ਆਪ ਸਰਕਾਰ ਨੇ ਸਿਰਫ ਮਸ਼ਹੂਰੀਆਂ ਵਿੱਚ ਹੀ ਕੀਤਾ ਪੰਜਾਬ ਦਾ ਵਿਕਾਸ : ਮਹਿੰਦਰ ਸਿੰਘ ਕੇਪੀ

ਸ਼੍ਰੋਮਣੀ ਅਕਾਲ ਦਲ ਦੇ ਉਮੀਦਵਾਰ ਮਹਿੰਦਰ ਸਿੰਘ ਕੇਪੀ ਵੱਲੋਂ 12 ਮਈ ਨੂੰ ਹਲਕਾ ਨਕੋਦਰ ਦੇ ਵਿੱਚ ਵੱਖ-ਵੱਖ ਪਿੰਡਾਂ ਅਤੇ ਨਕੋਦਰ ਸ਼ਹਿਰ ਦੇ ਵਿੱਚ ਚੋਣ ਪ੍ਰਚਾਰ ਕੀਤਾ ਗਿਆ। ਨਕੋਦਰ ਤੋਂ ਹਲਕਾ ਇੰਚਾਰਜ ਸਰਦਾਰ ਗੁਰਪਰਤਾਪ ਸਿੰਘ ਵਡਾਲਾ ਦੇ ਗਵਾਹੀ ਦੇ ਵਿੱਚ ਵਿਸ਼ਾਲ ਮੀਟਿੰਗਾਂ ਹੋਈਆਂ। ਲੋਕਾਂ ਨੂੰ ਸੰਬੋਧਨ ਕਰਦਿਆਂ ਗੁਰਪ੍ਰਤਾਪ ਵਡਾਲਾ ਨੇ ਕਿਹਾ ਕਿ ਜੇਕਰ ਗੱਲ ਕਰੀਏ ਇਹਨਾਂ ਚੌਣਾਂ ਦੀ ਤਾਂ ਪਿੰਡਾਂ ਅਤੇ ਸ਼ਹਿਰਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੇ ਹੱਕ ਦੇ ਵਿੱਚ ਲੋਕਾਂ ਦੇ ਵੱਡੇ ਇਕੱਠ ਹੋ ਰਹੇ ਹਨ।

ਉਨ੍ਹਾਂ ਕਿਹਾ ਕਿ ਕੁਝ ਸਾਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੱਤਾ ਦੇ ਵਿੱਚ ਨਹੀਂ ਹੈ ਪਰ ਹੁਣ ਲੋਕਾਂ ਨੂੰ ਇਹ ਮਹਿਸੂਸ ਹੋਣ ਲੱਗ ਪਿਆ ਹੈ ਕਿ ਪੰਜਾਬ ਦੇ ਵਿੱਚ ਜਿੰਨਾ ਵੀ ਵਿਕਾਸ ਹੋਇਆ ਹੈ ਉਹ ਸਿਰਫ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਹੀ ਹੋਇਆ ਹੈ ਅਤੇ ਹੁਣ ਜਲੰਧਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਹਿੰਦਰ ਸਿੰਘ ਕੇਪੀ ਵੱਲੋਂ ਜਦੋਂ ਚੋਣ ਪ੍ਰਚਾਰ ਕੀਤਾ ਜਾਂਦਾ ਹੈ ਤਾਂ ਅਕਸਰ ਲੋਕ ਸਟੇਜ ਦੇ ਉੱਪਰ ਇਹ ਕਹਿੰਦੇ ਹੋਏ ਨਜ਼ਰ ਆਉਂਦੇ ਹਨ ਕਿ ਅਸੀਂ ਬਦਲਾਅ ਦੇ ਲਾਲਚ ਵਿੱਚ ਸੂਬਾ ਸਰਕਾਰ ਦੀਆਂ ਗੱਲਾਂ ਵਿੱਚ ਆ ਕੇ 92 ਵਿਧਾਇਕ ਜਿਤਾ ਦਿੱਤੇ ਪਰ ਮੁੱਖ ਮੰਤਰੀ ਨੇ ਸਿਰਫ ਗੱਲਾਂ ਤੋਂ ਇਲਾਵਾ ਪੰਜਾਬ ਦੇ ਵਿੱਚ ਕੋਈ ਵੀ ਵਿਕਾਸ ਨਹੀਂ ਕੀਤਾ।

ਉਨ੍ਹਾਂ ਕਿਹਾ ਕਿ ਪਹਿਲਾਂ ਪੰਜ ਸਾਲ ਕਾਂਗਰਸ ਨੇ ਵੀ ਕੋਈ ਡੱਕਾ ਨਹੀਂ ਤੋੜਿਆ ਅਤੇ ਹੁਣ ਉਸ ਤੋਂ ਵੀ ਮਾੜਾ ਹਾਲ ਪੰਜਾਬ ਦੇ ਵਿੱਚ ਆਮ ਪਾਰਟੀ ਦੀ ਸਰਕਾਰ ਨੇ ਪੰਜਾਬ ਦੇ ਲੋਕਾਂ ਨਾਲ ਕੀਤਾ ਹੋਇਆ ਹੈ। ਪੰਜਾਬ ਦੇ ਵਿੱਚ ਕੋਈ ਵੀ ਅਮਨ ਕਾਨੂੰਨ ਦੀ ਸਥਿਤੀ ਨਹੀਂ ਹੈ ਅਤੇ ਪੰਜਾਬ ਦੇ ਲੋਕ ਹੁਣ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰਦੇ ਹਨ।

ਮਹਿੰਦਰ ਸਿੰਘ ਕੇਪੀ ਵੱਲੋਂ ਵੀ ਸਟੇਜ ਤੋਂ ਸੰਬੋਧਨ ਕਰਦੇ ਹੋਏ ਜਲੰਧਰ ਦੇ ਹਲਕਾ ਨਕੋਦਰ ਵਾਸੀਆਂ ਨਾਲ ਇਹ ਪ੍ਰਣ ਕੀਤਾ ਗਿਆ ਕਿ ਜਿੱਤਣ ਤੋਂ ਬਾਅਦ ਤੁਸੀਂ ਦਾਸ ਦੀ ਜੋ ਵੀ ਡਿਊਟੀ ਲਗਾਓਗੇ, ਜਿਹੜਾ ਵੀ ਵਿਕਾਸ ਕਾਰਜ ਅਧੂਰਾ ਹੋਵੇਗਾ, ਉਹ ਪਹਿਲ ਦੇ ਅਧਾਰ ਤੇ ਕਰਵਾਵਾਂਗਾ ਅਤੇ ਜਿਹੜੇ ਮਸਲੇ ਸਰਕਾਰਾਂ ਅਣਦੇਖਿਆ ਕਰਦੀਆਂ ਹਨ, ਉਨ੍ਹਾਂ ਨੂੰ ਸੰਸਦ ਵਿੱਚ ਉਠਾ ਕੇ ਜਲਦ ਤੋਂ ਜਲਦ ਹੱਲ ਕਰਵਾਵਾਂਗਾ।

ਉਨ੍ਹਾਂ ਕਿਹਾ ਕਿ ਹੁਣ ਵੀ ਮੈਂ ਆਪ ਸਭ ਨੂੰ ਬੇਨਤੀ ਕਰਦਾ ਹਾਂ ਕਿ ਆਪਣਾ ਕੀਮਤੀ ਵੋਟ ਵਿਕਾਸ ਕਰਨ ਵਾਲੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿੱਚ ਭਗਤਾਉਣਾ ਤਾਂ ਜੋ ਪੰਜਾਬ ਨੂੰ ਮੁੜ ਤੋਂ ਖੁਸ਼ਹਾਲ ਅਤੇ ਵਿਕਾਸ ਦੀ ਲੀਹ ਤੇ ਲੈ ਕੇ ਜਾ ਸਕੀਏ।

Share This
0
About Author

Social Disha Today

Leave a Reply

Your email address will not be published. Required fields are marked *