ਜਲੰਧਰ ਲੋਕ ਸਭਾ ਤੋਂ ਭਾਜਪਾ ਉਮੀਦਵਾਰ ਸੁਸ਼ੀਲ ਰਿੰਕੂ ਨੇ ਕਿਹਾ ਕਿ ਮੋਦੀ ਸਰਕਾਰ ਦੁਆਰਾ ਤੀਜੀ ਵਾਰ ਸਰਕਾਰ ਬਣਾਉਣ ਉਪਰੰਤ ਆਦਮਪੁਰ ਏਅਰਪੋਰਟ ਦਾ ਨਾਮ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਮ ਤੇ ਰੱਖਿਆ ਜਾਵੇਗਾ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਆਪਣੇ ਜਨ ਹਿਤ ਵਾਅਦੇ ਪੂਰਾ ਕਰਨ ਲਈ ਵਚਨ ਵੱਧ ਹੈ, ਇਸੇ ਕੜੀ ਵਿੱਚ ਆਦਮਪੁਰ ਏਅਰਪੋਰਟ ਦਾ ਨਿਰਮਾਣ ਕੀਤਾ ਗਿਆ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਨਰੇੰਦਰ ਮੋਦੀ ਪੂਰੀ ਤਰ੍ਹਾਂ ਜਲੰਧਰ ਵਿੱਚ ਅਧੂਰੇ ਕੰਮਾਂ ਨੂੰ ਪਹਿਲ ਦੇ ਅਧਾਰ ਤੇ ਪੂਰਾ ਕਰਨਗੇ। ਉਹਨਾਂ ਕਿਹਾ ਕਿ ਆਪਣੀ ਹਾਰ ਤੋਂ ਬੋਂਦਲੇ ਕਾਂਗਰਸੀ ਅਤੇ ਆਮ ਆਦਮੀ ਪਾਰਟੀ ਦੇ ਲੀਡਰ ਲੋਕਾਂ ਨੂੰ ਗੁਮਰਾਹ ਕਰ ਰਹੇ ਨੇ। ਉਹਨਾਂ ਕਿਹਾ ਕਿ ਇਸ ਵਾਰ ਜਲੰਧਰ ਲੋਕ ਸਭਾ ਦੇ ਸੂਝਵਾਨ ਵੋਟਰਾਂ ਨੇ ਭਾਜਪਾ ਨੂੰ ਜਿਤਾਉਣ ਦਾ ਮਨ ਬਣਾ ਲਿਆ ਹੈ। ਉਨਾ ਕਿਹਾ ਕਿ ਅੱਜ ਹਰ ਜਲੰਧਰ ਵਾਸੀ ਆਪਣੀ ਸੁਰੱਖਿਆ ਦੇ ਨਾਲ ਨਾਲ ਸ਼ਹਿਰ ਦੇ ਵਿਕਾਸ ਦੇ ਨਾਮ ਤੇ ਹੋਏ ਵਿਨਾਸ਼ ਲਈ ਚਿੰਤਿਤ ਹੈ। ਉਹਨਾਂ ਕਿਹਾ ਕਿ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਭਾਜਪਾ ਨੇ 2014 ਤੇ 2019 ਵਿਚ ਹਾਸਲ ਪੂਰਨ ਬਹੁਮਤ ਨੂੰ ਪਿੰਡਾਂ, ਗਰੀਬ, ਵਨਚਿਤ, ਦਲਿਤ, ਮਹਿਲਾ, ਨੌਜਵਾਨ ਅਤੇ ਕਿਸਾਨ ਨੂੰ ਸਮਰਪਿਤ ਕੀਤਾ। ਉਹਨਾਂ ਦੇ ਸਰੀਰ ਦਾ ਕੰਨ ਕੰਨ ਅਤੇ ਜੀਵਨ ਦਾ ਹਰ ਇਕ ਪਲ ਰਾਸ਼ਟਰ ਦੇ ਵਿਕਾਸ ਅਤੇ ਗਰੀਬ ਕਲਿਆਣ ਦੇ ਪ੍ਰਤੀ ਸਮਰਪਿਤ ਹੈ। ਉਹਨਾਂ ਕਿਹਾ ਕਿ 2014 ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਕਾਸ ਦਾ ਏਜੰਡਾ ਦੇਸ਼ ਵਿਚ ਸੈਟ ਕੀਤਾ ਜਿਸ ਤੋਂ ਬਾਅਦ ਕਾਂਗਰਸ ਲਗਾਤਾਰ ਹਾਰ ਦਾ ਸਾਹਮਣਾ ਕਰ ਰਹੀ ਹੈ। ਹੁਣ ਕਾਂਗਰਸ ਫੇਰ ਤੋਂ ਇੱਕ ਵਾਰ ਤੁਸ਼ਟੀਕਰਨ ਦੇ ਨਾਲ ਅੱਗੇ ਵਧਣਾ ਚਾਹੁੰਦੀ ਹੈ ਪਰ ਇਸ ਵਾਰ ਲੋਕਾਂ ਨੇ ਇਤਿਹਾਸ ਬਦਲਣ ਦਾ ਮਨ ਬਣਾ ਲਿਆ ਹੈ ਅਤੇ ਜਲੰਧਰ ਵਿੱਚ ਭਾਜਪਾ ਦਾ ਜੇਤੂ ਤਰੰਗਾ ਲਹਿਰਾਉਣ ਵਿੱਚ ਪੂਰਾ ਯੋਗਦਾਨ ਦੇਣਗੇ।
Recent Posts
- ਇਸ ਤਰੀਕ ਨੂੰ ਸ਼ੁਰੂ ਹੋਵੇਗੀ ਜਲੰਧਰ ਤੋਂ ਮੁੰਬਈ ਦੀ ਸਿੱਧੀ ਉਡਾਣ, ਚਾਰ ਜ਼ਿਲ੍ਹਿਆਂ ਦੇ ਲੋਕਾਂ ਨੂੰ ਮਿਲੇਗਾ ਫਾਇਦਾ, ਪੜ੍ਹੋ👇
- Jalandhar : ਡਿਪਟੀ ਕਮਿਸ਼ਨਰ ਵੱਲੋਂ ਲਾਇਸੈਂਸ ਰੀਨਿਊ ਨਾ ਕਰਵਾਉਣ ’ਤੇ 271 ਟ੍ਰੈਵਲ ਏਜੰਟਾਂ ਨੂੰ ਨੋਟਿਸ ਜਾਰੀ
- BigNews: ਪੰਜਾਬੀ ਅਦਾਕਾਰਾ Sonia Maan ਆਪ ‘ਚ ਹੋਈ ਸਾਮਿਲ, Arvind Kejriwal ਨੇ ਕੀਤਾ ਸਵਾਗਤ
- Jalandhar News: ਕਮਿਸ਼ਨਰੇਟ ਪੁਲਿਸ ਨੇ ਸੀਰੀਅਲ ਸਾਈਕਲ ਚੋਰ ਨੂੰ ਕੀਤਾ ਕਾਬੂ, 7 ਚੋਰੀ ਹੋਏ Imported ਸਾਈਕਲ ਕੀਤੇ ਬਰਾਮਦ
- आज का राशिफल – 31 जनवरी 2025
- ਅਰਜੁਨ ਤ੍ਰੇਹਨ ਨੇ ਚੰਡੀਗੜ ਦੀ ਮੇਅਰ ਬਣਨ ਤੇ ਹਰਪ੍ਰੀਤ ਕੌਰ ਬਬਲਾ ਨੂੰ ਦਿੱਤੀ ਵਧਾਈ
- आज का राशिफल – 30 जनवरी 2025
- आज का राशिफल – 28 जनवरी 2025
Recent Comments
No comments to show.