ਜਲੰਧਰ ਵਿੱਚ ਭਾਜਪਾ ਜਿੱਤ ਕੇ ਬਣਾਏਗੀ ਇਤਿਹਾਸ, ਰੁਕੇ ਹੋਏ ਵਿਕਾਸ ਕਾਰਜਾਂ ਨੂੰ ਰਫਤਾਰ ਨਾਲ ਕਰੇਗੀ ਪੂਰਾ : ਸੁਸ਼ੀਲ ਰਿੰਕੂ
ਭੁਪਿੰਦਰ ਕੁਮਾਰ ਦੇ ਪ੍ਰਧਾਨਗੀ ਹੇਠ ਨੌਰਥ ਹਲਕੇ ਵਿੱਚ ਭਾਜਪਾ ਉਮੀਦਵਾਰ ਸੁਸ਼ੀਲ ਰਿੰਕੂ ਦੇ ਹੱਕ ‘ਚ ਸਫਲ ਬੈਠਕ ਦਾ ਹੋਇਆ ਆਯੋਜਨ
ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਉਪ ਪ੍ਰਧਾਨ ਭੁਪਿੰਦਰ ਕੁਮਾਰ ਵੱਲੋਂ ਨੌਰਥ ਹਲਕੇ ਵਿੱਚ ਆਪਣੇ ਘਰ ਵਿਖੇ ਪਾਰਟੀ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਦੇ ਹੱਕ ਚ ਸਫਲ ਬੈਠਕ ਦਾ ਆਯੋਜਨ ਸਲੇਮਪੁਰ ਮੁਸਲਮਾਨਾ ਵਿਖੇ ਕੀਤਾ ਗਿਆ। ਇਸ ਮੌਕੇ ਭਾਜਪਾ ਜਲੰਧਰ ਲੋਕ ਸਭਾ ਉਮੀਦਵਾਰ ਸੁਸ਼ੀਲ ਰਿੰਕੂ, ਸੂਬਾ ਉਪ ਪ੍ਰਧਾਨ ਕੇਡੀ ਭੰਡਾਰੀ, ਰਜੇਸ਼ ਬਾਘਾ, ਭਾਜਪਾ ਜਿਲ੍ਹਾ ਪ੍ਰਧਾਨ ਸੁਸ਼ੀਲ ਸ਼ਰਮਾ, ਮੰਡਲ ਪ੍ਰਧਾਨ ਰਾਜੇਸ਼ ਮਲਹੋਤਰਾ, ਕਿਰਨ ਬਾਲਾ ਅਤੇ ਹੋਰ ਆਗੂ ਹਾਜ਼ਰ ਸਨ।
ਇਸ ਮੌਕੇ ਸੁਸ਼ੀਲ ਸ਼ਰਮਾ ਨੇ ਕਿਹਾ ਕਿ ਭਾਜਪਾ ਦੇ ਮਿਹਨਤੀ ਵਰਕਰਾਂ ਦੀ ਮਿਹਨਤ ਇਸ ਵਾਰ ਲੋਕ ਸਭਾ ਚੋਣਾਂ ਵਿੱਚ ਪਾਰਟੀ ਨੂੰ ਜਿੱਤ ਦਵਾਵੇਗੀ। ਉਹਨਾਂ ਕਿਹਾ ਕਿ ਜਲੰਧਰ ਦੇ ਰੁਕੇ ਹੋਏ ਵਿਕਾਸ ਦੀ ਰਫਤਾਰ ਨੂੰ ਭਾਜਪਾ ਹੀ ਪੂਰਾ ਕਰ ਸਕਦੀ ਹੈ। ਉਹਨਾਂ ਕਿਹਾ ਕਿ ਲੋਕ ਸਭਾ ਚੋਣਾਂ ਵਿੱਚ ਮੋਦੀ ਸਰਕਾਰ ਦੀ ਵਿਕਾਸਸ਼ੀਲ ਨੀਤੀਆਂ ਨੂੰ ਆਮ ਲੋਕਾਂ ਤੱਕ ਪਹੁੰਚਾਣ ਦਾ ਕੰਮ ਸਾਡਾ ਵਰਕਰ ਕਰ ਰਿਹਾ। ਉਨਾਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਦੇ ਸਭ ਤੋਂ ਮਜਬੂਰ ਪਾਰਟੀ ਬਣ ਕੇ ਉਭਰਨ ਦੀ ਗੱਲ ਕਹੀ ਅਤੇ ਦਾਅਵਾ ਕੀਤਾ ਕਿ ਪਾਰਟੀ ਨੂੰ ਜਲੰਧਰ ਸੀਟ ਤੇ ਜਿੱਤ ਦਾ ਪਰਚ ਲਹਿਰਾਉਣ ਤੋਂ ਕੋਈ ਨਹੀਂ ਰੋਕ ਸਕਦਾ।
ਪਾਰਟੀ ਉਮੀਦਵਾਰ ਸੁਸ਼ੀਲ ਰਿੰਕੂ ਨੇ ਕਿਹਾ ਕਿ ਕਿਸੇ ਵੀ ਸੰਗਠਨ ਨੂੰ ਅੱਗੇ ਵਧਾਉਣ ਲਈ ਵਰਕਰ ਹੀ ਆਧਾਰ ਹੁੰਦੇ ਨੇ ਅਤੇ ਸਾਡਾ ਵਰਕਰ ਪਾਰਟੀ ਦੇ ਪ੍ਰਤੀ ਪੂਰਨ ਸਮਰਪਿਤ ਹੈ। ਉਹਨਾਂ ਕਿਹਾ ਕਿ ਲੋਕ ਸਭਾ ਚੋਣਾਂ ਵਿੱਚ ਜਿੱਤ ਦਾ ਸਿਹਰਾ ਸਾਡੇ ਮਿਹਨਤੀ ਵਰਕਰਾਂ ਨੂੰ ਦਿੱਤਾ ਜਾਵੇਗਾ ਜੋ ਦਿਨ ਰਾਤ ਪਾਰਟੀ ਦੇ ਲਈ ਮਿਹਨਤ ਕਰ ਰਹੇ ਨੇ। ਉਹਨਾਂ ਕਿਹਾ ਕਿ ਭਾਜਪਾ ਦਾ ਕਿਸੇ ਨਾਲ ਵੀ ਕੋਈ ਮੁਕਾਬਲਾ ਨਹੀਂ ਹੈ ਅਤੇ ਇਸ ਵਾਰ ਇਹ ਸੀਟ ਜਿੱਤ ਕੇ ਪਾਰਟੀ ਇਤਿਹਾਸ ਰਚੇਗੀ।
ਇਸ ਮੌਕੇ ਮਹਾਂ ਸਚਿਵ ਅਨਿਲ ਸ਼ਰਮਾ, ਦਿਨੇਸ਼ ਮਹਿੰਦਰੂ, ਸ਼ੰਕਰ ਲਾਲ, ਜਸਪਾਲ ਰੰਧਾਵਾ, ਕਮਲ ਸਿੰਘ, ਪ੍ਰਵੀਨ, ਹਰਜਿੰਦਰ ਕੌਰ, ਬਲਵਿੰਦਰ ਕੌਰ, ਸੂਰਿਆ ਮਿਸ਼ਰਾ, ਸੋਹਨ ਲਾਲ ਅਤੇ ਹੋਰ ਹਾਜ਼ਰ ਸਨ।