਦੀ ਲੋੜ ਹੈ। ਇਸ ਨਾਲ ਜਿੱਥੇ ਸਰੀਰਕ ਤੰਦਰੁਸਤੀ ਮਿਲੇਗੀ । ਉਥੇ ਆਤਮ ਰੱਖਿਆ ਦੀ ਜਾਂਚ ਵੀ ਪ੍ਰਾਪਤ ਹੁੰਦੀ ਹੈ। ਇਹ ਪ੍ਰੋਗਰਾਮ ਅੰਤਰਰਾਸ਼ਟਰੀ ਗਤਕਾ ਦਿਵਸ ਤੋਂ ਬਾਅਦ ਵੀ ਲਗਾਤਾਰ ਚਲਦੇ ਰਹਿੰਦੇ ਹਨ। ਅਤੇ ਹਰ ਬੱਚੇ ਨੂੰ ਇਸ ਨੂੰ ਸਿੱਖਣਾ ਚਾਹੀਦਾ ਹੈ। ਇਸ ਮੌਕੇ ਉਹਨਾਂ ਤੋਂ ਇਲਾਵਾ ਚਰਨਜੀਤ ਸਿੰਘ ਲਾਡਾ, ਸਰਦੂਲ ਸਿੰਘ ਆਦਿ ਮੌਜੂਦ ਸਨ ।

Share This
0
About Author

Social Disha Today

Leave a Reply

Your email address will not be published. Required fields are marked *