।
ਬੀਤੇ ਦਿਨੀ ਯੂਥ ਅਕਾਲੀ ਦਲ ਐਡਵਾਈਜ਼ਰ ਕਮੇਟੀ ਦੀ ਮੀਟਿੰਗ ਸ਼ਹਿਰੀ ਪ੍ਰਧਾਨ ਅੰਮ੍ਰਿਤ ਬੀਰ ਸਿੰਘ ਦੀ ਅਗਵਾਈ ਹੇਠ ਹੋਈ, ਜਿਸ ਵਿੱਚ ਜਲੰਧਰ ਲੋਕ ਸਭਾ ਚੋਣਾਂ ਨੂੰ ਲੈ ਕੇ ਅਕਾਲੀ ਦਲ ਦੀ ਰਣਦੀਤੀ ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਅੰਮ੍ਰਿਤ ਬੀਰ ਸਿੰਘ ਨੇ ਕਿਹਾ ਕਿ ਅਕਾਲੀ ਦਲ ਵੱਲੋਂ ਪੰਜਾਬ ਵਿੱਚ ਕੀਤੇ ਗਏ ਵਿਕਾਸ ਕਾਰਜਾਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਵਾਉਣਾ ਅਤੇ ਕਾਂਗਰਸ ਸਰਕਾਰ ਸਮੇਤ ਆਮ ਆਦਮੀ ਪਾਰਟੀ ਦੀ ਵਾਧਾ ਖਿਲਾਫੀ ਤੇਰੇ ਸਿਰ ਤੇ ਲੋਕਾਂ ਤੱਕ ਪਹੁੰਚਾਇਆ ਜਾਏਗਾ ਜਿਸ ਵਿੱਚ ਯੂਥ ਅਕਾਲੀ ਦਲ ਆਗੂ ਆਪਣੀ ਅਹਿਮ ਭੂਮਿਕਾ ਨਿਭਾਉਣਗੇ। ਉਹਨਾਂ ਕਿਹਾ ਕਿ ਅਕਾਲੀ ਦਲ ਦੇ ਉਮੀਦਵਾਰ ਮਹਿੰਦਰ ਸਿੰਘ ਕੇਪੀ ਇੱਕ ਮੰਜੇ ਹੋਏ ਰਾਜਨੀਤਿਕ ਪਰਿਵਾਰ ਤੋਂ ਸੰਬੰਧ ਰੱਖਦੇ ਨੇ ਅਤੇ ਖੁਦ ਸਾਲਾਂ ਤੋਂ ਆਪਣਾ ਰਾਜਨੀਤੀ ਦਾ ਅਨੁਭਵ ਰੱਖਦੇ ਨੇ ਜਿਸ ਦਾ ਅਕਾਲੀ ਦਲ ਨੂੰ ਫਾਇਦਾ ਮਿਲੇਗਾ ਅਤੇ ਉਹਨਾਂ ਦੀ ਸੋਚ ਨਾਲ ਜਲੰਧਰ ਲੋਕਾਂ ਨੂੰ ਇੱਕ ਨਵੀਂ ਵਿਕਾਸ ਦੀ ਉਮੀਦ ਬੰਨੇਗੀ। ਅੰਮ੍ਰਿਤ ਬੀਰ ਸਿੰਘ ਨੇ ਕਿਹਾ ਕਿ ਸਮਾਂ ਚੋਣਾਂ ਨੂੰ ਲੈ ਕੇ ਜਲਦ ਸ਼ਹਿਰ ਦੇ ਸਾਰੇ ਵਾਰਡਾਂ ਵਿੱਚ ਯੂਥ ਪ੍ਰਧਾਨਾਂ ਦੀ ਟੀਮਾਂ ਦਾ ਵਿਸਤਾਰ ਕੀਤਾ ਜਾਵੇਗਾ ਜਿਸ ਨਾਲ ਅਕਾਲੀ ਦਲ ਨੂੰ ਨਵੀਂ ਊਰਜਾ ਮਿਲੇਗੀ। ਇਸ ਮੌਕੇ ਮੀਟਿੰਗ ਵਿੱਚ ਸਾਹਿਲ ਭਨੋਟ, ਪਰਮਦੀਪ ਸਿੰਘ, ਹਰਮਨ ਅਸੀਜਾ, ਗੁਰਪ੍ਰੀਤ ਸਿੰਘ ਸਚਦੇਵਾ, ਚਰਨਜੀਤ ਸਿੰਘ ਚਸਕੀ, ਗੁਰਸ਼ਰਨ ਸਿੰਘ, ਸਾਜਨ ਚਾਵਲਾ, ਕਨਵ ਸ਼ਰਮਾ ਅਤੇ ਹੋਰ ਹਾਜ਼ਰ ਸਨ।

