ਕੌਂਸਲਰ ਉਮਾ ਬੇਰੀ ਵੱਲੋਂ ਵਾਰਡ ਨੰਬਰ.25 ਮੁਹੱਲਾ ਸੈਂਟਰਲ ਟਾਊਨ ਵਿਖੇ ਗਲੀਆਂ ਬਣਾਉਣ ਦੇ ਕੰਮ ਦਾ ਕੀਤਾ ਗਿਆ ਉਦਘਾਟਨ

ਜਲੰਧਰ ( ਦਿਸ਼ਾ ਸੇਠੀ ) : ਅੱਜ ਵਾਰਡ ਨੰਬਰ.25 ਵਿੱਚ ਮੁਹੱਲਾ ਸੈਂਟਰਲ ਟਾਊਨ ਵਿਖੇ ਗਲੀਆਂ ਬਣਾਉਣ ਦੇ ਕੰਮ ਦਾ ਉਦਘਾਟਨ ਕੌਂਸਲਰ ਉਮਾ ਬੇਰੀ ਵੱਲੋਂ ਕੀਤਾ ਗਿਆ ਅੱਜ ਵਾਰਡ ਨੰਬਰ.25 ਵਿੱਚ ਸੈਂਟਰਲ ਟਾਊਨ ਦੀਆਂ ਗਲੀਆਂ ਬਣਾਉਣ ਦੇ ਕੰਮ ਦਾ ਉਦਘਾਟਨ ਅੱਜ ਵਾਰਡ ਨੰਬਰ 25 ਤੋ ਕੌਂਸਲਰ ਸ਼੍ਰੀ ਉਮਾ ਬੇਰੀ ਵਲੋ ਕੀਤਾ ਗਿਆ। ਇਹ ਕੰਮ ਲਗਭਗ 36 ਲੱਖ ਦੀ ਲਾਗਤ ਨਾਲ ਕਰਵਾਇਆ ਜਾਵੇਗਾ।

ਇਸ ਮੌਕੇ ਤੇ ਸ਼੍ਰੀਮਤੀ ਉਮਾ ਬੇਰੀ ਨੇ ਕਿਹਾ ਕਿ ਇਹ ਕੰਮ ਵਾਰਡ ਦੇ ਲੋਕਾਂ ਦੀ ਮੁੱਖ ਮੰਗ ਸੀ। ਇਸ ਮੌਕੇ ਤੇ ਉਮਾ ਬੇਰੀ ਨੇ ਕਿਹਾ ਕਿ ਜਿੰਨਾ ਵਾਰਡਾਂ ਵਿਚ ਕਾਂਗਰਸ ਪਾਰਟੀ ਦੇ ਕੌਂਸਲਰ ਜਿੱਤੇ ਹਨ, ਉਨਾਂ ਕਾਂਗਰਸੀ ਕੌਂਸਲਰਾਂ ਨੂੰ ਵਿਕਾਸ ਕੰਮਾਂ ਦੇ ਉਦਘਾਟਨਾਂ ਸੰਬੰਧੀ ਨਹੀ ਦਸਿਆ ਜਾਂਦਾ ਅਤੇ ਨਾ ਹੀ ਉਦਘਾਟਨ ਤੇ ਆਉਣ ਲਈ ਕਿਹਾ ਜਾਂਦਾ ਹੈ। ਇਹ ਲੋਕਤੰਤਰ ਦਾ ਘਾਣ ਹੈ। ਇਸ ਤੋ ਪਹਿਲਾ ਵੀ ਬਹੁਤ ਸਰਕਾਰਾਂ ਆਈਆਂ ਪਰ ਇਸ ਤਰਾਂ ਨਾਲ ਲੋਕਾਂ ਵਲੋ ਚੁਣੇ ਹੋਏ ਕੌਂਸਲਰਾਂ ਨੂੰ ਨਜਰਅੰਦਾਜ ਨਹੀ ਕੀਤਾ ਗਿਆ।

ਜੇਕਰ ਨਗਰ ਨਿਗਮ ਦੇ ਮੇਅਰ ਸਾਹਿਬ ਵਲੋ ਇਹ ਸਿਸਟਮ ਠੀਕ ਨਾ ਕੀਤਾ ਗਿਆ ਤਾਂ ਜਲਦ ਕਾਂਗਰਸੀ ਕੌਂਸਲਰ ਮੇਅਰ ਸਾਹਿਬ ਦੇ ਦਫ਼ਤਰ ਵਿਚ ਧਰਨਾ ਦੇਣਗੇ। ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਸਨ ਕਿ ਨੀਹ ਪੱਥਰ ਉਪਰ ਲੇਬਰ ਦਾ ਮਿਸਤਰੀਆਂ ਦਾ ਨਾਮ ਆਇਆ ਕਰੇਗਾ ਪਰ ਅੱਜ ਇਹ ਸਾਰੇ ਝੂਠੇ ਵਾਅਦੇ ਕਿੱਥੇ ਗਏ। ਇਸ ਮੌਕੇ ਤੇ ਦਰਸ਼ਨ ਪਾਲ ਸ਼ਰਮਾ, ਸੁਧੀਰ ਘੁੱਗੀ, ਜਸਵਿੰਦਰ ਸਿੰਘ, ਸੰਜੀਵ ਕੁਮਾਰ, ਪ੍ਰਵੀਨ ਨਾਗਪਾਲ, ਅਰੁਣ ਬਜਾਜ, ਸੋਨੂੰ ਮਿੱਤਲ, ਪਵਨ ਕੁਮਾਰ, ਸੁਸ਼ੀਲ ਅਗਰਵਾਲ, ਅਨੁਜ ਸ਼ਰਮਾ ਮੌਜੂਦ ਸਨ।

Share This
0
About Author

Social Disha Today

Leave a Reply

Your email address will not be published. Required fields are marked *