ਆਪ ਸਰਕਾਰ ਨੇ ਢਾਈ ਸਾਲਾਂ ‘ਚ ਪਿੰਡਾਂ ਨੂੰ ਗ੍ਰਾਂਟਾਂ ਦੇ ਨਾਮ ਤੇ ਲਾਰੇ ਲਗਾ ਦਿੱਤੇ ਧੋਖੇ : ਚਰਨਜੀਤ ਚੰਨੀ

ਪਿੰਡ ਜਮਸੇਰ ਖ਼ਾਸ ਸਮੇਤ ਖੇੜਾ, ਨਾਨਕ ਪਿੰਡੀ ਅਤੇ ਦਵਾਲੀ ਦੀਆਂ ਗ੍ਰਾਮ ਪੰਚਾਇਤਾਂ ਹੋਈਆਂ ਕਾਂਗਰਸ ‘ਚ ਸ਼ਾਮਲ

ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਤੇ ਵਿਧਾਇਕ ਪ੍ਰਗਟ ਸਿੰਘ ਨੇ ਕੀਤਾ ਸਵਾਗਤ

ਜਲੰਧਰ (ਦਿਸ਼ਾ ਸੇਠੀ) : ਕਾਂਗਰਸ ਪਾਰਟੀ ਦੀ ਚੋਣ ਮੁਹਿੰਮ ਨੂੰ ਉਦੋਂ ਵੱਡਾ ਬਲ ਮਿਲਿਆ ਜਦੋਂ ਪਿੰਡ ਜਮਸੇਰ ਖਾਸ ਸਮੇਤ ਚਾਰ ਪਿੰਡਾਂ ਦੀਆਂ ਗ੍ਰਾਮ ਪੰਚਾਇਤ ਨੇ ਕਾਂਗਰਸ ਨੂੰ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ ਤੇ ਪੰਚਾਇਤਾਂ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਈਆਂ। ਜਲੰਧਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਹਾਜ਼ਰੀ ਅਤੇ ਵਿਧਾਇਕ ਪ੍ਰਗਟ ਸਿੰਘ ਦੀ ਅਗਵਾਈ ‘ਚ ਹੋਈ ਮੀਟਿੰਗ ਦੋਰਾਨ ਗ੍ਰਾਮ ਪੰਚਾਇਤ ਖੇੜਾ, ਨਾਨਕ ਪਿੰਡੀ, ਦਵਾਲੀ ਅਤੇ ਜਮਸੇਰ ਖਾਸ ਦੀਆਂ ਪੰਚਾਇਤਾ ਨੇ ਕਾਂਗਰਸ ਪਾਰਟੀ ਨੂੰ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ।

ਇਸ ਦੋਰਾਨ ਗ੍ਰਾਮ ਪੰਚਾਇਤ ਜਮਸੇਰ ਖਾਸ ਦੇ ਸਰਪੰਚ ਹਰਿੰਦਰ ਸਿੰਘ ਸਮੇਤ ਪੰਚ ਬਲਜੀਤ ਕੋਰ, ਬਲਜੀਤ ਸਿੰਘ, ਸਤਨਾਮ ਸਿੰਘ, ਹੈਪੀ ਵਾਲੀਆਂ, ਬਲਜੀਤ ਕੋਰ, ਨੀਲਮ ਰਾਣੀ, ਵਿਸ਼ਾਲ ਅਤੇ ਕਸ਼ਮੀਰ ਸਿੰਘ ਕਾਂਗਰਸੀ ਪਾਰਟੀ ਵਿੱਚ ਸ਼ਾਮਲ ਹੋ ਗਏ ਜਦ ਕਿ ਗ੍ਰਾਮ ਪੰਚਾਇਤਾਂ ਪਿੰਡ ਖੇੜਾ ਦੇ ਸਰਪੰਚ ਰਾਮ ਕਿਸ਼ਨ, ਗ੍ਰਾਮ ਪੰਚਾਇਤ ਪਿੰਡ ਨਾਨਕ ਪਿੰਡੀ ਦੇ ਸਰਪੰਚ ਕੀਮਤੀ ਲਾਲ, ਦੀਵਾਲੀ ਦੇ ਸਰਪੰਚ ਮਦਨ ਲਾਲ, ਪੰਚ ਗੁਰਮੀਤ ਸਿੰਘ, ਪਲਵਿੰਦਰ ਸਿੰਘ ਵੀ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ ਅਤੇ ਇੰਨਾਂ ਚਰਨਜੀਤ ਸਿੰਘ ਚੰਨੀ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ।

ਇਸ ਮੋਕੇ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਵਿਧਾਇਕ ਪ੍ਰਗਟ ਸਿੰਘ ਨੇ ਇੰਨਾਂ ਦਾ ਪਾਰਟੀ ‘ਚ ਸਵਾਗਤ ਕੀਤਾ ਤੇ ਕਿਹਾ ਕਿ ਬਹੁਤ ਸਾਰੇ ਪਿੰਡਾਂ ਦੀਆ ਪੰਚਾਇਤਾਂ ਜਿੰਨਾਂ ਨੇ ਪਿਛਲੇ ਦਿਨੀ ਆਮ ਆਦਮੀ ਪਾਰਟੀ ਨੂੰ ਸਮਰਥਨ ਦਿੱਤਾ ਉਹ ਕਾਂਗਰਸ ਦੇ ਹੱਕ ਵਿੱਚ ਨਿੱਤਰਨ ਲਈ ਤਿਆਰ ਬੈਠੀਆਂ ਹਨ। ਚੰਨੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪੰਚਾਇਤਾਂ ਨਾਲ ਧੋਖਾ ਕੀਤਾ ਹੈ ਤੇ ਢਾਈ ਸਾਲਾਂ ‘ਚ ਪੰਚਾਇਤਾਂ ਨੂੰ ਵਿਕਾਸ ਲਈ ਕੋਈ ਗ੍ਰਾਂਟ ਨਹੀ ਦਿੱਤੀ ਜਦ ਕਿ ਮਿਲੀਆਂ ਗ੍ਰਾਟਾਂ ਵੀ ਵਾਪਸ ਲੈ ਲਈਆ ਗਈਆ ਜਿਸ ਕਾਰਨ ਪਿੰਡਾਂ ਦੇ ਵਿਕਾਸ ਵਿੱਚ ਖੜੋਤ ਆ ਗਈ ਹੈ। ਉੱਨਾਂ ਕਿਹਾ ਕਿ ਜਲੰਧਰ ਹਲਕੇ ਦੇ ਸਾਰੇ ਪਿੰਡਾਂ ਦਾ ਯੋਜਨਾਬੱਧ ਤਰੀਕੇ ਨਾਲ ਵਿਕਾਸ ਕਰਵਾਇਆ ਜਾਵੇਗਾ। ਇਸ ਮੋਕੇ ਤੇ ਇੰਨਾਂ ਪੰਚਾਇਤਾ ਤੋਂ ਇਲਾਵਾ ਵੱਡੀ ਗਿਣਤੀ ‘ਚ ਇਲਾਕੇ ਦੇ ਲੋਕ ਹਾਜ਼ਰ ਸਨ।

Share This
1
About Author

Social Disha Today

Leave a Reply

Your email address will not be published. Required fields are marked *