ਬਰਜਿੰਦਰ ਸਿੰਘ ਹਮਦਰਦ ਤੇ ਕਾਰਵਾਈ ਸਰਕਾਰ ਦਾ ਪ੍ਰੇਸ ਦੀ ਆਵਾਜ਼ ਨੂੰ ਦਬਾਉਣ ਦਾ ਤਾਨਾਸ਼ਾਹੀ ਤਰੀਕਾ : ਚਰਨਜੀਤ ਚੰਨੀ

ਜਲੰਧਰ (ਸੋਸ਼ਲ ਦਿਸ਼ਾ ਟੁਡੇ ਬਿਊਰੋ): ਅਜੀਤ ਅਖਬਾਰ ਦੇ ਸੰਪਾਦਕ ਬਰਜਿੰਦਰ ਸਿੰਘ ਹਮਦਰਦ ਨੂੰ ਝੂਠੇ ਕੇਸ ਵਿੱਚ ਫਸਾ ਕੇ ਸੰਗੀਨ ਦੋਸ਼ ਲਗਾਏ ਜਾ ਰਹੇ ਹਨ ਤੇ ਮੁੱਖ ਮੰਤਰੀ ਪ੍ਰੇਸ ਦੀ ਆਵਾਜ਼ ਨੂੰ ਦਬਾ ਕੇ ਤਾਨਾਸ਼ਹੀ ਤਰੀਕੇ ਨਾਲ ਰਾਜ ਕਰਨਾ ਚਾਹੁੰਦਾ ਹੈ। ਇਹ ਗੱਲ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੇ ਨਿਵਾਸ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੀ। ਚਰਨਜੀਤ ਸਿੰਘ ਚੰਨੀ ਨੇ ਬਰਜਿੰਦਰ ਸਿੰਘ ਹਮਦਰਦ ਤੇ ਦਰਜ ਕੀਤੇ ਗਏ ਕੇਸ ਦੀ ਨਿੰਦਾ ਕੀਤੀ। ਉੱਨਾਂ ਕਿਹਾ ਕਿ ਬਰਜਿੰਦਰ ਸਿੰਘ ਹਮਦਰਦ ਬੇਦਾਗ਼ ਸ਼ਖਸ਼ੀਅਤ ਹਨ ਤੇ ਉੱਨਾਂ ਜੰਗ-ਏ-ਆਜ਼ਾਦੀ ਦੇ ਲਈ ਨਿਸ਼ਕਾਮ ਸੇਵਾ ਕੀਤੀ ਹੈ। ਉੱਨਾਂ ਕਿਹਾ ਕਿ ਜੰਗ-ਏ-ਆਜ਼ਾਦੀ ਬਰਜਿੰਦਰ ਸਿੰਘ ਹਮਦਰਦ ਦੀ ਦੇਣ ਹੈ ਤੇ ਇਸਦੇ ਨਿਰਮਾਣ ਲਈ ਕਮੇਟੀ ਦੇ ਮੈਂਬਰ ਸਕੱਤਰ ਡੀ.ਸੀ ਹਨ ਤੇ ਸਾਰਾ ਕੰਮ ਪੰਜਾਬ ਸਰਕਾਰ ਦੇ ਲੋਕ ਨਿਰਮਾਣ ਵਿਭਾਗ ਨੇ ਕੀਤਾ ਹੈ ਜਦ ਕਿ ਬਰਜਿੰਦਰ ਸਿੰਘ ਹਮਦਰਦ ਮਾਰਗਦਰਸ਼ਨ ਹਨ। ਉਨਾਂ ਕਿਹਾ ਕਿ ਸਰਕਾਰ ਨੇ ਇਹ ਕਾਰਵਾਈ ਪ੍ਰੇਸ ਦੀ ਆਵਾਜ ਨੂੰ ਦਬਾਉਣ ਲਈ ਕੀਤੀ ਹੈ।ਪੰਜਾਬ ਸਰਕਾਰ ਦੀ ਇਸ ਕਾਰਵਾਈ ਤੋ ਬਾਅਦ ਚਰਨਜੀਤ ਸਿੰਘ ਚੰਨੀ ਨੇ ਆਪਣਾ ਚੋਣ ਪ੍ਰਚਾਰ ਛੱਡ ਕੇ ਰੋਡ ਸ਼ੋਅ ਕੀਤਾ। ਚੰਨੀ ਨੇ ਕਿਹਾ ਕਿ ਬੀਤੇ ਦਿਨ ਜਦੋ ਉਹ ਅਜੀਤ ਦੇ ਹੱਕ ਵਿੱਚ ਤੇ ਸਰਕਾਰ ਦੀ ਕਾਰਵਾਈ ਦੇ ਵਿਰੋਧ ਵਿੱਚ ਰੋਡ ਸ਼ੋਅ ਕਰ ਰਹੇ ਸਨ ਤਾਂ ਸਾਜ਼ਿਸ਼ ਦੇ ਤਹਿਤ ਇੱਕ ਬੱਸ ਤੇ ਤਲਵਾਰਾਂ ਦੇ ਨਾਲ ਹਮਲਾ ਕੀਤਾ ਗਿਆ ਤੇ ਬੱਸ ਦੀ ਤੋੜ ਭੰਨ ਕੀਤੀ ਗਈ। ਉੱਨਾਂ ਕਿਹਾ ਕਿ ਆਮ ਆਦਮੀ ਪਾਰਟੀ ਤੇ ਭਾਜਪਾ ਜਲੰਧਰ ਦਾ ਮਾਹੋਲ ਖ਼ਰਾਬ ਕਰ ਰਹੀਆਂ ਹਨ ਤੇ ਇੱਥੇ ਗੁੰਡਾਗਰਦੀ ਫੈਲਾਈ ਜਾ ਰਹੀ ਹੈ। ਉੱਨਾਂ ਸਾਰੀ ਪ੍ਰੇਸ ਨੂੰ ਵੀ ਇੱਕਜੁੱਟ ਹੋਣ ਦੀ ਅਪੀਲ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਤੇ ਭਾਜਪਾ ਦਾ ਰਾਜ ਕਰਨ ਦਾ ਇੱਕੋ ਜਿਹਾ ਤਰੀਕਾ ਹੈ ਤੇ ਦੋਵੇਂ ਪਾਰਟੀਆਂ ਲੋਕਾਂ ਦੀ ਆਵਾਜ਼ ਨੂੰ ਦਬਾ ਕੇ ਤਾਨਾਸ਼ਾਹੀ ਤਰੀਕੇ ਨਾਲ ਰਾਜ ਕਰ ਰਹੀਆਂ ਹਨ। ਉੱਨਾਂ ਕਿਹਾ ਕਿ ਇੰਨਾਂ ਦੋਵੇਂ ਪਾਰਟੀਆਂ ਨੇ ਪ੍ਰੇਸ ਦੀ ਅਜਾਦੀ ਤੇ ਹਮਲੇ ਕੀਤੇ ਹਨ ਤੇ ਏਜੰਸੀਆ ਨੂੰ ਵਰਤ ਕੇ ਡਰਾਉਣ ਦਾ ਕੰਮ ਕੀਤਾ ਗਿਆ ਹੈ। ਉੱਨਾਂ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਨੇ ਪਹਿਲਾਂ ਵੀ ਸ਼ੋਸ਼ਲ ਮੀਡੀਆ ਤੇ ਪੱਤਰਕਾਰਤਾ ਕਰਦੇ ਪੱਤਰਕਾਰਾਂ ਦੇ ਚੈਨਲ ਬੰਦ ਕੀਤੇ ਗਏ ਹਨ। ਇਸ ਦੌਰਾਨ ਉੱਨਾਂ ਕਿਹਾ ਕਿ ਉਹ ਜਲੰਧਰ ਲਈ ਫੈਸਲਾਕੁੰਨ ਲੜਨਗੇ ਅਤੇ ਜਲੰਧਰ ਦੇ ਲੋਕਾਂ ਨੂੰ ਸੁਖਾਵਾਂ ਮਾਹੋਲ ਤੇ ਚੰਗਾ ਪ੍ਰਸਾਸ਼ਨ ਦੇਣਗੇ।

Share This
0
About Author

Social Disha Today

Leave a Reply

Your email address will not be published. Required fields are marked *