ਜਲੰਧਰ ਵਿੱਚ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਹੁਣ ਇੱਕ ਹੈਰਾਨ ਕਰ ਦੇਣ ਵਾਲੀ ਵਾਰਦਾਤ ਸਾਮਣੇ ਆਈ ਜਿੱਥੇ ਚਿਰਾਂ ਨੇ ਜਲੰਧਰ ਦੇ ਜ਼ਿਲ੍ਹਾ ਕੋਰਟ ਕੰਪਲੈਕਸ ਨੂੰ ਹੀ ਨਿਸ਼ਾਨਾ ਬਣਾ ਲਿਆ। ਚੋਰ ਕੋਰਟ ਕੰਪਲੈਕਸ ‘ਚੋਂ 6 ਆਊਟਡੋਰ ਏਸੀ ਚੋਰੀ ਕਰ ਫਰਾਰ ਹੋ ਗਏ। ਚੋਰੀ ਦਾ ਉਸ ਸਮੇਂ ਪਤਾ ਲੱਗਾ ਜਦੋਂ ਏ.ਸੀ. ਦੀ ਸਰਵਿਸ ਕਰਨ ਆਏ ਨੌਜਵਾਨ ਨੇ ਬਾਹਰ ਜਾ ਕੇ ਦੇਖਿਆ ਤਾਂ ਕੰਧ ਖਾਲੀ ਪਈ ਸੀ, ਜਿਸ ਸਬੰਧੀ ਰਿਸ਼ੀ ਨਗਰ ਵਾਸੀ ਚੌਕੀਦਾਰ ਰਾਕੇਸ਼ ਕੁਮਾਰ ਨੇ ਥਾਣਾ ਬਾਰਾਦਰੀ ਦੀ ਪੁਲਿਸ ਨੂੰ ਸ਼ਿਕਾਇਤ ਦਿੱਤੀ|
ਥਾਣਾ ਇੰਚਾਰਜ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਚੋਰੀ ਦੀ ਸ਼ਿਕਾਇਤ ਤੋਂ ਬਾਅਦ ਉਨ੍ਹਾਂ ਦੀ ਟੀਮ ਦੇ ਏਐਸਆਈ ਬਲਕਰਨ ਸਿੰਘ ਮੌਕੇ ’ਤੇ ਪੁੱਜੇ ਅਤੇ ਜਾਂਚ ਤੋਂ ਬਾਅਦ ਚੋਰਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਜਿੱਥੋਂ ਆਊਟਡੋਰ ਏ.ਸੀ ਚੋਰੀ ਹੋਏ ਹਨ, ਉਥੇ ਨਾ ਤਾਂ ਕੋਈ ਆਉਂਦਾ-ਜਾਂਦਾ ਹੈ ਅਤੇ ਨਾ ਹੀ ਸੀਸੀਟੀਵੀ ਕੈਮਰੇ ਲੱਗੇ ਹਨ। ਜਿਸ ਕਾਰਨ ਚੋਰੀ ਦਾ ਪਤਾ ਨਹੀਂ ਲੱਗ ਸਕਿਆ ਅਤੇ ਨਾ ਹੀ ਇਹ ਪਤਾ ਲੱਗ ਸਕਿਆ ਕਿ ਚੋਰੀ ਕਦੋਂ ਹੋਈ।

