ਕਈ ਕਾਂਗਰਸੀ ਤੇ ਭਾਜਪਾਈ ਆਗੂਆਂ ਵੱਲੋਂ ਕੈਬਿਨੇਟ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਦੀ ਹਾਜ਼ਰੀ ‘ਚ ਆਪ ਉਮੀਦਵਾਰ ਮਹਿੰਦਰ ਭਗਤ ਦੀ ਹਿਮਾਇਤ

ਕਿਹਾ- ਝਾੜੂ ਨਾਲ ਹੀ ਪੁਰਾਣੀਆਂ ਪਾਰਟੀਆਂ ਦਾ ਭ੍ਰਿਸ਼ਟਾਚਾਰ ਹੂੰਝਿਆ ਜਾ ਸਕਦੈ

ਜਲੰਧਰ (ਦਿਸ਼ਾ ਸੇਠੀ): ਸਥਾਨਕ ਨਗਰ ਨਿਗਮ ਦੇ ਸਾਬਕਾ ਸੀਨੀਅਰ ਡਿਪਟੀ ਮੇਅਰ ਤੇ ਸੀਨੀਅਰ ਭਾਜਪਾ ਆਗੂ ਕਮਲਜੀਤ ਸਿੰਘ ਭਾਟੀਆ ਅਤੇ ਮੰਡਲ ਨੰਬਰ 11 ਦੇ ਮੁੱਖੀ ਗੌਰਵ ਜੋਸ਼ੀ ਵੱਲੋਂ ਆਮ ਆਦਮੀ ਪਾਰਟੀ ਦੀ ਹਿਮਾਇਤ ਵਿੱਚ ਡੱਟਣ ਦੇ ਨਾਲ ਹੀ ਕਈ ਹੋਰ ਭਾਜਪਾ ਦੇ ਨਾਲ-ਨਾਲ ਕਈ ਕਾਂਗਰਸੀ ਆਗੂਆਂ ਵੱਲੋਂ ਵੀ ਮੋਹਿੰਦਰ ਭਗਤ ਦੀ ਹਿਮਾਇਤ ਦਾ ਐਲਾਨ ਕੀਤਾ ਗਿਆ ਹੈ।

ਸੰਜੀਵ ਭਗਤ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਹਲਕਾ ਜਲੰਧਰ ਪੱਛਮੀ ਦੇ ਵਾਰਡ 41 ਵਿੱਚੋਂ ਵੀ ਕਾਂਗਰਸੀ ਤੇ ਭਾਜਪਾਈ ਆਗੂਆਂ ਵੱਲੋਂ ਆਪ ਦੇ ਉਮੀਦਵਾਰ ਮੋਹਿੰਦਰ ਭਗਤ ਦੇ ਹੱਕ ਵਿੱਚ ਡੱਟਣ ਦਾ ਐਲਾਨ ਕੀਤਾ ਗਿਆ ਹੈ।

ਚੇਤਨ ਸਿੰਘ ਜੋੜਾ ਮਾਜਰਾ ਵੱਲੋਂ ਜਿਨ੍ਹਾਂ ਲੋਕਾਂ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ’ਤੇ ਆਪਣਾ ਅਸ਼ੀਰਵਾਦ ਦਿਤਾ ਗਿਆ ਉਨ੍ਹਾਂ ਵਿੱਚ ਰੌਕੀ ਕੁਮਾਰ ਵਾਇਸ ਪ੍ਰਧਾਨ ਕਾਂਗਰਸ, ਸੀਮਾ ਪ੍ਰਧਾਨ ਭਾਜਪਾ ਆਗੂ, ਸੰਦੀਪ ਭਾਜਪਾ, ਅਕਾਸ਼ਦੀਪ ਕਾਂਗਰਸ, ਭਾਰਤ ਭਾਜਪਾ ਤੇ ਰੇਨੂੰ ਬਾਲਾ ਅਤੇ ਉਨ੍ਹਾਂ ਦੇ ਸਾਥੀ ਸ਼ਾਮਲ ਹਨ। ਟੇਕ ਚੰਦ ਤੇ ਸੰਜੀਵ ਭਗਤ ਦੀਆਂ ਕੋਸ਼ਿਸ਼ਾਂ ਸਦਕਾ ਆਪ ’ਚ ਸ਼ਾਮਲ ਹੋਏ ਉਕਤ ਸ਼ਾਮਲ ਹੋਏ ਆਗੂਆਂ ਨੇ ਕਿਹਾ ਕਿ ਜਿੰਨਾਂ ਭ੍ਰਿਸ਼ਟਾਚਾਰ ਕਾਂਗਰਸ ਤੇ ਭਾਜਪਾ ਆਗੂਆਂ ਵੱਲੋਂ ਕੀਤਾ ਜਾ ਰਿਹਾ ਹੈ ਉਹ ਸਿਰਫ ਆਪ ਦੇ ਝਾੜੂ ਨਾਲ ਹੀ ਹੂੰਝ ਕੇ ਖਤਮ ਕੀਤਾ ਜਾ ਸਕਦਾ ਹੈ। ਇਨ੍ਹਾਂ ਆਗੂਆਂ ਨੇ ਆਪ ਦੇ ਜਲੰਧਰ ਪੱਛਮੀ ਹਲਕੇ ਤੋਂ ਚੋਣ ਲੜ ਰਹੇ ਸੁਲਝੇ ਹੋਏ ਉਮੀਦਵਾਰ ਮੋਹਿੰਦਰ ਭਗਤ ਦੀ ਹਿਮਾਇਤ ਕਰਦੇ ਹੋਏ ਲੋਕਾਂ ਨੂੰ ਪ੍ਰੇਰਨ ਲਈ ਮੋਢੇ ਨਾਲ ਮੋਢਾ ਜੋੜ ਕੇ ਤੁਰਨ ਦਾ ਐਲਾਨ ਕੀਤਾ ਹੈ।

Share This
0
About Author

Social Disha Today

Leave a Reply

Your email address will not be published. Required fields are marked *