ਕਿਸਾਨਾਂ, ਮਜ਼ਦੂਰਾਂ ਅਤੇ ਵਪਾਰੀਆਂ ਦੀਆਂ ਸਮੱਸਿਆਵਾਂ ਨੂੰ ਸਮਝ ਕੇ ਹੱਲ ਕਰਵਾਉਣ ਦੀ ਸਮਰੱਥਾ ਹੈ ਕੇਵਲ ਚੰਨੀ ਵਿੱਚ: ਰਾਜ ਕੁਮਾਰ ਵੇਰਕਾ
ਜਲੰਧਰ : ਅੱਜ ਦੇਸ਼ ਦੇ ਗਰੀਬਾਂ ਦੀ ਅਤੇ ਸਮੇਂ ਦੀ ਲੋੜ ਹੈ ਕਿ ਚਰਨਜੀਤ ਸਿੰਘ ਚੰਨੀ ਲੋਕ ਸਭਾ ਵਿੱਚ ਜਾ ਕੇ ਦੱਬੇ-ਕੁਚਲੇ ਲੋਕਾਂ ਦੀ ਗੱਲ ਕਰਨ। ਇਹ ਗੱਲ ਸਾਬਕਾ ਮੰਤਰੀ ਰਾਜ ਕੁਮਾਰ ਵੇਰਕਾ ਨੇ ਹਲਕਾ ਸ਼ਾਹਕੋਟ ਵਿੱਚ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਕਹੀ। ਵੇਰਕਾ ਨੇ ਕਿਹਾ ਕਿ ਚੰਨੀ ਦੁਖੀ ਲੋਕਾਂ ਦਾ ਮਸੀਹਾ ਬਣ ਕੇ ਚੰਗਾ ਕੰਮ ਕਰ ਸਕਦਾ ਹੈ। ਅਜਿਹਾ ਕੋਈ ਆਗੂ ਨਹੀਂ ਜੋ ਗਰੀਬਾਂ ਅਤੇ ਦੱਬੇ-ਕੁਚਲੇ ਲੋਕਾਂ ਦੀ ਆਵਾਜ਼ ਬੁਲੰਦ ਕਰ ਸਕੇ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਇੰਡੀਆ ਗੱਠਜੋੜ ਦੀ ਸਰਕਾਰ ਬਣ ਰਹੀ ਹੈ ਅਤੇ ਰਾਹੁਲ ਗਾਂਧੀ ਇਸ ਸਰਕਾਰ ਦੇ ਪ੍ਰਧਾਨ ਮੰਤਰੀ ਹੋਣਗੇ ਜਦਕਿ ਚਰਨਜੀਤ ਸਿੰਘ ਚੰਨੀ ਇਸ ਸਰਕਾਰ ਵਿਚ ਬਹੁਤ ਵੱਡੇ ਅਹੁਦੇ ‘ਤੇ ਤਾਇਨਾਤ ਹੋਣਗੇ ਅਤੇ ਜਲੰਧਰ ਦੇ ਲੋਕਾਂ ਨੂੰ ਵੱਡਾ ਲਾਭ ਮਿਲੇਗਾ|
ਉਨ੍ਹਾਂ ਕਿਹਾ ਕਿ ਚੰਨੀ ਦੇ ਮੁੱਖ ਮੰਤਰੀ ਹੁੰਦਿਆਂ ਪੰਚਾਇਤਾਂ ਨੂੰ ਦਿੱਤੇ ਗਏ ਫੰਡ ਵੀ ਵਾਪਸ ਲੈ ਲਏ ਗਏ ਹਨ ਅਤੇ ਇਸ ਸਰਕਾਰ ਨੇ ਪੰਚਾਇਤਾਂ ਨੂੰ ਭੰਗ ਕਰਕੇ ਲੋਕਤੰਤਰ ਦਾ ਕਤਲ ਕੀਤਾ ਸੀ ਤੇ ਹਾਈਕੋਰਟ ਨੇ ਪੰਚਾਇਤਾਂ ਨੂੰ ਮੁੜ ਬਹਾਲ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਲੰਧਰ ਦੇ ਲੋਕਾਂ ਨੂੰ ਚੰਨੀ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਉਨ੍ਹਾਂ ਨੂੰ ਚੰਨੀ ਤੋਂ ਵਧੀਆ ਆਗੂ ਨਹੀਂ ਲੱਭ ਸਕਦਾ। ਵੇਰਕਾ ਨੇ ਕਿਹਾ ਕਿ ਪੀ.ਐੱਚ.ਡੀ ਟੇ ਦੀ ਪੜ੍ਹਾਈ ਕਰ ਚੁੱਕੇ ਚੰਨੀ ਕਿਸਾਨਾਂ, ਮਜ਼ਦੂਰਾਂ ਅਤੇ ਵਪਾਰੀਆਂ ਦੀਆਂ ਸਮੱਸਿਆਵਾਂ ਨੂੰ ਸਮਝਦੇ ਹਨ ਅਤੇ ਉਨ੍ਹਾਂ ਨੂੰ ਹੱਲ ਕਰਨ ਦੀ ਸਮਰੱਥਾ ਰੱਖਦੇ ਹਨ।