ਪੰਜਾਬ (ਦਿਸ਼ਾ ਸੇਠੀ): ਧੂਰੀ ਤੋਂ ਸਾਬਕਾ MLA ਦਲਵੀਰ ਸਿੰਘ ਗੋਲਡੀ ਨੇ ਕਾਂਗਰਸ ਪਾਰਟੀ ‘ਚ ਦੁਬਾਰਾ ਘਰ ਵਾਪਸੀ ਕੀਤੀ ਹੈ। ਕਾਂਗਰਸ ਪਾਰਟੀ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਗੋਲਡੀ ਦਾ ਗਿੱਦੜਬਾਹਾ ਆਉਣਾ ਤੇ ਸਵਾਗਤ ਕੀਤਾ। ਦਲਵੀਰ ਗੋਲਡੀ ਨੇ ਗਿੱਦੜਬਾਹਾ ਤੋਂ ਉਪ-ਚੌਣ ਵਿੱਚ ਕਾਂਗਰਸ ਉਮੀਦਵਾਰ ਅੰਮ੍ਰਿਤਾ ਵੜਿੰਗ ਦੀ ਚੋਣ ਮੁਹਿੰਮ ‘ਚ ਹਿੱਸਾ ਬਣੇ ਅੱਤੇ ਹਲਕੇ ਦੇ ਵੱਖ -ਵੱਖ ਪਿੰਡਾਂ ‘ਚ ਜਾਕੇ ਅੰਮ੍ਰਿਤਾ ਵੜਿੰਗ ਦੇ ਹੱਕ ‘ਚ ਵੋਟਾਂ ਪਾਉਣ ਲਈ ਹਲਕੇ ਦੇ ਲੋਕਾਂ ਨੂੰ ਅਪੀਲ ਕੀਤੀ।

