ਜਲੰਧਰ (ਦਿਸ਼ਾ ਸੇਠੀ)- ਆਮ ਆਦਮੀ ਪਾਰਟੀ ਨੇ ਜਲੰਧਰ ਵੈਸਟ ਤੋਂ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਉਹਨਾਂ ਨੇ ਸਾਬਕਾ ਮੰਤਰੀ ਭਗਤ ਚੂਨੀ ਲਾਲ ਦੇ ਪੁੱਤਰ ਮਹਿੰਦਰ ਭਗਤ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ।
ਆਪ ਵੱਲੋਂ ਸਬ ਤੋਂ ਪਹਿਲਾਂ ਆਪਣਾ ਉਮੀਦਵਾਰ ਐਲਾਨਿਆ ਗਿਆ ਹੈ। ਹੁਣ ਦੇਖਣਾ ਹੋਵੇਗਾ ਕਿ ਬਾਕੀਆਂ ਪਾਰਟੀਆਂ ਵਲੋਂ ਕਦੋ ਤੱਕ ਉਮੀਦਵਾਰਾਂ ਦਾ ਐਲਾਨ ਕੀਤਾ ਜਾਂਦਾ ਹੈ। ਭਾਜਪਾ ਦੀ ਗੱਲ ਕਰੀਏ ਤਾਂ ਸਾਬਕਾ ਵਿਧਾਇਕ ਸ਼ੀਤਲ ਅੰਗੂਰਾਲ ਦਾ ਨਾਮ ਲਗਭਗ ਤੇਹ ਮੰਨਿਆ ਜਾ ਰਿਹਾ ਹੈ, ਜਿਸਦੇ ਨਾਮ ਤੇ ਸਾਬਕਾ ਸੰਸਦ ਸੁਸ਼ੀਲ ਰਿੰਕੂ ਵਲੋਂ ਵੀ ਹਾਂ ਦਾ ਨਾਅਰਾ ਮਾਰਿਆ ਗਿਆ ਹੈ। ਹੁਣ ਦੇਖਣਾ ਹੋਵੇਗਾ ਕਿ ਅਕਾਲੀ ਦਲ, ਕਾਂਗਰਸ ਅਤੇ ਬਸਪਾ ਵੱਲੋਂ ਕਿਸ ਨੂੰ ਨਿਕਟ ਦੇ ਕੇ ਇਸ ਜ਼ਿਮਨੀ ਚੌਣ ਦੇ ਭਖਦੇ ਮੈਦਾਨ ਵਿੱਚ ਉਤਾਰਿਆ ਜਾਂਦਾ ਹੈ।

