ਆਟੋ ਰਿਕਸ਼ਾ ਚਾਲਕਾਂ ਦੇ ਹੱਕ ‘ਚ ਖੜੀ ਕਾਂਗਰਸ ਪਾਰਟੀ, ਚਾਲਕਾਂ ਦੇ ਨਾਲ ਜਲੰਧਰ ਕਾਂਗਰਸ ਲੀਡਰਸ਼ਿਪ ਨੇ ਡੀਸੀ ਨੂੰ ਦਿੱਤਾ ਮੰਗ ਪੱਤਰ
ਕਿਹਾ – ਕਿਸੇ ਵੀ ਤਰੀਕੇ ਦੀਆਂ ਆਟੋ ਚਾਲਕਾਂ ਨੂੰ ਪੇਸ਼ ਆ ਰਹੀਆਂ ਦਿੱਕਤਾਂ ਲਈ ਖੜੇ ਹਾਂ ਨਾਲ : ਰਜਿੰਦਰ ਬੇਰੀ
ਜਲੰਧਰ ( ਦਿਸ਼ਾ ਸੇਠੀ ) : ਆਟੋ ਰਿਕਸ਼ਾ ਯੂਨੀਅਨ ਵਲੋ ਮਾਣਯੋਗ ਡਿਪਟੀ ਕਮਿਸ਼ਨਰ ਜਲੰਧਰ ਨੂੰ ਇਕ ਮੰਗ ਪੱਤਰ ਸੌਂਪਿਆ ਗਿਆ । ਇਸ ਮੌਕੇ ਤੇ ਆਟੋ ਰਿਕਸ਼ਾ ਯੂਨੀਅਨ ਨੂੰ ਆ ਰਹੀਆਂ ਦਿੱਕਤਾਂ ਸੰਬੰਧ ਲਿਖਿਤ ਵਿਚ ਇਕ ਮੰਗ ਪੱਤਰ ਮਾਣਯੋਗ ਡਿਪਟੀ ਕਮਿਸ਼ਨਰ ਜਲੰਧਰ ਦੇ ਨਾਂ ਦਿੱਤਾ ਗਿਆ।
ਇਸ ਮੌਕੇ ਤੇ ਜਿਲਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਰਜਿੰਦਰ ਬੇਰੀ, ਹਲਕਾ ਇੰਚਾਰਜ ਜਲੰਧਰ ਵੈਸਟ ਸੁਰਿੰਦਰ ਕੌਰ, ਵਰਿਆਮ ਸਿੰਘ ਕੱਲੂ ਪ੍ਰਧਾਨ ਸਰਬਤ ਦਾ ਭਲਾ ਸਕੂਲੀ ਬੱਚੇ ਟਰਾਂਸਪੋਰਟ ਯੂਨੀਅਨ, ਸਾਧੂ ਸਿੰਘ ਵਾਈਸ ਪ੍ਰਧਾਨ ਹਰਭਜਨ ਸਿੰਘ, ਲੱਕੀ ਸਿੰਘ ਖ਼ਾਲਸਾ, ਗੁਰਸੇਵਕ ਸਿੰਘ ਬਿੱਟੂ, ਐਡਵੋਕੇਟ ਰਜਿੰਦਰ ਚੌਹਾਨ, ਅਜੀਤ ਸਿੰਘ, ਰੋਬਿਨ ਸਿੰਘ, ਰਛਪਾਲ ਜੱਖੂ, ਹਰਮੀਤ ਸਿੰਘ ਬਲਾਕ ਪ੍ਰਧਾਨ, ਅਸ਼ਵਨੀ ਜੰਗਰਾਲ, ਕਰਨ ਸੁਮਨ, ਗੁਰਮੀਤ ਸਿੰਘ ਗੋਰਾ, ਸਿੱਖ ਐਕਸ਼ਨ ਕਮੇਟੀ, ਕਰਮਜੀਤ ਸਿੰਘ, ਕਾਲਾ ਸਿੰਘ ਅਤੇ ਬਾਕੀ ਸਾਰੇ ਯੂਨੀਅਨ ਦੇ ਅਹੁਦੇਦਾਰ ਮੌਜੂਦ ਸਨ।

