ਜਲੰਧਰ: ਜਿੱਥੇ ਪੰਜਾਬ ਦੇ ਜਲੰਧਰ ਵਿੱਚ ਲੋਕ ਲੋਹੜੀ ਦਾ ਤਿਉਹਾਰ ਮਨਾ ਰਹੇ ਹਨ, ਉੱਥੇ ਹੀ ਆਦਮਪੁਰ ਦੇ ਪਧਿਆਣਾ ਪਿੰਡ ਦੇ ਲੋਕਾਂ ਵਿੱਚ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਏਅਰ ਫੋਰਸ ਦੇ ਨੇੜੇ ਸਕੂਲ ਦੇ ਮੈਦਾਨ ਵਿੱਚ ਇੱਕ ਗ੍ਰਨੇਡ ਮਿਲਿਆ ਹੈ। ਇਸ ਦੌਰਾਨ ਪਿੰਡ ਵਾਸੀਆਂ ਨੇ ਤੁਰੰਤ ਪੁਲਿਸ ਨੂੰ ਘਟਨਾ ਦੀ ਸੂਚਨਾ ਦਿੱਤੀ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਅਤੇ ਪੁਲਿਸ ਵੱਲੋਂ ਬੰਬ ਸਕੁਐਡ ਟੀਮ ਨੂੰ ਸੂਚਿਤ ਕੀਤਾ ਗਿਆ। ਪੁਲਿਸ ਨੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ।

ਜਲੰਧਰ ਦੇ ਐਸਐਸਪੀ ਹਰਕਮਲ ਪ੍ਰੀਤ ਸਿੰਘ ਖੱਖ ਨੇ ਫ਼ੋਨ ‘ਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਆਦਮਪੁਰ ਏਅਰਬੇਸ ਤੋਂ ਥੋੜ੍ਹੀ ਦੂਰੀ ‘ਤੇ ਪਿੰਡ ਪਢੀਆਣਾ ਵਿੱਚ ਇੱਕ ਗ੍ਰਨੇਡ ਮਿਲਿਆ ਹੈ। ਉਨ੍ਹਾਂ ਕਿਹਾ ਕਿ ਗ੍ਰਨੇਡ ਮਿਲਣ ਤੋਂ ਬਾਅਦ ਇਲਾਕੇ ਦੀ ਤਲਾਸ਼ੀ ਅਤੇ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਬੰਬ ਸਕੁਐਡ ਟੀਮ ਜਲੰਧਰ ਦੇ ਪੀਏਪੀ ਕੰਪਲੈਕਸ ਜਾਣ ਦੀ ਤਿਆਰੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਲਗਭਗ 1 ਤੋਂ 1.5 ਘੰਟੇ ਪਹਿਲਾਂ ਪੁਲਿਸ ਨੂੰ ਗ੍ਰਨੇਡ ਮਿਲਣ ਦੀ ਸੂਚਨਾ ਮਿਲੀ ਸੀ ਅਤੇ ਹੁਣ ਬੰਬ ਸਕੁਐਡ ਟੀਮ ਜਲਦੀ ਹੀ ਪਹੁੰਚ ਜਾਵੇਗੀ। ਐਸਐਸਪੀ ਨੇ ਕਿਹਾ ਕਿ ਬੰਬ ਸਕੁਐਡ ਟੀਮ ਜਾ ਕੇ ਗ੍ਰਨੇਡ ਨੂੰ ਡਿਫਿਊਜ਼ ਕਰੇਗੀ।

ਅੰਮ੍ਰਿਤਸਰ ‘ਚ ਹੋਇਆ ਸੀ ਧਮਾਕਾ

ਇਸ ਤੋਂ ਪਹਿਲਾਂ ਅੰਮ੍ਰਿਤਸਰ ਦੀ ਗੁਮਟਾਲਾ ਚੌਕੀ ਦੇ ਬਾਹਰ ਵੱਡਾ ਧਮਾਕਾ ਹੋਇਆ ਸੀ। ਵੀਰਵਾਰ ਰਾਤ ਕਰੀਬ 8 ਵਜੇ ਇਸ ਧਮਾਕੇ ਦੀ ਆਵਾਜ਼ ਸੁਣੀ ਗਈ ਸੀ। ਪੁਲਿਸ ਨੇ ਬਿਆਨ ਜਾਰੀ ਕਰਕੇ ਲੋਕਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ ਸੀ। ਪੁਲਿਸ ਨੇ ਕਿਹਾ ਕਿ ਇਹ ਬੰਬ ਧਮਾਕਾ ਨਹੀਂ ਸੀ, ਉਨ੍ਹਾਂ ਦੇ ਇੱਕ ਪੁਲਿਸ ਮੁਲਾਜ਼ਮ ਦੀ ਕਾਰ ਦਾ ਰੇਡੀਏਟਰ ਫਟਿਆ ਹੈ।


ਅਜੇ ਤੱਕ ਕਿਸੇ ਨੇ ਨਹੀਂ ਲਈ ਜ਼ਿੰਮੇਵਾਰੀ

ਦੂਜੇ ਪਾਸੇ, ਹੈਪੀ ਪਾਸੀਆਂ ਨੇ ਬੰਬ ਧਮਾਕਾ ਕਰਾਰ ਦਿੰਦੇ ਹੋਏ ਇਸ ਦੀ ਜ਼ਿੰਮੇਦਾਰੀ ਲਈ ਸੀ। ਸੋਸ਼ਲ ਮੀਡੀਆ ਤੇ ਇੱਕ ਪੋਸਟ ਤੇਜੀ ਨਾਲ ਵਾਇਰਲ ਹੋਣ ਲੱਗਾ ਸੀ। ਅੱਜ ਜਲੰਧਰ ‘ਚ ਮਿਲੇ ਗ੍ਰਨੇਡ ਨੂੰ ਲੈ ਕੇ ਅਜੇ ਤੱਕ ਕਿਸੇ ਨੇ ਵੀ ਜਿੰਮੇਵਾਰੀ ਨਹੀਂ ਲਈ ਹੈ।

Share This
0
About Author

Social Disha Today

Leave a Reply

Your email address will not be published. Required fields are marked *