ਜਲੰਧਰ ਪੰਜਾਬ ਦੀ ਸਬ ਤੋਂ ਵੱਧ ਹੋਟ ਸੀਟ ਮੰਨੀ ਜਾ ਰਹੀ ਹੈ ਜਿਸ ਵਿੱਚ ਹਰ ਪਾਰਟੀ ਵੱਲੋਂ ਸੱਤਾ ਤੇ ਕਾਬਜ਼ ਹੋਣ ਦੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੀ ਹੈ। ਭਾਰਤੀ ਜਨਤਾ ਪਾਰਟੀ ਲੋਕ ਸਭਾ ਜਲੰਧਰ ਦੇ ਮੀਡੀਆ ਇੰਚਾਰਜ ਤਰੁਨ ਕੁਮਾਰ ਨੇ ਸ਼ਹਿਰ ਅਤੇ ਦਿਹਾਤ ਵਿੱਚ ਪੈਂਦੇ ਸਾਰੇ ਸੂਝਵਾਨ ਵੋਟਰਾਂ ਨੂੰ ਅਪੀਲ ਕੀਤੀ ਹੈ ਕੀ ਇਸ ਵਾਰ ਇਕ ਇਕ ਵੋਟ ਭਾਜਪਾ ਦੇ ਉਮੀਦਵਾਰ ਨੂੰ ਜਿਤਾਉਣ ਲਈ ਦਿਓ ਕਿਉਂਕਿ ਇਹ ਚੋਣ ਜਲੰਧਰ ਤੇ ਭਵਿੱਖ ਨੂੰ ਨਿਰਧਾਰਿਤ ਕਰੇਗੀ। ਉਹਨਾਂ ਕਿਹਾ ਕੀ ਜਨਤਾ ਨੂੰ ਸੁਰੱਖਿਅਤ ਦੀ ਸੁਵਿਧਾ ਅਤੇ ਸਹਿਯੋਗ ਕੇਵਲ ਭਾਜਪਾ ਹੀ ਦੇ ਸਕਦੀ ਹੈ ਅਤੇ ਪਾਰਟੀ ਇਹ ਚੋਣ ਸਭ ਕਾ ਸਾਥ ਸਭ ਕਾ ਵਿਕਾਸ ਦੀ ਧਾਰਨਾ ਤੇ ਲੜ ਰਹੀ ਹੈ। ਉਹਨਾਂ ਕਿਹਾ ਕੀ ਭਾਜਪਾ ਦਾ ਕਾਰਕਰਤਾ ਇਕੱਠਾ ਅਤੇ ਸਮਾਜ ਦੇ ਲਈ ਨੇ ਸਵਾਰਥ ਭਾਵ ਨਾਲ ਸਮਰਪਿਤ ਹੈ ਅਤੇ ਅੱਜ ਇਹ ਕਾਰਜ ਕਰਤਾ ਹੀ ਕਿਸੇ ਵੀ ਪਾਰਟੀ ਅਤੇ ਸੰਗਠਨ ਦੀ ਧਰੋਹਰ ਹੁੰਦੇ ਨੇ। ਉਹਨਾਂ ਕਿਹਾ ਕਿ ਭਾਜਪਾ ਹੀ ਦੁਨੀਆਂ ਦੀ ਐਸੀ ਪਾਰਟੀ ਹੈ ਜਿਸ ਵਿੱਚ ਵਰਕਰਾਂ ਦੀ ਮਜਬੂਤ ਆਧਾਰ ਨੇ ਉਸ ਨੂੰ ਬਾਕੀਆਂ ਤੋਂ ਅਲੱਗ ਬਣਾਇਆ ਹੈ। ਉਹਨਾਂ ਕਿਹਾ ਕਿ ਪਾਰਟੀ ਲੋਕ ਸਭਾ ਚੋਣਾਂ ਦੇ ਲਈ ਪੂਰੀ ਤਰਹਾਂ ਤਿਆਰ ਹੈ ਅਤੇ ਇਸ ਵਾਰ ਜਲੰਧਰ ਸੀਟ ਨੂੰ ਜਿੱਤ ਕੇ ਭਾਜਪਾ ਇਤਿਹਾਸ ਰਚੇਗੀ। ਧਰਮ ਕੁਮਾਰ ਨੇ ਕਿਹਾ ਕਿ ਭਾਜਪਾ ਦਾ ਇਕ ਮਾਤਰ ਲਕਸ਼ ਸੱਤਾ ਸੇਵਾ ਦੇ ਨਾਲ ਨਾਲ ਵਿਵਸਥਾ ਪਰਿਵਰਤਨ ਕਰਨ ਦੇ ਲਈ ਹਮੇਸ਼ਾ ਅੱਗੇ ਰਿਹਾ ਹੈ। ਉਹਨਾਂ ਕਿਹਾ ਕਿ ਜਲੰਧਰ ਦੀ ਭਲਾਈ ਦੇ ਲਈ ਭਾਜਪਾ ਦਾ ਸੱਤਾ ਵਿੱਚ ਹੋਣਾ ਬੇਹਦ ਜਰੂਰੀ ਹੈ ਅਤੇ ਮੌਜੂਦ ਦਾ ਸਮੇਂ ਵਿੱਚ ਪੂਰੇ ਦੇਸ਼ ਚ ਰਿਕਾਰਡ ਤੋੜ ਵਿਕਾਸ ਦੀ ਲਹਿਰ ਨੇ ਵਿਰੋਧੀ ਨੂੰ ਚਾਰੋਂ ਖਾਨੇ ਚਿੱਤ ਕਰ ਦਿੱਤਾ ਹੈ।
Recent Posts
- Sports News: ਓਲੰਪੀਅਨ ਗੁਰਿੰਦਰ ਸਿੰਘ ਸੰਘਾ ਜੂਨੀਅਰ ਏਸ਼ੀਆ ਕੱਪ ਦੇ ਅੰਪਾਇਰ ਮੈਨੇਜਰ ਨਿਯੁਕਤ
- Sports News: 18ਵਾਂ ਆਲ ਇੰਡੀਆ ਬਲਵੰਤ ਸਿੰਘ ਕਪੂਰ ਹਾਕੀ ਟੂਰਨਾਮੈਂਟ
- Jalandhar News: ਕਾਂਗਰਸ ਭਵਨ ਜਲੰਧਰ ਵਿਖੇ ਮਰਹੂਮ ਸ਼੍ਰੀਮਤੀ ਇੰਦਰਾ ਗਾਂਧੀ ਦੇ ਜਨਮ ਦਿਵਸ ਮੌਕੇ ਕਾਂਗਰਸੀ ਆਗੂਆਂ ਵੱਲੋਂ ਸ਼ਰਧਾ ਦੇ ਫੁੱਲ ਕੀਤੇ ਗਏ ਭੇਂਟ
- Sports News: 18ਵਾਂ ਆਲ ਇੰਡੀਆ ਬਲਵੰਤ ਸਿੰਘ ਕਪੂਰ ਹਾਕੀ ਟੂਰਨਾਮੈਂਟ, ਰਾਊਂਡ ਗਲਾਸ ਅਕੈਡਮੀ ਕਵਾਰਟਰ ਫਾਇਨਲ ਵਿੱਚ
- Sports News: 18ਵਾਂ ਆਲ ਇੰਡੀਆ ਬਲਵੰਤ ਸਿੰਘ ਕਪੂਰ ਹਾਕੀ
- Sports News: ਰਾਊਂਡ ਗਲਾਸ ਹਾਕੀ ਅਕੈਡਮੀ ਨੇ ਆਰਮੀ ਬੁਆਏਜ਼ ਬੈਂਗਲੁਰੂ ਨੂੰ 5-4 ਨਾਲ ਹਰਾਇਆ
- Big News: ਪੰਜਾਬੀ ਗਾਇਕ Gary Sandhu ‘ਤੇ ਆਸਟ੍ਰੇਲੀਆ ‘ਚ ਸ਼ੋਅ ਦੌਰਾਨ ਹਮਲਾ
- ਸਾਬਕਾ ਸਾਂਸਦ ਸੁਸ਼ੀਲ ਰਿੰਕੂ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਕਮਲਜੀਤ ਸਿੰਘ ਦੇ ਘਰ ਵਿਆਹ ਦੇ ਪ੍ਰੋਗਰਾਮ ਵਿੱਚ ਪਹੁੰਚੇ, ਲਾੜਾ-ਲਾੜੀ ਨੂੰ ਦਿੱਤਾ ਅਸ਼ੀਰਵਾਦ
Recent Comments
No comments to show.