ਜਲੰਧਰ ਦੇ ਨੋਰਥ ਹਲਕੇ ਦੇ ਕਿਸ਼ਨਪੁਰਾ ਅਤੇ ਸਤੋਖਪੁਰਾ ਵਿਖੇ ਭਾਜਪਾ ਉਮੀਦਵਾਰ ਸੁਸ਼ੀਲ ਰਿੰਕੂ ਧੇ ਹੱਕ ‘ਚ ਸਫ਼ਲ ਬੈਠਕ ਦਾ ਹੋਇਆ ਆਯੋਜਨ
ਕਾਂਗਰਸ ਅਤੇ ਆਪ ਨੂੰ ਨਕਾਰ ਕੇ ਜਲੰਧਰਵਾਸੀ ਭਾਜਪਾ ਦੇ ਸਮਰਥਨ ‘ਚ ਨਿਤਰਨਾ ਸ਼ੁਰੂ : ਕੇ ਡੀ ਭੰਡਾਰੀ
ਭਾਜਪਾ ਨੂੰ ਜਲੰਧਰ ਵਿੱਚ ਜਿੱਤ ਦਾ ਪਰਚਮ ਲਹਿਰਾਉਣ ਤੋਂ ਹੁਣ ਕੋਈ ਨਹੀਂ ਰੋਕ ਸਕਦਾ : ਸੁਸ਼ੀਲ ਰਿੰਕੂ
ਭਾਰਤੀ ਜਨਤਾ ਪਾਰਟੀ ਸੂਬਾ ਉਪਦੇਸ ਕੇਡੀ ਭੰਡਾਰੀ ਨੇ ਨੌਰਥ ਹਲਕੇ ਵਿੱਚ ਪਾਰਟੀ ਉਮੀਦਵਾਰ ਸੁਸ਼ੀਲ ਰਿੰਕੂ ਦੇ ਹੱਕ ਚ ਸਫਲ ਬੈਠਕ ਦਾ ਆਯੋਜਨ ਕਿਸ਼ਨਪੁਰਾ ਅਤੇ ਸੰਤੋਖਪੁਰਾ ਵਿਖੇ ਕੀਤਾ ਗਿਆ। ਇਸ ਮੌਕੇ ਭਾਜਪਾ ਜਲੰਧਰ ਲੋਕ ਸਭਾ ਉਮੀਦਵਾਰ ਸੁਸ਼ੀਲ ਰਿੰਕੂ, ਸੂਬਾ ਭਾਜਪਾ ਉਪ ਪ੍ਰਧਾਨ ਕੇਡੀ ਭੰਡਾਰੀ, ਨੌਰਥ ਹਲਕਾ ਪ੍ਰਭਾਰੀ ਭਗਵੰਤ ਪਰਭਾਕਰ, ਐਸੀ ਮੋਰਚਾ ਸੂਬਾ ਉਪ ਪ੍ਰਧਾਨ ਵਿਪਨ ਸੱਬਰਵਾਲ, ਕਿਸ਼ਨ ਲਾਲ ਸ਼ਰਮਾ ਅਤੇ ਹੋਰ ਆਗੂ ਹਾਜ਼ਰ ਸਨ।
ਇਸ ਮੌਕੇ ਕੇ ਡੀ ਭੰਡਾਰੀ ਨੇ ਕਿਹਾ ਕਿ ਜਲੰਧਰ ਵਾਸੀ ਆਪ ਸਰਕਾਰ ਅਤੇ ਕਾਂਗਰਸ ਦੀ ਜਨ ਵਿਰੋਧੀ ਨੀਤੀਆਂ ਨੂੰ ਨਕਾਰ ਕੇ ਭਾਜਪਾ ਉਮੀਦਵਾਰ ਸੁਸ਼ੀਲ ਰਿੰਕੂ ਦੇ ਸਮਰਥਨ ਵਿੱਚ ਨਿਤਰਨਾ ਸ਼ੁਰੂ ਹੋ ਗਏ ਨੇ। ਉਹਨਾਂ ਕਿਹਾ ਕਿ ਪੰਜਾਬ ਦੀ ਮਾਨ ਸਰਕਾਰ ਅਤੇ ਉਸ ਤੋਂ ਪਹਿਲਾਂ ਕਾਂਗਰਸ ਸਰਕਾਰ ਨੇ ਭਰਸ਼ਟਾਚਾਰ ਦੇ ਨਾਮ ਤੇ ਲੁੱਟ ਕੀਤੀ ਹੈ ਅਤੇ ਇਸ ਵਾਰ ਲੋਕਾਂ ਨੇ ਉਹਨਾਂ ਨੂੰ ਹਰਾਣ ਦਾ ਮਨ ਬਣਾ ਲਿਆ ਹੈ। ਉਹਨਾਂ ਕਿਹਾ ਕਿ ਮੋਦੀ ਸਰਕਾਰ ਪੂਰੇ ਭਾਰਤ ਦੇਸ਼ ਦੇ ਵਿਕਾਸ ਦੀ ਤਾਰਾ ਨੂੰ ਤੇਜ਼ੀ ਨਾਲ ਲਾਗੂ ਕੀਤਾ ਹੈ। ਉਹਨਾਂ ਕਿਹਾ ਕਿ ਹੁਣ ਦੇਸ਼ ਨੇ ਨਰਿੰਦਰ ਮੋਦੀ ਨੂੰ ਤੀਜੀ ਵਾਰ ਪ੍ਰਧਾਨ ਮੰਤਰੀ ਬਣਾਉਣ ਦਾ ਮਨ ਬਣਾ ਲਿਆ ਹੈ ਅਤੇ ਇਸ ਵਾਰ 400 ਤੋਂ ਵੱਧ ਸੀਟਾਂ ਨਾਲ ਭਾਜਪਾ ਸਰਕਾਰ ਬਣਾਵੇਗੀ। ਉਹਨਾਂ ਕਿਹਾ ਕਿ ਜਲੰਧਰ ਦੇ ਲੋਕਾਂ ਨੇ ਇਸ ਵਾਰ ਭਾਜਪਾ ਨੂੰ ਜਿਤਾਉਣ ਦਾ ਮਨ ਬਣਾ ਲਿਆ ਹੈ ਅਤੇ ਸੁਸ਼ੀਲ ਰਿੰਕੂ ਨੂੰ ਸਾਂਸਦ ਵਿੱਚ ਭੇਜ ਕਿ ਨਰਿੰਦਰ ਮੋਦੀ ਨੂੰ ਮਜ਼ਬੂਤ ਕਰਨਗੇ।
ਇਸ ਮੌਕੇ ਸੁਸ਼ੀਲ ਰਿੰਕੂ ਨੇ ਕਿਹਾ ਕਿ ਲੋਕ ਸਭਾ ਚੋਣਾਂ ਵਿੱਚ ਭਾਜਪਾ ਦੀ ਜਿੱਤ ਤੈਅ ਹੈ ਅਤੇ ਇਸ ਇਲੈਕਸ਼ਨ ਵਿੱਚ ਭਾਜਪਾ ਸਭ ਤੋਂ ਮਜਬੂਤ ਪਾਰਟੀ ਬਣ ਕੇ ਉਤਰੇਗੀ ਅਤੇ ਪਾਰਟੀ ਨੂੰ ਜਲੰਧਰ ਸੀਟ ਤੋਂ ਜਿੱਤ ਦਾ ਪਰਚਮ ਲਹਿਰਾਉਣ ਤੋਂ ਕੋਈ ਨਹੀਂ ਰੋਕ ਸਕਦਾ। ਉਹਨਾਂ ਕਿਹਾ ਕਿ ਜਲੰਧਰ ਵਿੱਚ ਭਾਜਪਾ ਦਾ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਹੈ ਅਤੇ ਇਸ ਵਾਰ ਇਹ ਸੀਟ ਜਿੱਤ ਕੇ ਪਾਰਟੀ ਇਤਿਹਾਸ ਬਣਾਵੇਗੀ। ਉਨਾਂ ਸ਼ਹਿਰੀ ਅਤੇ ਦਿਹਾਤੀ ਇਲਾਕੇ ਵਿੱਚ ਰਹਿੰਦੇ ਸਾਰੇ ਸੂਝਵਾਨ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਇਸ ਵਾਰ ਇੱਕ ਇੱਕ ਵੋਟ ਭਾਜਪਾ ਦੇ ਹੱਕ ਵਿੱਚ ਦੇਣ ਕਿਉਂਕਿ ਇਹ ਚੁਨਾਵ ਜਲੰਧਰ ਦਾ ਭਵਿੱਖ ਤੈ ਕਰੇਗਾ।