2024 ਦੀਆਂ ਸੰਸਦੀ ਚੌਣਾਂ ਲੋਕਤੰਤਰ ਦੇ ਰੱਖਿਅਕਾਂ ਤੇ ਵਿਰੋਧੀਆਂ ਵਿਚਾਲੇ ਲੜੀਆਂ ਜਾ ਰਹੀਆਂ ਨੇ : ਪਵਨ ਟੀਨੂੰ
* ਭਾਜਪਾ ਨੂੰ ਸਭ ਤੋਂ ਵੱਡਾ ਖਤਰਾ ‘ਆਪ’ ਤੋਂ
* ਆਮ ਆਦਮੀ ਪਾਰਟੀ ਸਧਾਰਣ ਘਰਾਂ ਦੇ ਨੌਜਵਾਨਾਂ ਨੂੰ ਲਿਆ ਰਹੀ ਹੈ ਅੱਗੇ
* ਮੋਦੀ ਸਰਕਾਰ ਨੇ ਕਈ ਵੱਡੇ ਅਦਾਰੇ ਵੇਚ ਕੇ ਪੈਦਾ ਕੀਤੀ ਬੇਰੋਜਗਾਰੀ
ਜਲੰਧਰ (ਦਿਸ਼ਾ ਸੇਠੀ) : ਆਮ ਆਦਮੀ ਪਾਰਟੀ ਦੇ ਜਲੰਧਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਪਵਨ ਕੁਮਾਰ ਟੀਨੂੰ ਨੇ ਅੱਜ ਵੱਖ-ਵੱਖ ਥਾਵਾਂ ‘ਤੇ ਸੰਬੋਧਨ ਕਰਦੇ ਹੋਏ ਸਪੱਸ਼ਟ ਕੀਤਾ ਕਿ 2024 ਦੀਆਂ ਹੋ ਰਹੀਆਂ ਲੋਕ ਸਭਾ ਦੀਆਂ ਚੋਣਾਂ ਦੋ ਧਿਰਾਂ ਵਿਚਾਲੇ ਸਿੱਧੀ ਲੜਾਈ ਹੈ| ਇੱਕ ਧਿਰ ਉਹ ਹੈ ਜੋ ਬਰਾਬਰੀ ਤੇ ਹੋਰਨਾਂ ਮਨੁੱਖੀ ਹੱਕਾਂ ਦੀ ਜਾਮਨੀ ਦਿੰਦੇ ਸੰਵਿਧਾਨ ਦੀ ਪਹਿਰੇਦਾਰ ਹੈ ਅਤੇ ਦੂਜੀ ਐਨ.ਡੀ.ਏ ਨਾਮੀ ਮੁੱਖ ਭਾਜਪਾ ਧਿਰ ਹੈ ਜੋ ਨਵਾਂ ਸੰਵਿਧਾਨ ਆਪਣੀ ਮਰਜ਼ੀ ਵਾਲਾ ਲਾਗੂ ਕਰਨਾ ਚਾਹੁੰਦੀ ਹੈ|
ਪਵਨ ਟੀਨੂੰ ਨੇ ਜਲੰਧਰ ਛਾਉਣੀ ਅਸੰਬਲੀ ਹਲਕੇ ਦੇ ਪਿੰਡਾਂ ਸਮਰਾਏ, ਭੋਡੇ ਸਪਰਾਏ, ਖੁਸਰੋਪੁਰ, ਗੜ੍ਹਾ, ਖਾਂਬਰਾ ਤੇ ਹੋਰਨਾਂ ਥਾਵਾਂ ‘ਤੇ ਵੱਡੀਆਂ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਅੱਗੇ ਕਿਹਾ ਕਿ ਆਰ.ਐਸ.ਐਸ. ਦਾ ਕੰਮ ਕਰਨ ਦਾ ਤਰੀਕਾ ਬੜਾ ਅਜੀਬ ਹੈ ਉਸ ਦੇ ਆਗੂ ਉਪਰੋਂ-ਉਪਰੋਂ ਸੰਵਿਧਾਨ ਦੇ ਹੱਕ ਵਿੱਚ ਗੱਲਾਂ ਕਰਦੇ ਹਨ ਪਰ ਅੰਦਰੋ-ਅੰਦਰੀ ਸੰਵਿਧਾਨਕ ਅਦਾਰਿਆਂ ਨੂੰ ਕਮਜੋਰ ਕਰਦੇ ਹਨ। ਉਨ੍ਹਾਂ ਦਸਿਆ ਕਿ ਅਜੋਕੇ ਦੌਰ ਵਿੱਚ ਜਿਸ ਵੱਡੇ ਪੱਧਰ ‘ਤੇ ਨਿੱਜੀਕਰਨ ਹੋਇਆ ਹੈ ਉਸ ਨਾਲ ਬੇਰੋਜਗਾਰੀ ਬਹੁਤ ਵੱਧ ਰਹੀ ਹੈ ਤੇ ਪੰਜਾਬ ਵੀ ਇਸ ਤੋਂ ਅਛੂਤਾ ਨਹੀਂ ਰਿਹਾ ਹੈ| ਪਵਨ ਟੀਨੂੰ ਨੇ ਦਸਿਆ ਕਿ ਇਸ ਤਰ੍ਹਾਂ ਦੇ ਗੰਭੀਰ ਸਮਾਜਿਕ ਮੁੱਦੇ ਪਾਰਲੀਮੈਂਟ ਵਿੱਚ ਉਠਾਏ ਨਹੀਂ ਜਾਂਦੇ ਅਤੇ ਮੈਂ ਅਜਿਹੇ ਲੋਕਾਂ ਦੀ ਚਿੰਤਾ ਵਾਲੇ ਮੁੱਦਿਆਂ ਨੂੰ ਆਪ ਦੇ ਅਸ਼ੀਰਵਾਦ ਨਾਲ ਲਗਾਤਾਰ ਉਠਾਵਾਂਗਾ|
ਆਪ ਦੇ ਉਮੀਦਵਾਰ ਪਵਨ ਟੀਨੂੰ ਨੇ ਦਸਿਆ ਕਿ ਸੰਵਿਧਾਨ ਦੀ ਪਹਿਰੇਦਾਰੀ ਵਿੱਚ ਆਮ ਆਦਮੀ ਪਾਰਟੀ ਦੇ ਸੰਘਰਸ਼ ਤੋਂ ਭਾਜਪਾ ਭੈਭੀਤ ਹੈ ਕਿਉਂਕਿ ‘ਆਪ’ ਨੂੰ ਲੋਕਾਂ ਦੀ ਵੱਡੀ ਹਿਮਾਇਤ ਮਿਲ ਹੈ ਇਹੋ ਕਾਰਨ ਹੈ ਕਿ ਆਪ ਨੇ ਸਿਰਫ 12 ਸਾਲਾਂ ਦੇ ਵਕਫੇ ਵਿਚ ਹੀ ਨਾ ਸਿਰਫ ਦੋ ਸੂਬਿਆਂ ਵਿੱਚ ਆਪਣੀ ਹਕੂਮਤ ਬਣਾਈ ਸਗੋਂ ਦੇਸ਼ ਦੇ ਹੋਰਨਾਂ ਹਿਸਿਆਂ ਵਿੱਚੋਂ ਵੀ ਸੰਸਦ ਮੈਂਬਰ, ਵਿਧਾਇਕ ਤੇ ਮੇਅਰ ਵੀ ਜਿੱਤ ਕੇ ਅੱਗੇ ਆਏ | ਜੋ ਸਧਾਰਣ ਘਰਾਂ ਦੇ ਨੌਜਵਾਨ ਹਨ ਤੇ ਆਮ ਆਦਮੀ ਪਾਰਟੀ ਸਧਾਰਣ ਲੋਕਾਂ ਦੀ ਸਿਆਸਤ ਵਿੱਚ ਸ਼ਮੂਲੀਅਤ ਕਰਵਾ ਰਹੀ ਹੈ |
ਜਲੰਧਰ ਛਾਉਣੀ ਅਸੰਬਲੀ ਹਲਕੇ ਦੇ ਪਿੰਡ ਸਮਰਾਏ ਵਿੱਚ ਰਾਜਵਿੰਦਰ ਕੌਰ ਹਲਕਾ ਇੰਚਾਰਜ, ਮੰਗਲ ਸਿੰਘ ਚੇਅਰਮੈਨ ਪੰਜਾਬ ਐਗਰੋ, ਗੁਰਚਰਨ ਸਿੰਘ ਚੰਨੀ ਅਤੇ ਦਿਨੇਸ਼ ਲਖਨਪਾਲ ਸਟੇਟ ਜਾਂਇੰਟ ਸੈਕਟਰੀ, ਜਸਵਿੰਦਰ ਸਿੰਘ, ਰਾਮ ਪਾਲ, ਪਿਆਰੇ ਲਾਲ, ਬਲਜਿੰਦਰ ਸਿੰਘ, ਰਾਮ ਸਰੂਪ, ਕੁਲਦੀਪ ਸਿੰਘ ਲਵਲੀ, ਮਨੋਜ ਕੋਛਰ, ਸਦਰਸ਼ਨ ਲਾਲ ਬਿੱਲਾ, ਸਤਨਾਮ ਸਿੰਘ ਸੂਬੇਦਾਰ, ਤੀਰਥ ਸਿੰਘ, ਜਸਵਿੰਦਰ ਸਿੰਘ ਪਿੰਦਾ, ਸੁਰਿੰਦਰ ਸਿੰਘ ਛਿੰਦਾ, ਸੁਰਿੰਦਰ ਸਿੰਘ ਢੱਟ ਤੇ ਉਨ੍ਹਾਂ ਦੇ ਸਾਥੀੀਆਂ, ਪਿੰਡ ਭੋਡੇ ਸਪਰਾਵਾਂ ਵਿੱਚ ਸਰਪੰਚ ਸਤਿਨਾਮ ਸਿੰਘ, ਪੰਚ ਲਾਡੀ, ਪੰਚ ਪ੍ਰਮਜੀਤ ਕੌਰ, ਪੰਚ ਰੀਟਾ ਆਦਿ, ਖੁਸਰੋਪੁਰ ਵਿੱਚ ਬਚਿੱਤਰ ਸਿੰਘ ਬਲਾਕ ਪ੍ਰਧਾਨ, ਬਲਕਾਰ ਸਿੰਘ ਮੰਗਾ ਯੂਥ ਪ੍ਰਧਾਨ, ਰਾਜੇਸ਼ ਭੱਟੀ, ਸੁਭਾਸ਼ ਭਗਤ ਚੇਅਰਮੈਨ ਮੰਡੀ ਬੋਰਡ, ਜਸਵੰਤ ਸਿੰਘ ਰਾਏ, ਅਜੇ ਸ਼ਰਮਾ, ਬਿੱਟੂ ਅਮਰੀਕਾ, ਜੱਸੀ ਬੇਦੀ, ਮੈਡਮ ਕਮਲਜੀਤ, ਬਲਵੀਰ ਕੌਰ, ਬਲਵਿੰਦਰ ਸਿੰਘ ਕਲੇਰ, ਅਜੈਬ ਸਿੰਘ ਕਲੇਰ, ਸੁਰਿੰਦਰਪਾਲ ਸੂਦ, ਸਤਪਾਲ ਸੂਦ, ਸੁੰਮਨ ਤੇ ਹੋਰਨਾਂ ਵੱਲੋਂ ਪਵਨ ਟੀਨੂੰ ਦੇ ਵਿਚਾਰ ਸੁਣਦੇ ਹੋਏ ਉਨ੍ਹਾਂ ਦੇ ਹੱਕ ਵਿੱਚ ਨਾਅਰੇ ਲਗਾ ਕਿ ਹਿਮਾਇ ਦੇਣ ਦਾ ਐਲਾਨ ਕੀਤਾ |