ਸੰਨੀ ਸ਼ਰਮਾ ਅਤੇ ਕੁਨਾਲ ਗੋਸਵਾਮੀ ਨੇ ਭਾਜਪਾ ਸਪੋਰਟਸ ਸੈਲ ਜ਼ਿਲਾ ਕਾਰਜਕਾਰਨੀ ਦਾ ਕੀਤਾ ਐਲਾਨ
ਅਹੁਦੇਦਾਰ ਆਪਣੇ ਆਪਣੇ ਇਲਾਕੇ ਵਿੱਚ ਸੁਸ਼ੀਲ ਰਿੰਕੂ ਦੇ ਹੱਕ ਚ ਕਰਨਗੇ ਜ਼ੋਰਦਾਰ ਚੋਣ ਪ੍ਰਚਾਰ ਪ੍ਰਸਾਰ : ਰਾਕੇਸ਼ ਰਾਠੌਰ
ਭਾਜਪਾ ਸਪੋਰਟਸ ਸੈਲ ਦੇ ਸੂਬਾ ਪ੍ਰਧਾਨ ਸਨੀ ਸ਼ਰਮਾ ਦੀ ਪ੍ਰਧਾਨਗੀ ਹੇਠ ਭਾਜਪਾ ਸਪੋਰਟ ਸੈਲ ਦੇ ਜ਼ਿਲਾ ਸੰਜੋਜਕ ਕੁਨਾਲ ਗੋਸਵਾਮੀ ਨੇ ਭਾਜਪਾ ਸੂਬਾ ਪ੍ਰਧਾਨ ਸੁਨੀਲ ਜਾਖੜ, ਸੂਬਾ ਸੰਗਠਨ ਮੰਤਰੀ ਸ਼੍ਰੀ ਮੰਤਰੀ ਸ਼੍ਰੀਨਿਵਾਸੁਲੂ ਅਤੇ ਭਾਜਪਾ ਜ਼ਿਲਾ ਜਲੰਧਰ ਦੇ ਪ੍ਰਧਾਨ ਸੁਸ਼ੀਲ ਸ਼ਰਮਾ ਦੇ ਨਾਲ ਵਿਚਾਰ ਵਟਾਂਦਰਾ ਕਰ ਆਪਣੀ ਜ਼ਿਲਾ ਕਾਰਜਕਾਰਨੀ ਦੀ ਘੋਸ਼ਨਾ ਕੀਤੀ ਜਿਸ ਵਿੱਚ ਭਾਜਪਾ ਸਪੋਰਟ ਸੈਲ ਦੀ ਸੂਬਾ ਅਹੁਦੇਦਾਰੀ ਦਾ ਵੀ ਵਿਸਤਾਰ ਕੀਤਾ। ਜਿਸ ਵਿੱਚ ਹਰਵਿੰਦਰ ਸਿੰਘ ਗੋਰਾ, ਤੇਜਿੰਦਰ ਸਿੰਘ ਵਾਲੀਆ ਅਤੇ ਮਣੀ ਕੁਮਾਰ ਨੂੰ ਭਾਜਪਾ ਸਪੋਰਟ ਸੈਲ ਦੇ ਸੂਬਾ ਇਕਾਈ ਦੇ ਮੈਂਬਰਾਂ ਦੇ ਤੌਰ ਤੇ ਨਿਯੁਕਤ ਕੀਤਾ ਗਿਆ। ਇਸ ਮੌਕੇ ਮੁੱਖ ਰੂਪ ਤੋਂ ਹਾਜ਼ਰ ਜਲੰਧਰ ਸ਼ਹਿਰ ਦੇ ਸਾਬਕਾ ਮੇਅਰ ਅਤੇ ਭਾਜਪਾ ਪੰਜਾਬ ਪ੍ਰਦੇਸ਼ ਦੇ ਮਹਾਮੰਤਰੀ ਰਾਕੇਸ਼ ਰਠੌਰ, ਸਾਬਕਾ ਜ਼ਿਲ੍ਹਾ ਪ੍ਰਧਾਨ ਅਤੇ ਜਲੰਧਰ ਲੋਕ ਸਭਾ ਦੇ ਸਨਯੋਜਕ ਰਮਣ ਪੱਬੀ, ਜ਼ਿਲਾ ਉਪ ਪ੍ਰਧਾਨ ਮਨੀਸ਼ ਵਿਜ, ਸੰਜੀਵ ਸ਼ਰਮਾ ਮਣੀ, ਨੀਰਜ ਗੁਪਤਾ, ਨਿਤਿਨ ਬਹਿਰੋਲ ਮੁੱਖ ਰੂਪ ਤੋਂ ਹਾਜ਼ਰ ਸਨ। ਕੁਨਾਲ ਗੋਸਵਾਮੀ ਨੇ ਆਪਣੀ ਜ਼ਿਲਾ ਕਾਰਜਕਾਰਨੀ ਦਾ ਵਿਸਥਾਰ ਕਰਦੇ ਹੋਏ ਵਰੁਣ ਨਾਗਪਾਲ, ਹੇਮੰਤ ਪਾਠਕ, ਵਿਸ਼ਵ ਮਹਿੰਦਰੂ, ਸੰਨੀ ਭਗਤ, ਗੁਲਸ਼ਨ ਕਪੂਰ, ਰਾਜਨ ਸ਼ਰਮਾ, ਗਗਨ ਬੇਦੀ, ਨਵਨੀਤ ਸੋਢੀ, ਕਰਨ ਸ਼ਰਮਾ ਅਤੇ ਸੁਮਿਤ ਗੁਲਾਟੀ ਨੂੰ ਜਿਲਾ ਸਹਿ ਸੰਯੋਜਕ ਨਿਯੁਕਤ ਕੀਤਾ ਅਤੇ ਵਿਕਾਸ ਬੰਸਲ, ਗੌਰਵ ਵਰਮਾ, ਰੋਹਿਤ ਕੁਮਾਰ ਸੰਧੂ, ਅਸ਼ਵਨੀ ਮੋਂਗਾ, ਰਾਜੀਵ ਬਜਾਜ, ਨਿਤਿਨ ਤ੍ਰੇਹਣ, ਅਭਿਸ਼ੇਕ ਭਗਤ, ਗੌਰਵ ਸ਼ਰਮਾ, ਰਾਕੇਸ਼ ਕੁਮਾਰ, ਗੌਰਵ ਸਾਨੀ, ਜੈ ਹਾਂਡਾ ਨੂੰ ਮੈਂਬਰ ਦੇ ਤੌਰ ਤੇ ਨਿਯੁਕਤ ਕੀਤਾ ਅਤੇ ਮਨਵੀਰ ਸਿੰਘ ਰਾਜਪੂਤ ਨੂੰ ਮੰਡਲ ਨੰਬਰ 6 ਦਾ ਪ੍ਰਧਾਨ ਨਿਯੁਕਤ ਕੀਤਾ।
ਭਾਜਪਾ ਸੂਬਾ ਮਹਾਂ ਮੰਤਰੀ ਰਕੇਸ਼ ਰਠੌਰ ਨੇ ਸਾਰੇ ਨਵੇਂ ਬਣੇ ਅਹੁਦੇਦਾਰਾਂ ਨੂੰ ਸਰੋਪਾ ਪਾ ਕੇ ਵਧਾਈ ਅਤੇ ਸ਼ੁਭਕਾਮਨਾਵਾਂ ਦਿੰਦੇ ਕਿਹਾ ਕਿ ਜਲੰਧਰ ਲੋਕ ਸਭਾ ਦਾ ਚੋਣ ਪ੍ਰਚਾਰ ਆਪਣੇ ਚਰਮ ਤੇ ਹੈ ਅਤੇ ਸਾਰੇ ਅਹੁਦੇਦਾਰ ਆਪਣੇ ਇਲਾਕੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰਧਾਨਗੀ ਵਾਲੀ ਕੇਂਦਰ ਸਰਕਾਰ ਦੀ ਲੋਕ ਹਿੱਤਕਾਰੀ ਅਤੇ ਜਨ ਹਿਤਾਸ਼ੀ ਨੀਤੀਆਂ ਨੂੰ ਲੋਕਾਂ ਵਿੱਚ ਲੈ ਕੇ ਜਾਣ ਅਤੇ ਕੇਂਦਰ ਸਰਕਾਰ ਵੱਲੋਂ ਖੇਡ ਅਤੇ ਖਿਡਾਰੀਆਂ ਦੇ ਲਈ ਜੋ ਵੀ ਯੋਜਨਾਵਾਂ ਚਲਾਈਆਂ ਜਾ ਰਹੀਆਂ ਨੇ ਉਹਨਾਂ ਨੂੰ ਖੇਡ ਮੈਦਾਨਾਂ ਅਤੇ ਖਿਡਾਰੀਆਂ ਤੱਕ ਵਿਸਤਾਰ ਪੂਰਵਕ ਪਹੁੰਚਾਉਣ। ਰਾਠੌਰ ਨੇ ਕਿਹਾ ਕਿ ਲੋਕ ਸਭਾ ਚੋਣ ਵਿੱਚ ਹੁਣ ਕੁਝ ਦਿਨ ਬਾਕੀ ਬਚੇ ਨੇ ਅਤੇ ਸਾਰੇ ਅਹੁਦੇਦਾਰ ਆਪਣੇ ਆਪਣੇ ਇਲਾਕੇ ਵਿੱਚ ਭਾਜਪਾ ਲੋਕ ਸਭਾ ਜਲੰਧਰ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਦੇ ਹੱਕ ਚ ਜ਼ੋਰਦਾਰ ਪ੍ਰਚਾਰ ਅਤੇ ਪ੍ਰਸਾਰ ਕਰਨ।