ਇਸ ਸਮੇਂ ਦੀ ਦੁਖਦਾਈ ਖਬਰ ਜਲੰਧਰ ਤੋਂ ਆਈ ਹੈ। SLN ਨਾਮ ਤੋਂ ਆਪਣਾ ਵੈੱਬ ਪੋਰਟਲ ਚਲਾਉਣ ਵਾਲੇ ਪੱਤਰਕਾਰ ਸਵਦੇਸ਼ ਨਨਚਾਹਲ ਦਾ ਅੱਜ ਸਵੇਰੇ ਅਚਾਨਕ ਦਿਹਾਂਤ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਸਵਦੇਸ਼ ਆਪਣੇ ਦੋਸਤਾਂ ਨਾਲ ਉੱਤਰਾਖੰਡ ਦੇ ਪਿੱਥੋਰਾਗੜ੍ਹ ਜ਼ਿਲੇ ਵਿੱਚ ਪੈਂਦੇ ਆਦਿ ਕੈਲਾਸ਼ ਮੰਦਿਰ ਮੱਥਾ ਟੇਕਣ ਗਏ ਸੀ। ਵਾਪਸੀ ਸਮੇਂ ਦੇਰ ਰਾਤ ਉਨ੍ਹਾਂ ਦਾ ਆਕਸੀਜਨ ਲੈਵਲ ਘਟ ਗਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਆਰਮੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਅੱਜ ਸਵੇਰੇ ਹਸਪਤਾਲ ਵਿੱਚ ਉਸ ਦੀ ਮੌਤ ਹੋ ਗਈ। ਉਨ੍ਹਾਂ ਦੇ ਦੇਹਾਂਤ ‘ਤੇ ਪੱਤਰਕਾਰ ਜਗਤ ‘ਚ ਸੋਗ ਦੀ ਲਹਿਰ ਹੈ। ਮੀਡਿਆ ਜਗਤ, ਸਮਾਜਸੇਵਕ ਅਤੇ ਰਾਜਨੀਤਿਕ ਲੋਕਾਂ ਨੇ ਸਵਦੇਸ਼ ਦੇ ਦੇਹਾਂਤ ‘ਤੇ ਦੁੱਖ ਪ੍ਰਗਟ ਕੀਤਾ ਹੈ।

