ਸਵੇਰੇ ਸਵੇਰੇ ਇੱਕ ਦੁਕਾਨ 'ਚ ਚੋਰੀ, ਚੋਰ ਨਕਦੀ ਤੇ ਸਾਮਾਨ ਲੈ ਕੇ ਹੋ ਗਏ ਫਰਾਰ
ਪੁਲਿਸ ਕਰਮੀ ਨੇ ਕਿਹਾ- ਫੋਰਸ ਦੀ ਕਮੀ ਕਾਰਨ ਚੋਰ ਵਾਰਦਾਤਾਂ ਨੂੰ ਦੇ ਰਹੇ ਨੇ ਅੰਜ਼ਾਮ
ਜਲੰਧਰ (SDT): ਜਲੰਧਰ ਦੇ ਅਵਤਾਰ ਨਗਰ ਦੀ ਗਲੀ ਨੰਬਰ 13 ਵਿੱਚ ਕਰਿਆਨੇ ਦੀ ਦੁਕਾਨ ਅੱਜ ਸਵੇਰੇ ਚੋਰੀ ਹੋਣ ਦੀ ਘਟਨਾ ਦੀ ਸੂਚਨਾ ਮਿਲੀ ਹੈ। ਚੋਰੀ ਦੀ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਦੁਕਾਨ ਮਾਲਿਕ ਅਮਨ ਕੁਮਾਰ ਨੇ ਕਿਹਾ ਕਿ 5000 ਤੋਂ 6000 ਦੀ ਨਕਦੀ ਅਤੇ 2000 ਦੇ ਸਿੱਕੇ ਦੁਕਾਨ ਵਿੱਚੋਂ ਗਾਇਬ ਨੇ। ਦੁਕਾਨ ਮਾਲਕ ਨੇ ਕਿਹਾ ਕਿ ਇਸ ਤੋਂ ਇਲਾਵਾ ਚੋਰ ਬਾਕੀ ਹੋਰ ਸਮਾਨ ਵੀ ਲੈ ਕੇ ਫਰਾਰ ਹੋ ਗਏ ਨੇ। ਪੀੜਿਤ ਨੇ ਦੱਸਿਆ ਕਿ ਦੁਕਾਨ ਤੋਂ ਕੁੱਲ 20 ਤੋਂ 25 ਹਜਾਰ ਦੀ ਚੋਰੀ ਹੋਈ ਹੈ। ਅਮਨ ਨੇ ਦੱਸਿਆ ਕਿ ਰਾਤ 10:30ੇ ਵਜੇ ਉਹ ਦੁਕਾਨ ਬੰਦ ਕਰਕੇ ਗਏ ਸਨ ਪਰ ਅੱਜ ਸਵੇਰੇ ਸਫਾਈ ਕਰਮੀ ਨੇ ਉਹਨਾਂ ਨੂੰ ਚੋਰੀ ਦੀ ਘਟਨਾ ਦੀ ਜਾਣਕਾਰੀ ਦਿੱਤੀ। ਦੁਕਾਨ ਦੇ ਆਲੇ ਦੁਆਲੇ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਜਿਸ ਨੂੰ ਪੁਲਿਸ ਵੱਲੋਂ ਖੰਗਾਲਿਆ ਜਾ ਰਿਹਾ ਹੈ। ਮੌਕੇ ਤੇ ਪਹੁੰਚੇ ਪੁਲਿਸ ਜਾਂਚ ਅਧਿਕਾਰੀ ਨੇ ਕਿਹਾ ਕਿ ਜੋਰ ਦੁਕਾਨ ਦਾ ਸ਼ਟਰ ਤੋੜ ਕੇ ਚੋਰੀ ਦੀਆਂ ਵਾਰਦਾਤ ਨੂੰ ਅੰਜਾਮ ਦੇ ਗਏ ਨੇ। ਦਿਵਾਲੀ ਮੌਕੇ ਚੋਰੀ ਦੀ ਵਾਰਦਾਤਾਂ ਨੂੰ ਲੈ ਕੇ ਜਦ ਪੁਲਿਸ ਕਰਮੀ ਨੂੰ ਸਵਾਲ ਕੀਤਾ ਗਿਆ ਤਾਂ ਉਨਾਂ ਖੁਦ ਮੰਨਿਆ ਕੀ ਫੋਰਸ ਦੀ ਕਮੀ ਕਾਰਨ ਇਹ ਵਾਰਦਾਤਾਂ ਵੱਧ ਰਹੀਆਂ ਨੇ। ਪੁਲਿਸ ਕਰਮੀ ਨੇ ਕਿਹਾ ਕਿ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਦਿਵਾਲੀ ਮੌਕੇ ਬਾਹਰੋਂ ਫੋਰਸ ਮੰਗਾ ਕੇ ਸ਼ਹਿਰ ਵਿੱਚ ਤੈਨਾਤ ਕੀਤੀ ਹੋਈ ਹੈ ਤਾਂ ਕਿ ਸ਼ਹਿਰ ਵਿੱਚ ਸੁਰੱਖਿਆ ਵਧਾਈ ਜਾ ਸਕੇ। ਪਰ ਫਿਰ ਵੀ ਕਈ ਵਾਰ ਪੁਲਿਸ ਕਰਮੀਆਂ ਦੀ ਕਮੀ ਕਾਰਨ ਘਟਨਾਵਾਂ ਹੋ ਜਾਂਦੀਆਂ ਨੇ। ਪੁਲਿਸ ਕਰਮੀ ਨੇ ਕਿਹਾ ਕਿ ਉਹ ਖੁਦ ਰਾਤ 2 ਵਜੇ ਇਲਾਕੇ ਵਿੱਚ ਨਫਰੀ ਕਰਦੇ ਨੇ। ਉਹਨਾਂ ਕਿਹਾ ਕਿ ਜਲਦ ਤੋਂ ਜਲਦ ਚੋਰਾਂ ਨੂੰ ਕਾਬੂ ਕਰਕੇ ਦੁਕਾਨ ਦੇ ਨੁਕਸਾਨ ਦੀ ਭਰਭਾਈ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।