ਅਮਰੀਕਾ ਵਿੱਚ ਰੱਖਿਆ ਬਲਾਂ ਵਿੱਚ ਦਾੜੀ ਰੱਖਣ ਤੇ ਪਾਬੰਦੀ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ: ਸਿੱਖ ਤਾਲਮੇਲ ਕਮੇਟੀ

ਬਿਊਰੋ ਰਿਪੋਰਟ ( ਦਿਸ਼ਾ ਸੇਠੀ ) : ਅਮਰੀਕਾ ਵਿੱਚ ਸਰਕਾਰ ਵੱਲੋਂ ਰੱਖਿਆ ਬਲਾਂ ਵਿੱਚ ਦਾੜੀ ਰੱਖਣ ਤੇ ਲਾਈ ਪਾਬੰਦੀ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਥੋੜੀ ਹੈ। ਕਿਉਂਕਿ ਇਹ ਫੈਸਲਾ ਜਿੱਥੇ ਸਿੱਖੀ ਸਿਧਾਂਤਾਂ ਦੇ ਖਿਲਾਫ ਹੈ ਉਥੇ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਹੈ। ਸਿੱਖ ਤਾਲਮੇਲ ਕਮੇਟੀ ਦੇ ਆਗੂ ਤੇਜਿੰਦਰ ਸਿੰਘ ਪਰਦੇਸੀ, ਹਰਪਾਲ ਸਿੰਘ ਚੱਡਾ, ਸਤਪਾਲ ਸਿੰਘ ਸਿਦਕੀ, ਹਰਪ੍ਰੀਤ ਸਿੰਘ ਨੀਟੂ ਅਤੇ ਹਰਜੋਤ ਸਿੰਘ ਲੱਕੀ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਕਿ ਦਾੜੀ ਅਤੇ ਕੇਸ ਸਾਨੂੰ ਸਾਡੇ ਗੁਰੂ ਸਾਹਿਬਾਨਾਂ ਵੱਲੋਂ ਦਿੱਤੀ ਗਈ ਮੋਹਰ ਹੈ। ਕੋਈ ਵੀ ਗੁਰੂ ਨੂੰ ਪਿਆਰ ਕਰਨ ਵਾਲਾ ਸਿੱਖ ਕੇਸਾਂ ਅਤੇ ਦਾੜੀ ਬਿਨਾ ਰਹਿ ਹੀ ਨਹੀਂ ਸਕਦਾ। ਕੇਸ ਰਖਣੇ ਸਾਡੀ ਗੁਰੂ ਸਾਹਿਬਾਨਾਂ ਪ੍ਰਤੀ ਵਚਨਬੱਧਤਾ ਅਤੇ ਸ਼ਰਧਾ ਹੈ। ਅਮਰੀਕਾ ਦੇ ਰੱਖਿਆ ਸਕੱਤਰ ਦੁਆਰਾ ਦਾੜੀ ਨਾ ਰੱਖਣ ਦੇ ਹੁਕਮ ਨਾਲ ਸਿੱਖਾਂ ਦੇ ਧਾਰਮਿਕ ਭਾਵਨਾ ਬਹੁਤ ਠੇਸ ਪਹੁੰਚੀ ਹੈ ਅਮਰੀਕਾ ਵਰਗੇ ਲੋਕਤੰਤਰ ਦੇਸ਼ ਵਿੱਚ ਅਜਿਹੀ ਪਾਬੰਦੀਆਂ ਸੋਭਾ ਹੀ ਨਹੀਂ ਦੇਂਦੀਆਂ। ਉਕਤ ਆਗੂਆਂ ਵੱਲੋਂ ਭਾਰਤ ਦੇ ਵਿਦੇਸ਼ ਮੰਤਰੀ ਸ੍ਰੀ ਜੈ ਕਿਸ਼ਨ ਨੂੰ ਅਪੀਲ ਕੀਤੀ ਹੈ ਕੀ ਉਹ ਅਮਰੀਕਾ ਸਰਕਾਰ ਨਾਲ ਸੰਪਰਕ ਕਰਕੇ ਤੂਰੰਤ ਇਹ ਪਾਬੰਦੀ ਹਟਵਾਉਣ ਤਾਂ ਜੌ ਸਿੱਖ ਪਹਿਲਾ ਵਾਂਗ ਅਮਰੀਕਾ ਵਿੱਚ ਆਪਣੇ ਧਰਮ ਦਾ ਪਾਲਣ ਕਰਦੇ ਹੋਏ ਅਮਰੀਕਾ ਆਰਮੀ ਵਿੱਚ ਸੇਵਾਵਾਂ ਕਰ ਸਕਣ। ਉਕਤ ਆਗੂਆਂ ਨੇ ਕਿਹਾ ਕਿ ਸੰਸਾਰ ਭਰ ਵਿੱਚ ਸਿੱਖਾਂ ਨੇ ਆਪਣੀਆਂ ਧਾਰਮਿਕ ਪਰੰਪਰਾਵਾਂ ਨੂੰ ਪੂਰੇ ਕਰਦੇ ਹੋਏ ਪੂਰੀ ਦੁਨੀਆਂ ਭਰ ਵਿੱਚ ਮੁਕਾਮ ਹਾਸਲ ਕੀਤੇ ਹਨ। ਇੱਥੋਂ ਤੱਕ ਕਿ ਵਿਸ਼ਵ ਬੈਂਕ ਦੇ ਚੇਅਰਮੈਨ ਵੀ ਇੱਕ ਪੂਰਨ ਦਾੜੀ ਵਾਲਾ ਸਿੱਖ ਹੈ। ਸਿੱਖਾਂ ਨੇ ਅਮਰੀਕਾ ਦੇ ਵਿਕਾਸ ਵਿੱਚ ਅਹਿਮ ਯੋਗਦਾਨ ਪਾਇਆ ਹੈ ਅਤੇ ਅੱਗੋਂ ਵੀ ਯੋਗਦਾਨ ਪਾਉਂਦੇ ਰਹਿਣਗੇ। ਇਸ ਮੌਕੇ ਤੇ ਪ੍ਰਭਜੋਤ ਸਿੰਘ ਖਾਲਸਾ, ਤਜਿੰਦਰ ਸਿੰਘ ਸੰਤ ਨਗਰ, ਬੰਟੀ ਰਠੋਰ ਅਤੇ ਨਰਿੰਦਰ ਸਿੰਘ ਰਾਜ ਨਗਰ ਅਤੇ ਹੋਰ ਹਾਜ਼ਰ ਸਨ।

Share This
0
About Author

Social Disha Today

Leave a Reply

Your email address will not be published. Required fields are marked *