ਭਗਵਾਨ ਵਾਲਮੀਕੀ ਜੀ ਮੰਦਿਰ ਵਿੱਚ ਨਤਮਸਤਕ ਹੋਏ ਸਾਬਕਾ CM ਅਤੇ ਕਾਂਗਰਸ ਉਮੀਦਵਾਰ ਚਰਨਜੀਤ ਚੰਨੀ
ਕਿਹਾ- ਆਸ਼ੀਰਵਾਦ ਲੈਣ ਪਹੁੰਚਿਆ ਤਾਂ ਕਿ ਜਲੰਧਰ ਦੇ ਲੋਕਾਂ ਦੀ ਲੜਾਈ ਹੋਰ ਤਕੜੇ ਹੋ ਕੇ ਲੜ ਸਕਾਂ
ਜਲੰਧਰ ਲੋਕ ਸਭਾ ਸੀਟ ਪੰਜਾਬ ਦੇ ਵਿੱਚ ਹੋਟ ਸੀਟਾਂ ਵਿੱਚੋ ਇੱਕ ਮੰਨੀ ਜਾ ਰਹੀ ਹੈ। ਹਰੇਕ ਉਮੀਦਵਾਰ ਵੱਲੋਂ ਚੋਣਾਂ ਦੇ ਪ੍ਰਚਾਰ ਲਈ ਲੋਕਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ ਅਤੇ ਧਾਰਮਿਕ ਸਥਾਨਾਂ ਤੇ ਵੀ ਨਤਮਸਤਕ ਹੋਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਗੱਲ ਕਰੀਏ ਕਾਂਗਰਸ ਉਮੀਦਵਾਰ ਅਤੇ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਦੀ ਤਾਂ ਉਹਨਾਂ ਦਾ ਲੋਕਾਂ ਵਿੱਚ ਵਿਚਰਨਾ ਲਗਾਤਾਰ ਜਾਰੀ ਹੈ ਅਤੇ ਲੋਕਾਂ ਵੱਲੋਂ ਵੀ ਉਹਨਾਂ ਨੂੰ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ। ਬੀਤੇ ਦਿਨੀ ਚਰਨਜੀਤ ਸਿੰਘ ਚੰਨੀ ਵੱਲੋਂ ਜਲੰਧਰ ਵਿਖੇ ਭਗਵਾਨ ਵਾਲਮੀਕੀ ਜੀ ਦੇ ਮੰਦਰ ‘ਚ ਨਤਮਸਤਕ ਹੋ ਅਸ਼ੀਰਵਾਦ ਲਿਆ ਗਿਆ। ਇਸ ਮੌਕੇ ਸੈਂਕੜਿਆਂ ਦੀ ਗਿਣਤੀ ਵਿੱਚ ਲੋਕੀ ਚਰਨਜੀਤ ਸਿੰਘ ਚੰਨੀ ਦੇ ਨਾਲ ਹਾਜ਼ਰ ਸਨ ਅਤੇ ਉਹਨਾਂ ਦਾ ਮੰਦਰ ਵਿੱਚ ਹਾਜ਼ਰੀ ਭਰਨ ਤੇ ਗਰਮ ਜੋਸ਼ੀ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਉਹ ਭਗਵਾਨ ਵਾਲਮੀਕੀ ਜੀ ਦੇ ਮੰਦਰ ਵਿੱਚ ਆਸ਼ੀਰਵਾਦ ਲੈਣ ਲਈ ਪਹੁੰਚੇ ਨੇ ਤਾਂ ਕਿ ਜਲੰਧਰ ਦੇ ਲੋਕਾਂ ਦੀ ਲੜਾਈ ਹੋਰ ਤਕੜੇ ਹੋ ਕੇ ਲੜ ਸਕਣ। ਉਨ੍ਹਾਂ ਕਿਹਾ ਕਿ ਭਗਵਾਨ ਦਾ ਅਸ਼ੀਰਵਾਦ ਬੇਹਦ ਜਰੂਰੀ ਹੈ ਕਿਉਂਕਿ ਜਿਸ ਤਰੀਕੇ ਨਾਲ ਵਿਰੋਧੀ ਉਨ੍ਹਾਂ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਇਸ ਨਾਲ ਉਹ ਇਨ੍ਹਾਂ ਸਬ ਚੀਜ਼ਾਂ ਦਾ ਤਕੜੇ ਹੋ ਕੇ ਸਾਮਣਾ ਕਰ ਸਕਣ।

