ਅਕਾਲੀ ਦਲ ਉਮੀਦਵਾਰ ਮਹਿੰਦਰ ਸਿੰਘ ਕੇਪੀ ਦੇ ਹੱਕ ‘ਚ ਅਮਰ ਗਾਰਡਨ ਵਿਖੇ ਹੋਈ ਵਿਸ਼ਾਲ ਮੀਟਿੰਗ
ਜਲੰਧਰ (ਦਿਸ਼ਾ ਸੇਠੀ): ਲੋਕ ਸਭਾ ਹਲਕਾ ਜਲੰਧਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਹਿੰਦਰ ਸਿੰਘ ਕੇਪੀ ਦੇ ਹੱਕ ਚ ਗੁਰਜੀਤ ਸਿੰਘ ਮਰਵਾਹਾ ਦੇ ਗ੍ਰਹਿ ਅਮਰ ਗਾਰਡਨ, ਅਮਨ ਨਗਰ ਵਿਖੇ ਮੁਹੱਲਾ ਵਾਸੀਆਂ ਦੀ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਮਹਿੰਦਰ ਸਿੰਘ ਕੇਪੀ ਵੱਖ ਵੱਖ ਇਲਾਕਿਆਂ ਦਾ ਦੌਰਾ ਕਰਦਿਆਂ ਬੀਬੀ ਜਗੀਰ ਕੌਰ, ਜਥੇਦਾਰ ਕੁਲਵੰਤ ਸਿੰਘ ਮੰਨਣ ਪ੍ਰਧਾਨ ਜ਼ਿਲ੍ਹਾ ਅਕਾਲੀ ਦਲ ਜਲੰਧਰ ਸ਼ਹਿਰੀ, ਪਰਮਜੀਤ ਸਿੰਘ ਰੇਰੂ,ਅਮਰਜੀਤ ਸਿੰਘ ਕਿਸ਼ਨਪੁਰਾ, ਜਰਨੈਲ ਸਿੰਘ ਗੜ੍ਹਦੀਵਾਲਾ ਉਚੇਚੇ ਤੌਰ ਤੇ ਮੀਟਿੰਗ ਵਿੱਚ ਪਹੁੰਚੇ।
ਇਸ ਮੌਕੇ ਮਹਿੰਦਰ ਸਿੰਘ ਕੇਪੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੱਤਾ ਵਿਚ ਰਹਿੰਦਿਆਂ ਪੰਜਾਬ ਦੀ ਤਰੱਕੀ ਦੇ ਨਾਲ ਨਾਲ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕੀਤਾ ਗਿਆ ਸੀ। ਹੁਣ ਜਲੰਧਰ ਜ਼ਿਲ੍ਹੇ ਨੂੰ ਵੱਡੀਆਂ ਸਮਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਉਨ੍ਹਾਂ ਕਿਹਾ ਕਿ ਜਲੰਧਰ ਦੀਆਂ ਸਮਸਿਆਵਾਂ ਨੂੰ ਹਲ ਕਰਨ ਅਤੇ ਜਲੰਧਰ ਦੀ ਨੁਹਾਰ ਬਦਲਣ ਲਈ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਣਾ ਚਾਹੀਦਾ ਹੈ। ਸ਼੍ਰੋਮਣੀ ਅਕਾਲੀ ਦਲ ਨੂੰ ਹੀ ਪੰਜਾਬੀਆਂ ਦੇ ਹਿਤ ਪਿਆਰੇ ਹਨ।
ਇਸ ਮੌਕੇ ਜਥੇਦਾਰ ਕੁਲਵੰਤ ਸਿੰਘ ਮੰਨਣ ਨੇ ਸੰਬੋਧਨ ਕਰਦਿਆਂ ਕਿਹਾ ਕਿ ਲੋਕ ਸਭਾ ਚੋਣਾਂ ਲਈ ਮੁੱਖ ਦੋ ਧਿਰਾਂ ਵਿਚਕਾਰ ਲੜਾਈ ਹੈ।ਇਕ ਪੰਜਾਬੀਆਂ ਦੀ ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅਤੇ ਦੁਸਰੀਆਂ ਦਿੱਲੀ ਤੋਂ ਰਿਮੋਟ ਨਾਲ ਚੱਲਣ ਵਾਲੀਆਂ ਪਾਰਟੀਆਂ ਹਨ। ਇਸ ਮੌਕੇ ਬੀਬੀ ਜਗੀਰ ਕੌਰ, ਜਥੇਦਾਰ ਕੁਲਵੰਤ ਸਿੰਘ ਮੰਨਣ, ਪਰਮਜੀਤ ਸਿੰਘ ਰੇਰੂ,ਅਮਰਜੀਤ ਸਿੰਘ ਕਿਸ਼ਨਪੁਰਾ, ਜਰਨੈਲ ਸਿੰਘ ਗੜ੍ਹਦੀਵਾਲਾ, ਕੁਲਤਾਰ ਸਿੰਘ ਕੰਡਾ ਅਤੇ ਗੁਰਜੀਤ ਸਿੰਘ ਮਰਵਾਹਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਹਿੰਦਰ ਸਿੰਘ ਕੇਪੀ ਨੂੰ ਵੱਧ ਤੋਂ ਵੱਧ ਵੋਟਾਂ ਪਾਉਣ ਦੀ ਅਪੀਲ ਕੀਤੀ।
ਇਸ ਮੌਕੇ ਹਰਵਿੰਦਰ ਸਿੰਘ ਰਾਜੂ, ਜਸਵਿੰਦਰ ਸਿੰਘ ਸਭਰਵਾਲ, ਜਸਵਿੰਦਰ ਸਿੰਘ ਜੱਸਾ, ਠੇਕੇਦਾਰ ਰਘਬੀਰ ਸਿੰਘ, ਦਰਸ਼ਨ ਸਿੰਘ ਪ੍ਰਧਾਨ, ਬਲਬੀਰ ਸਿੰਘ ਭੰਮਰਾ, ਤਰਲੋਕ ਸਿੰਘ, ਬਲਬੀਰ ਸਿੰਘ ਮਰਵਾਹਾ, ਜਸਵਿੰਦਰ ਸਿੰਘ ਧੋਗੜੀ, ਹਰਵਿੰਦਰ ਸਿੰਘ,ਮਨਵੰਤ ਸਿੰਘ ਕਮਲ ਠਾਕੁਰ, ਹਰਜਿੰਦਰ ਸਿੰਘ ਉਬਰਾਏ,ਸਰਬਜੀਤ ਸਿੰਘ ਹਰਮਿੰਦਰ ਸਿੰਘ, ਲਾਡੀ ਨੀਲਧਾਰੀ, ਹਰਦੀਪ ਸਿੰਘ, ਪ੍ਰਮਿੰਦਰ ਸਿੰਘ, ਤਰਸੇਮ ਸਿੰਘ, ਬਲਦੇਵ ਸਿੰਘ, ਹਰਜੀਤ ਕੌਰ, ਰਵਿੰਦਰ ਕੌਰ, ਕੁਲਵਿੰਦਰ ਕੌਰ, ਵਨੀਤਾ ਰਾਣੀ ਸ਼ਰਮਾ, ਮਨਜੀਤ ਸਿੰਘ, ਗੁਰਮੀਤ ਕੌਰ, ਹਰਜੀਤ ਕੌਰ, ਕੁਲਵੰਤ ਕੌਰ, ਕਮਲਜੀਤ ਕੌਰ ਆਦਿ ਹਾਜ਼ਰ ਸਨ।