ਸੰਤ ਸੀਚੇਵਾਲ ਨੇ ਰਾਜਨੀਤੀ ਤੋਂ ਉਪਰ ਉਠ ਕੇ ਕੀਤੀ ਪੰਜਾਬ ਦੀ ਸੇਵਾ : ਚਰਨਜੀਤ ਚੰਨੀ
ਸੰਤ ਸੀਚੇਵਾਲ ਨੇ ਚਰਨਜੀਤ ਚੰਨੀ ਨੁੰ ਸੌਂਪਿਆ ਵਾਤਾਵਰਨ ਦਾ ਏਜੰਡਾ
ਜਲੰਧਰ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਿਰਮਲ ਕੁਟੀਆ ਸੀਚੇਵਾਲ ਵਿਖੇ ਨਤਮਸਤਕ ਹੋਏ। ਇਸ ਦੋਰਾਨ ਉੱਨਾਂ ਨੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਵੀ ਮੁਲਾਕਾਤ ਕੀਤੀ। ਇਸ ਦੋਰਾਨ ਹਲਕਾ ਸ਼ਾਹਕੋਟ ਤੋ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਵੀ ਉੱਨਾਂ ਦੇ ਨਾਲ ਸਨ।
ਇਸ ਮਿਲਣੀ ਦੋਰਾਨ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿ ਵਾਤਾਵਰਣ ਤੇ ਪਾਣੀ ਦੀ ਸਮੱਸਿਆ ਨੂੰ ਲੈ ਕੇ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਵਿਚਾਰਾਂ ਕੀਤੀ ਤੇ ਕਿਹਾ ਕਿ ਸੰਤ ਬਲਬੀਰ ਸਿੰਘ ਪਾਰਟੀਬਾਜ਼ੀ ਤੋਂ ਉੱਪਰ ਸ਼ਖਸ਼ੀਅਤ ਹਨ ਜਿੰਨਾਂ ਨੇ ਵਾਤਾਵਰਣ ਤੇ ਪਾਣੀ ਦੀ ਸੰਭਾਲ ਲਈ ਸਰਕਾਰਾ ਤੇ ਲੋਕਾ ਨੂੰ ਜਾਗਰੂਕ ਕੀਤਾ ਹੈ। ਉੱਨਾਂ ਕਿਹਾ ਕਿ ਸੰਤ ਬਲਬੀਰ ਸਿੰਘ ਨੇ ਸਮਾਜ ਲਈ ਵੱਡੇ ਕੰਮ ਕੀਤੇ ਹਨ ਤੇ ਇਹ ਸਭ ਦੇ ਸਾਂਝੇ ਹਨ।
ਇਸ ਦੋਰਾਨ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਸੰਤ ਬਲਬੀਰ ਸਿੰਘ ਜੀ ਦੇ ਸਹਿਯੋਗ ਨਾਲ ਵਾਤਾਵਰਣ ਨੂੰ ਗੰਧਲਾ ਹੋਣ ਤੋਂ ਬਚਾਉਣ ਲਈ ਕੰਮ ਕੀਤਾ ਜਾਵੇਗਾ ਜਦ ਕਿ ਪਾਣੀ ਦੀ ਸੰਭਾਲ ਤੇ ਯੋਗ ਵਰਤੋਂ ਸਬੰਧੀ ਵੀ ਵੱਡੇ ਕਾਰਜ ਕਰਨਾ ਸਮੇਂ ਦੀ ਜ਼ਰੂਰਤ ਹੈ। ਇਸ ਮੋਕੇ ਤੇ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸਨਮਾਨ ਵਜੋਂ ਚਰਨਜੀਤ ਸਿੰਘ ਚੰਨੀ ਨੂੰ ਬੂਟਾ ਦਿੱਤਾ ਤੇ ਕਿਹਾ ਕਿ ਵਾਤਾਵਰਣ ਤੇ ਪਾਣੀ ਦੀ ਸੰਭਾਲ ਤੇ ਸਾਰੀਆਂ ਸਰਕਾਰ ਕੰਮ ਕਰਨ।