ਜਲੰਧਰ ਵਿੱਚ ਹਜਾਰਾਂ ਕਰੋੜਾਂ ਦੇ ਨਿਵੇਸ਼ ਅਤੇ ਵਿਕਾਸ ਲਈ ‘ਆਪ’ ਦਾ ਬਣਾਓ ਐਮ.ਪੀ : ਪਵਨ ਟੀਨੂੰ

◆ਕਿਹਾ-ਮਾਨ ਸਰਕਾਰ ਦੇ ਸਹਿਯੋਗ ਨਾਲ ਏਸ ਲੋਕ ਸਭਾ ਹਲਕੇ ‘ਚ ਵਿਕਾਸ ਦਾ ਕੋਈ ਕੰਮ ਅਣਗੌਲਿਆ ਨਹੀਂ ਰਹਿਣ ਦਿਆਂਗਾ

◆ਜਲੰਧਰ ਪੱਛਮੀ ਹਲਕੇ ਦੇ ਵੱਡੀ ਗਿਣਤੀ ‘ਚ ਭਾਜਪਾ ਤੇ ਕਾਂਗਰਸੀ ਆਗੂ ‘ਆਪ’ ਵਿੱਚ ਸ਼ਾਮਲ

◆ਸ਼ਹਿਰ ਵਿੱਚ ਡੋਰ-ਟੂ-ਡੋਰ ਪ੍ਰੋਗਰਾਮ ਨੂੰ ਭਰਵਾਂ ਹੁੰਗਾਰਾ

ਜਲੰਧਰ (ਦਿਸ਼ਾ ਸੇਠੀ): ਆਮ ਆਦਮੀ ਪਾਰਟੀ ਦੇ ਜਲੰਧਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਪਵਨ ਕੁਮਾਰ ਟੀਨੂੰ ਨੇ ਅੱਜ ਜਲੰਧਰ ਉਤਰੀ ਹਲਕੇ ਵਿੱਚ ਵੱਖ-ਵੱਖ ਜਗ੍ਹਾ ‘ਤੇ ਮੀਟਿੰਗਾਂ ਕਰਦੇ ਹੋਏ ਦਸਿਆ ਕਿ ਜਲੰਧਰ ਵਾਸੀਆਂ ਨੂੰ ਵਿਕਾਸ ਦੇ ਆਪਣੇ ਕੰਮ ਕਰਾਉਣ ਲਈ ਲੋਕਲ ਆਗੂ ਦੀ ਲੋੜ ਹੈ ਜੋ ਉਨ੍ਹਾਂ ਦੇ ਕੰਮ ਕਰਵਾਉਣ ਲਈ ਹਰ ਸਮੇਂ ਉਪਲਬਦ ਰਹਿ ਸਕੇ, ਉਨ੍ਹਾਂ ਵਚਨ ਦਿਤਾ ਕਿ ਤੁਸੀਂ ‘ਆਪ’ ਦਾ ਐਮ.ਪੀ ਜਿਤਾਓ ਤਾਂ ਜੋ ਜਲੰਧਰ ਲੋਕ ਸਭਾ ਹਲਕੇ ਵਿੱਚ ਹਜਾਰਾਂ ਕਰੋੜ ਰੁਪਏ ਦੇ ਨਿਵੇਸ਼ ਤੇ ਵਿਕਾਸ ਦੇ ਕੰਮ ਕਰਵਾਏ ਜਾਣ ਕਿਉਂਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਹਕੂਮਤ ਹੋਣ ਸਦਕਾ ਅਸੀਂ ਵਿਕਾਸ ਦਾ ਕੋਈ ਕੰਮ ਅਣਗੌਲਿਆ ਨਹੀਂ ਰਹਿਣ ਦਿਆਂਗੇ।

ਪਵਨ ਟੀਨੂੰ ਨੇ ਦਸਿਆ ਕਿ ਜਲੰਧਰ ਸ਼ਹਿਰ ਹੁਣ ਬਹੁਤ ਵੱਡਾ ਹੋ ਚੁੱਕਾ ਹੈ ਤੇ ਇਸ ਵਿੱਚ ਵੱਡੀ ਸਮੱਸਿਆ ਭੀੜ-ਭੜੱਕੇ, ਟ੍ਰੈਫਿਕ ਆਦਿ ਦੀ ਹੈ ਜਿਸ ਤੋਂ ਜਨਜੀਵਨ ਤੇ ਕਾਰੋਬਾਰ ਵੱਡੇ ਪੱਧਰ ‘ਤੇ ਪ੍ਰਭਾਵਤ ਹੋ ਰਿਹਾ ਹੈ। ਪਵਨ ਟੀਨੂੰ ਨੇ ਦਸਿਆ ਕਿ ਉਹ ਤੁਹਾਡੇ ਅਸ਼ੀਰਵਾਦ ਨਾਲ ਸੰਸਦ ਵਿੱਚ ਜਲੰਧਰ ਲੋਕ ਸਭਾ ਹਲਕੇ ਦੀਆਂ ਸਾਰੀਆਂ ਮੁਸ਼ਕਲਾਂ ਲਈ ਆਵਾਜ਼ ਉਠਾਉਣਗੇ, ਕਿਉਂਕਿ ਜਲੰਧਰ ਸ਼ਹਿਰ ਨੂੰ ਲੋੜ ਹੈ ਜਗ੍ਹਾ-ਜਗ੍ਹਾ ਬਹੁਮੰਜਿਲਾਂ ਪਾਰਕਿੰਗ ਸਿਸਟਮ ਕਾਇਮ ਕੀਤਾ ਜਾਏ, ਨਵੇਂ ਪੁਲਾਂ ਦੀ ਉਸਾਰੀ ਕਰਾਉਣ ਦੇ ਨਾਲ ਨਾਲ ਮੈਟਰੋ ਆਵਾਜਾਈ ਨੂੰ ਅਮਲ ਵਿੱਚ ਲਿਆਂਦਾ ਜਾਏ। ਪਵਨ ਟੀਨੂੰ ਨੇ ਸਮਾਰਟ ਸਿਟੀ ਪ੍ਰਾਜੈਕਟ ਦੀ ਪੁਨਰਸੁਰਜੀਤੀ ਦਾ ਵਾਅਦਾ ਕਰਦੇ ਹੋਏ ਕਿਹਾ ਕਿ ਭਗਵੰਤ ਸਿੰਘ ਮਾਨ ਸਰਕਾਰ ਨੇ 2 ਸਾਲਾਂ ਵਿੱਚ ਉਹ ਲੋਕ ਹਿਤੂ ਨੀਤੀਆਂ ਅਮਲ ਵਿੱਚ ਲਿਆਂਦੀਆਂ ਹਨ ਜੋ ਘਰਾਣਿਆਂ ਦੀ ਹਕੂਮਤਾਂ 25 ਸਾਲਾਂ ਵਿੱਚ ਨਹੀਂ ਕਰ ਸਕੀਆਂ ਤੇ ਇਹ ਵਿਕਾਸ ਅੱਗੇ ਵੀ ਜਾਰੀ ਰਹੇਗਾ।

ਇਸ ਤੋਂ ਪਹਿਲਾਂ ਪਵਨ ਟੀਨੂੰ ਵੱਲੋਂ ਸ਼ਹਿਰ ਦੇ ਅਰਬਨ ਸਟੇਟ ਫੇਜ਼1 ਵਿਖੇ ਸਵੇਰੇ ਜਨਤਕ ਮੀਟਿੰਗ ਕਰਨ ਤੋਂ ਬਾਅਦ ਜਿਲ੍ਹਾ ਬਾਰ ਐਸੋਸੀਏਸ਼ਨ ਨਾਲ ਰੂਬਰੂ ਹੋਇਆ ਗਿਆ।

ਇਸ ਦੌਰਾਨ ਪਵਨ ਟੀਨੂੰ ਤੇ ਆਪ ਦੇ ਹੋਰਨਾਂ ਆਗੂਆਂ ਵੱਲੋਂ ਅਟਾਰੀ ਬਾਜ਼ਾਰ ਵਿੱਚ ਡੋਰ ਟੂ ਡੋਰ ਪ੍ਰੋਗਰਾਮ ਕੀਤਾ ਗਿਆ ਅਤੇ ਸ਼ਹਿਰ ਦੇ ਟਾਂਡਾ ਰੋਡ, ਬਾਬਾ ਦੀਪ ਸਿੰਘ ਨਗਰ, ਗਾਂਧੀ ਨਗਰ, ਰੇਰੂ ਪਿੰਡ, ਲੰਬਾ ਪਿੰਡ, ਅਕਾਸ਼ ਕਾਲੋਨੀ ਤੇ ਹੋਰਨਾਂ ਇਲਾਕਿਆਂ ਵਿੱਚ ਵੀ ਜਨਤਕ ਮੀਟਿੰਗਾਂ ਨੂੰ ਸੰਬੋਧਨ ਕੀਤਾ ਗਿਆਂ ਜਿਨ੍ਹਾਂ ਵਿੱਚ ਸ਼ਾਮਲ ਹਾਜ਼ਰੀਨ ਵੱਲੋਂ ਆਪ ਦੇ ਹੱਕ ਵਿੱਚ ਭਰਪੂਰ ਹੁੰਗਾਰਾ ਭਰਿਆ ਗਿਆ।

Share This
0
About Author

Social Disha Today

Leave a Reply

Your email address will not be published. Required fields are marked *