ਜਲੰਧਰ ( ਬਿਊਰੋ ): ਹੁਣ ਜਲੰਧਰ ‘ਚ ਮੇਅਰ ਬਣਨਾ ਲਗਭਗ ਤੈਅ ਹੈ, ਜਿਸ ਦੇ ਨਾਂ ਨੂੰ ਵੀ ਲਗਭਗ ਮਨਜ਼ੂਰੀ ਮਿਲ ਚੁੱਕੀ ਹੈ। ਜਲੰਧਰ ‘ਚ ਨਗਰ ਨਿਗਮ ਚੋਣਾਂ ‘ਚ ਚੰਗੀ ਲੀਡ ਦੇ ਨਾਲ ਜਿੱਤ ਹਾਸਲ ਕਰਨ ਵਾਲੇ ਕੌਂਸਲਰ ਦੇ ਨਾਮ ਦੀ ਮੇਅਰ ਵਜੋਂ ਹੁਣ ਮਨਜ਼ੂਰੀ ਮਿਲ ਗਈ ਹੈ। ਜਿਸ ‘ਚ ਜਲੰਧਰ ਵਿੱਚ ਸਭ ਤੋਂ ਵੱਧ ਲੀਡ ਹਾਸਲ ਕਰਨ ਵਾਲੇ ਪੱਛਮੀ ਖੇਤਰ ਦੇ ਕੌਂਸਲਰ ਨੂੰ ਮੇਅਰ ਬਣਾਉਣ ਦਾ ਫੈਸਲਾ ਕੀਤਾ ਗਿਆ ਹੈ, ਜਿਸ ਤੋਂ ਬਾਅਦ ਸੀਨੀਅਰ ਡਿਪਟੀ ਮੇਅਰ ਜਲੰਧਰ ਦੀ ਇਕ ਮਹਿਲਾ ਹੋਵੇਗੀ ਅਤੇ ਭਾਰੀ ਬਹੁਮਤ ਨਾਲ ਜਿੱਤਣ ਵਾਲੇ ਨੂੰ ਮੇਅਰ ਬਣਾਇਆ ਜਾਵੇਗਾ। ਜਲੰਧਰ ‘ਚ ਮੇਅਰ ਬਣਾਉਣ ਦੀ ਪੂਰੀ ਯੋਜਨਾ ਲਗਭਗ ਤੈਅ ਹੋ ਗਈ ਹੈ, ਜਿਸ ‘ਚ ਇੱਕ ਵਪਾਰੀ ਨੂੰ ਮੇਅਰ ਬਣਾਉਣ ਦਾ ਫੈਸਲਾ ਕੀਤਾ ਗਿਆ ਹੈ ਅਤੇ ਆਜ਼ਾਦ ਨੂੰ ਡਿਪਟੀ ਮੇਅਰ ਬਣਾਉਣ ਦਾ ਫੈਸਲਾ ਕੀਤਾ ਗਿਆ ਹੈ, ਇਸ ‘ਚ ਸੀਨੀਅਰ ਡਿਪਟੀ ਮੇਅਰ 1 ਮਹਿਲਾ ਹੋਵੇਗੀ ਕਿਉਂਕਿ 43 ਮਹਿਲਾ ਕੌਂਸਲਰ ਹਨ ਜਿਨ੍ਹਾਂ ਵੱਲੋਂ ਇਸ ਚੌਣ ਵਿੱਚ ਹਿੱਸਾ ਲਿਆ ਗਿਆ ਸੀ। ਜਿਸ ਵਿੱਚ ਵੱਧ ਵੋਟਾਂ ਨਾਲ ਜਿੱਤਣ ਵਾਲੀ ਔਰਤ ਨੂੰ ਸੀਨੀਅਰ ਡਿਪਟੀ ਮੇਅਰ ਬਣਾਇਆ ਜਾਵੇਗਾ। ਜਲਦ ਹੀ ਇਨ੍ਹਾਂ ਨਾਮਾਂ ਦੀ ਅਧਿਕਾਰਤ ਤੌਰ ਤੇ ਘੋਸ਼ਣਾ ਕੀਤੀ ਜਾਵੇਗੀ ਜਿਸਦਾ ਜਲੰਧਰ ਸ਼ਹਿਰ ਦੇ ਲੋਕਾਂ ਖਾਸਕਰ ਰਾਜਨੀਤਿਕ ਗਲਿਆਰਿਆਂ ਵਿੱਚ ਬੜੀ ਬੇਸਬਰੀ ਨਾਲ ਉਡੀਕ ਹੈ।
Recent Posts
- आज का राशिफल – 20 जनवरी 2025
- आज का राशिफल – 19 जनवरी 2025
- आज का राशिफल – 18 जनवरी 2025
- Jalandhar News : GPay ਰਾਹੀਂ ਬਿਜਲੀ ਬੋਰਡ ਦੇ JE ਨੇ ਲਈ 5 ਹਜ਼ਾਰ ਦੀ ਰਿਸ਼ਵਤ, ਹੋਇਆ ਗਿਰਫ਼ਤਾਰ
- आज का राशिफल – 17 जनवरी 2025
- आज का राशिफल – 16 जनवरी 2025
- आज का राशिफल – 14 जनवरी 2025
- Jalandhar: ਗ੍ਰਨੇਡ ਮਿਲਣ ਤੋਂ ਬਾਅਦ ਮੱਚਿਆ ਹੜਕੰਪ, ਪੁਲਿਸ ਨੇ ਇਲਾਕਾ ਕੀਤਾ ਸੀਲ
Recent Comments
No comments to show.