Aakash Educational Services Limited ਨੇ Anthe ਦੇ ਆਪਣੇ 16 ਸਫਲ ਸਾਲ ਪੂਰੇ ਕਰਦੇ ਹੋਏ ਆਪਣੇ ਪ੍ਰਮੁੱਖ ਇਨਿਸ਼ੀਏਟਿਵ ਅੰਥੇ 2025 ਦੀ ਕੀਤੀ ਘੋਸ਼ਣਾ
ਜਲੰਧਰ ( ਦਿਸ਼ਾ ਸੇਠੀ ) : ਆਕਾਸ਼ ਐਜੂਕੇਸ਼ਨਲ ਸਰਵਿਸਿਜ਼ ਲਿਮਿਟੇਡ ਨੇ ਵਿਦਿਆਰਥੀਆਂ ਦੇ ਸੁਪਨਿਆਂ ਨੂੰ ਹਕੀਕਤ ਵਿੱਚ ਬਦਲਣ ਦੇ ਆਪਣੇ 16 ਸਫਲ ਸਾਲ ਪੂਰੇ ਕਰਦੇ ਹੋਏ ਆਪਣੇ ਪ੍ਰਮੁੱਖ ਇਨਿਸ਼ੀਏਟਿਵ ਅੰਥੇ 2025 (ਆਕਾਸ਼ ਨੈਸ਼ਨਲ ਟੈਲੰਟ ਹੰਟ ਐਗਜ਼ਾਮ) ਦੀ ਸ਼ੁਰੂਆਤ ਕਰਨ ਦੀ ਘੋਸ਼ਣਾ ਕਰਦਾ ਹੈ, ਜਿਸ ਦਾ ਮਕਸਦ ਕਲਾਸ 5 ਤੋਂ 12 ਤੱਕ ਦੇ ਵਿਦਿਆਰਥੀਆਂ ਨੂੰ ਮੁਸ਼ਕਲਾਂ ਨਾਲ ਨਜਿੱਠਣ ਅਤੇ ਅਸਲੀ ਸਮੱਸਿਆ ਹਲ ਕਰਨ ਵਾਲੇ ਬਣਨ ਲਈ ਉਤਸ਼ਾਹਿਤ ਕਰਨਾ ਹੈ।
ਆਕਾਸ਼ ਆਪਣੇ ਮਿਸ਼ਨ ਅੰਥੇ 2025 ਰਾਹੀਂ ਵਿਦਿਆਰਥੀਆਂ ਨੂੰ₹250 ਕਰੋੜ ਤੱਕ ਦੀ ਸਕਾਲਰਸ਼ਿਪ (100% ਤੱਕ) ਅਤੇ ₹2.5 ਕਰੋੜ ਦੇ ਨਕਦ ਇਨਾਮ ਵੀ ਪ੍ਰਦਾਨ ਕਰ ਰਿਹਾ ਹੈ। ਅੰਥੇ 2025 ਨਾਲ ਵਿਦਿਆਰਥੀਆਂ ਨੂੰ ਨੀਟ, ਜੇ.ਈ.ਈ , ਸਟੇਟ CETs, NTSE ਅਤੇ ਓਲੰਪੀਆਡਸ ਵਰਗੀਆਂ ਮੁਕਾਬਲਾਤਮਕ ਪਰੀਖਿਆਵਾਂਲਈ ਆਕਾਸ਼ ਦੇ ਐਕਸਪર્ટ ਅਧਿਆਪਕਾਂ ਤੋਂ ਸਭ ਤੋਂ ਵਧੀਆਕੋਚਿੰਗ ਮਿਲ ਸਕਦੀ ਹੈ। ਇਸ ਵਚਨਬੱਧਤਾ ਨੂੰ ਹੋਰ ਮਜ਼ਬੂਤਕਰਦਿਆਂ, ਆਕਾਸ਼ ਨੇ ਇੰਵਿਕਟਸ ਏਸ ਟੈਸਟ ਵੀ ਲਾਂਚ ਕੀਤਾ ਹੈ, ਜੋ ਕਿ ਕਲਾਸ 8 ਤੋਂ 12 ਤੱਕ ਦੇ ਵਿਦਿਆਰਥੀਆਂ ਲਈ ਆਕਾਸ਼ਇੰਵਿਕਟਸ JEE ਐਡਵਾਂਸਡ ਤਿਆਰੀ ਪ੍ਰੋਗ੍ਰਾਮ ਵਿੱਚ ਦਾਖਲੇ ਲਈਇੱਕ ਸਕਾਲਰਸ਼ਿਪ ਇਮਤਿਹਾਨ ਹੈ। ਇਹ ਰਾਸ਼ਟਰੀ ਪੱਧਰ ਦਾਯੋਗਤਾ ਅਤੇ ਸਕਾਲਰਸ਼ਿਪ ਟੈਸਟ 24 ਅਗਸਤ, 31 ਅਗਸਤਅਤੇ 7 ਸਤੰਬਰ 2025 ਨੂੰ ਕਰਵਾਇਆ ਜਾਵੇਗਾ। ਇਹ ਤਿੰਨ ਘੰਟੇਦੀ ਪ੍ਰੀਖਿਆ (ਸਵੇਰੇ 10 ਤੋਂ ਦੁਪਹਿਰ 1 ਵਜੇ ਤੱਕ), ਆਨਲਾਈਨ ਅਤੇ ਆਫਲਾਈਨ ਦੋਹਾਂ ਮੋਡ ਵਿੱਚ ਉਪਲਬਧ ਹੈ, ਜਿਸਦੀ ਐਪਲੀਕੇਸ਼ਨ ਫੀ ₹300 ਰੁਪਏ ਹੈ। ਜੋ ਵਿਦਿਆਰਥੀ ਸ਼ਾਨਦਾਰਪ੍ਰਦਰਸ਼ਨ ਕਰਣਗੇ, ਉਹਨਾਂ ਨੂੰ 100% ਤੱਕ ਦੀ ਸਕਾਲਰਸ਼ਿਪ ਅਤੇਕੈਸ਼ ਇਨਾਮ ਵੀ ਮਿਲ ਸਕਦੇ ਹਨ। ਆਕਾਸ਼ ਇੰਵਿਕਟਸਦਿੱਲੀ-ਐਨਸੀਆਰ, ਚੇਨਈ, ਬੈਂਗਲੁਰੂ, ਲਖਨਉ, ਮੇਰਠ, ਪ੍ਰਯਾਗਰਾਜ, ਦੇਹਰਾਦੂਨ, ਭੋਪਾਲ, ਇੰਦੌਰ, ਅਹਿਮਦਾਬਾਦ, ਚੰਡੀਗੜ-ਰੋਹਤਕ, ਹੈਦਰਾਬਾਦ, ਨਾਮਕਲ, ਕੋਇਮਬਤੂਰ, ਭੁਵਨੇਸ਼ਵਰ, ਰਾਂਚੀ, ਤਿਰੁਚੀ, ਵਿਜਾਗ, ਮੁੰਬਈ, ਕੋਲਕਾਤਾ, ਦੁਰਗਾਪੁਰ ਅਤੇ ਪਟਨਾ ਵਿੱਚ ਸਿਰਫ਼ ਖਾਸ ਇੰਵਿਕਟਸ ਸੈਂਟਰਾਂ ‘ਤੇਉਪਲਬਧ ਹੈ।
ਆਕਾਸ਼ ਐਜੂਕੇਸ਼ਨਲ ਸਰਵਿਸਿਜ਼ ਲਿਮਿਟਡ ਦੇ ਸੀਈਓ ਤੇ ਐਮਡੀ , ਦੀਪਕ ਮਹੇਰੋਤਰਾ ਨੇ ਕਿਹਾ, “ਅੰਥੇ ਹੁਣ ਭਾਰਤ ਭਰ ਦੇਵਿਦਿਆਰਥੀਆਂ ਲਈ ਸੰਭਾਵਨਾ ਦੀ ਨਿਸ਼ਾਨੀ ਬਣ ਚੁੱਕੀ ਹੈ। ਪਿਛਲੇ16 ਸਾਲਾਂ ਦੌਰਾਨ, ਅਸੀਂ ਲਾਇਕ ਵਿਦਿਆਰਥੀਆਂ ਨੂੰ ਉਨ੍ਹਾਂ ਦੇਸਪਨੇ ਪੂਰੇ ਕਰਨ ਲਈ ਮੌਕੇ ਦਿੱਤੇ ਹਨ, ਭਾਵੇਂ ਉਹ ਕਿਸੇ ਵੀਆਰਥਿਕ ਪਿੱਠਭੂਮੀ ਜਾਂ ਖੇਤਰ ਤੋਂ ਆਉਂਦੇ ਹੋਣ। ਇਸ ਸਾਲ ਤੋਂਅਸੀਂ ਇੱਕ ਨਵਾਂ ਇਨਿਸ਼ੇਟਿਵ ਵੀ ਲਾਂਚ ਕਰ ਰਹੇ ਹਾਂ –ਇਨਵਿਕਟਸ ਏਸ ਟੈਸਟ, ਜੋ ਸਕਾਲਰਸ਼ਿਪ ਅਤੇ ਆਕਾਸ਼ ਦੇ ਪ੍ਰਸਿੱਧਇਨਵਿਕਟਸ ਕੋਰਸ ਵਿੱਚ ਦਾਖਲੇ ਲਈ ਹੋਵੇਗਾ। ਇਹ ਕੋਰਸ ਖਾਸਤੌਰ ‘ਤੇ ਐਡਵਾਂਸ JEE ਦੀ ਤਿਆਰੀ ਲਈ ਬਣਾਇਆ ਗਿਆ ਹੈ।ਇਹ ਟੈਸਟ ਵਿਦਿਆਰਥੀਆਂ ਦੀ ਕੋਰ ਕਾਨਸੈਪਟਸ ਉੱਤੇ ਪਕੜ ਅਤੇਮੁਕਾਬਲਾਤਮਕ ਇਮਤਿਹਾਨਾਂ ਲਈ ਤਿਆਰੀ ਨੂੰ ਪਰਖਣ ਲਈਡਿਜ਼ਾਈਨ ਕੀਤਾ ਗਿਆ ਹੈ।
ਇਹ ਇਮਤਿਹਾਨ ਆਨਲਾਈਨ ਅਤੇ ਆਫਲਾਈਨ ਦੋਨੋਂ ਮੋਡਾਂ ਵਿੱਚਲਿਆ ਜਾਵੇਗਾ, ਤਾਂ ਜੋ ਵਿਦਿਆਰਥੀਆਂ ਨੂੰ ਲਚਕਤਾ ਅਤੇ ਆਸਾਨੀਮਿਲੇ। ਅੰਥੇ 2025 ਦੀ ਆਨਲਾਈਨ ਟੈਸਟਿੰਗ 4 ਅਕਤੂਬਰ ਤੋਂ12 ਅਕਤੂਬਰ 2025 ਤੱਕ ਚੱਲੇਗੀ, ਜਿਸ ਦੌਰਾਨ ਵਿਦਿਆਰਥੀਆਪਣੇ ਸੁਵਿਧਾਜਨਕ ਇੱਕ ਘੰਟੇ ਦਾ ਸਲਾਟ ਚੁਣ ਕੇ ਟੈਸਟ ਦੇਸਕਣਗੇ। ਆਫਲਾਈਨ ਟੈਸਟ 5 ਅਤੇ 12 ਅਕਤੂਬਰ 2025 ਨੂੰਆਯੋਜਿਤ ਕੀਤਾ ਜਾਵੇਗਾ, ਜੋ ਕਿ ਦੇਸ਼ ਭਰ ਦੇ 26 ਰਾਜਾਂ ਅਤੇਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 415 ਤੋਂ ਵੱਧ ਆਕਾਸ਼ ਸੈਂਟਰਾਂ ‘ਤੇਹੋਵੇਗਾ।
ਅੰਥੇ 2025 ਦੇ ਨਤੀਜੇ ਵੱਖ-ਵੱਖ ਕਲਾਸਾਂ ਲਈ ਵੱਖ-ਵੱਖ ਤਰੀਕਾਂ’ਤੇ ਐਲਾਨੇ ਜਾਣਗੇ। ਕਲਾਸ X ਦੇ ਨਤੀਜੇ 24 ਅਕਤੂਬਰ 2025 ਨੂੰ ਆਉਣਗੇ। ਕਲਾਸ VII ਤੋਂ IX ਤੱਕ ਦੇ ਨਤੀਜੇ 29 ਅਕਤੂਬਰ ਨੂੰ ਜਾਰੀ ਹੋਣਗੇ। ਕਲਾਸ V ਅਤੇ VI ਦੇ ਨਤੀਜੇ 1 ਨਵੰਬਰ 2025 ਨੂੰ ਆਉਣਗੇ, ਜਦਕਿ ਕਲਾਸ XI ਅਤੇ XII ਦੇਨਤੀਜੇ 4 ਨਵੰਬਰ 2025 ਨੂੰ ਘੋਸ਼ਿਤ ਕੀਤੇ ਜਾਣਗੇ। ਸਾਰੇ ਨਤੀਜੇਸਰਕਾਰੀ ਅੰਥੇ ਵੈੱਬਸਾਈਟ ‘ਤੇ ਉਪਲਬਧ ਹੋਣਗੇ। ਅੰਥੇ ਇਕ ਇਕਘੰਟੇ ਦੀ ਟੈਸਟ ਹੋਵੇਗੀ ਜਿਸ ਵਿੱਚ 40 ਮਲਟੀਪਲ ਚੋਇਸ ਸਵਾਲਹੋਣਗੇ, ਜੋ ਵਿਦਿਆਰਥੀਆਂ ਦੀ ਕਲਾਸ ਅਤੇ ਉਨ੍ਹਾਂ ਦੇ ਫਿਊਚਰਗੋਲਸ (ਜਿਵੇਂ ਕਿ ਮੈਡੀਕਲ ਜਾਂ ਇੰਜੀਨੀਅਰਿੰਗ) ਦੇ ਅਧਾਰ ‘ਤੇਬਣਾਏ ਗਏ ਹੋਣਗੇ।

