ਗੁਰੂਆਂ, ਪੀਰਾਂ ਅਤੇ ਸੂਫੀ ਸੰਤਾਂ ਦੀ ਬਦੌਲਤ ਹੀ ਅੱਜ ਭਾਰਤ ਦੀ ਦੁਨੀਆ ਵਿੱਚ ਇੱਕ ਵੱਖਰੀ ਹੈ ਪਹਿਚਾਣ : ਸੁਸ਼ੀਲ ਰਿੰਕੂ
ਸ਼ਾਹਕੋਟ ਦੇ ਪਿੰਡ ਨੰਗਲ ਅੰਬੀਆਂ ਵਿੱਚ ਉਦਾਸੀਨ ਡੇਰਾ ਮਾਤਾ ਪੰਜਾਬ ਕੌਰ ਵਿਖੇ ਕਰਵਾਏ ਗਏ ਸਲਾਨਾ ਧਾਰਮਿਕ ਮੇਲੇ ਵਿੱਚ ਕੀਤੀ ਸ਼ਿਰਕਤ
ਜਲੰਧਰ (ਦਿਸ਼ਾ ਸੇਠੀ): ਸਾਡੇ ਗੁਰੂਆਂ, ਪੀਰਾਂ, ਸੂਫ਼ੀ-ਸੰਤਾਂ ਦੀ ਬਦੌਲਤ ਹੀ ਅੱਜ ਭਾਰਤ ਦੀ ਦੁਨੀਆਂ ਵਿੱਚ ਇੱਕ ਵੱਖਰੀ ਪਹਿਚਾਣ ਹੈ ਕਿਉਂਕਿ ਸਾਡੇ ਦੇਸ਼ ਨੇ ਪੂਰੀ ਦੁਨੀਆਂ ਨੂੰ ਅਧਿਆਤਮਿਕਤਾ ਦਾ ਮਾਰਗ ਦਿਖਾਇਆ ਹੈ।
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਹਲਕਾ ਜਲੰਧਰ ਤੋਂ ਭਾਜਪਾ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੇ ਸ਼ਾਹਕੋਟ ਦੇ ਪਿੰਡ ਨੰਗਲ ਅੰਬੀਆ ਵਿਖੇ ਉਦਾਸੀਨ ਡੇਰਾ ਮਾਤਾ ਪੰਜਾਬ ਕੌਰ ਜੀ ਵਿਖੇ ਕਰਵਾਏ ਧਾਰਮਿਕ ਮੇਲੇ ਅਤੇ ਦੀਵਾਨ ਦੌਰਾਨ ਕੀਤਾ| ਰਿੰਕੂ ਦੇ ਨਾਲ ਹਲਕੇ ਦੇ ਸੀਨੀਅਰ ਭਾਜਪਾ ਆਗੂ ਰਾਣਾ ਹਰਦੀਪ ਸਿੰਘ ਵੀ ਮੌਜੂਦ ਸਨ।
ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਰਿੰਕੂ ਨੇ ਕਿਹਾ ਕਿ ਉਹ ਖੁਸ਼ਕਿਸਮਤ ਹੈ ਕਿ ਉਸ ਨੂੰ ਇਸ ਪਵਿੱਤਰ ਦਿਹਾੜੇ ‘ਤੇ ਇੱਥੇ ਹਾਜ਼ਰੀ ਭਰਨ ਦਾ ਮੌਕਾ ਮਿਲਿਆ।
ਉਨ੍ਹਾਂ ਕਿਹਾ ਕਿ ਸੰਤਾਂ ਦੇ ਆਸ਼ੀਰਵਾਦ ਨਾਲ ਹਰ ਅਸੰਭਵ ਚੁਣੌਤੀ ਨੂੰ ਪਾਰ ਕੀਤਾ ਜਾ ਸਕਦਾ ਹੈ। ਇੱਥੇ ਇਸ ਪਵਿੱਤਰ ਅਸਥਾਨ ‘ਤੇ ਉਨ੍ਹਾਂ ਨੇ ਮਹੰਤ ਚੇਤਨ ਦਾਸ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਕੈਂਪ ਵਿੱਚ ਧਾਰਮਿਕ ਸਮਾਗਮ 7 ਮਈ ਨੂੰ ਸ਼ੁਰੂ ਹੋ ਕੇ 13 ਮਈ ਨੂੰ ਸਮਾਪਤ ਹੋਇਆ। ਇੱਥੇ ਧਾਰਮਿਕ ਦੀਵਾਨ ਸਜਾਏ ਗਏ ਅਤੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇੱਥੇ ਪੁੱਜਣ ’ਤੇ ਡੇਰਾ ਪ੍ਰਬੰਧਕਾਂ ਵੱਲੋਂ ਸੁਸ਼ੀਲ ਰਿੰਕੂ ਦਾ ਸਨਮਾਨ ਕੀਤਾ ਗਿਆ ਅਤੇ ਉਨ੍ਹਾਂ ਦੀ ਜਿੱਤ ਲਈ ਅਰਦਾਸ ਵੀ ਕੀਤੀ ਗਈ। ਇਸ ਮੌਕੇ ਕਮਲ ਨਾਹਰ, ਹਰਦੇਵ ਸਿੰਘ ਪੀਟਾ, ਅਮਰਜੀਤ ਥਿੰਦ ਸਮੇਤ ਵੱਡੀ ਗਿਣਤੀ ਵਿੱਚ ਪਤਵੰਤੇ ਹਾਜ਼ਰ ਸਨ।