ਜਲੰਧਰ (ਹਰੀਸ਼ ਚੋਂਕੜਿਆ): ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰੂ ਕਾ ਲੰਗਰ ਕਿਨਾਰੀ ਮਾਰਕੀਟ ਸ਼ੇਖਾ ਬਾਜ਼ਾਰ ਵੱਲੋਂ ਲਗਾਏ ਗਏ। ਲੰਗਰ ਚ ਛੋਲੇ ਭਟੂਰੇ ਅਤੇ ਕਾਫੀ ਬਿਸਕੁਟ ਸ਼ਾਮਿਲ ਸਨ। ਲੰਗਰ ਵੰਡਣ ਦੀ ਸੇਵਾ ਦਲਜੀਤ ਸਿੰਘ ਫੈਸ਼ਨ ਅੱਟ, ਸਨੀ ਉਬਰਾਏ ,ਤਿਲਕ ਰਾਜ ਪੱਪੀ ,ਹਰਜੋਤ ਸਿੰਘ, ਕੁਲਜੋਤ ਸਿੰਘ ,ਦਲਜੀਤ ਸਿੰਘ, ਗੁਰਪ੍ਰੀਤ ਸਿੰਘ ਸਚਦੇਵਾ, ਗਗਨ ਅਰੋੜਾ, ਅਸ਼ੀਸ਼ ਕੁਮਾਰ, ਮੁਕੇਸ਼ ਕੁਮਾਰ, ਪਰਮਜੀਤ ਸਿੰਘ ਟੀਨਾ, ਅਜੇ ਚੋਪੜਾ, ਕ੍ਰਿਸ਼ਨ ਲਾਲ ਮਹਿਰਾ, ਪਰਮਜੀਤ ਸਿੰਘ ਪੰਮਾ, ਸਤਪਾਲ ਸਿੰਘ, ਚੀਕੂ ਪਾਵਾ ,ਹਰਪ੍ਰੀਤ ਸਿੰਘ ਆਦਿ ਸ਼ਾਮਿਲ ਸਨ। ਲੰਗਰ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਅਰਦਾਸ ਕੀਤੀ ਗਈ । ਲੰਗਰ ਵੰਡਣ ਦੀ ਸੇਵਾ ਕਰਨ ਲਈ ਵਿਸ਼ੇਸ਼ ਤੌਰ ਤੇ ਸਿੱਖ ਤਾਲਮੇਲ ਕਮੇਟੀ ਦੇ ਪ੍ਰਧਾਨ ਤਜਿੰਦਰ ਸਿੰਘ ਪਰਦੇਸੀ ਵੀ ਪਹੁੰਚੇ ਹੋਏ ਸਨ।

