ਜਲੰਧਰ (ਦਿਸ਼ਾ ਸੇਠੀ): ਕਾਂਗਰਸ ਨੇ ਵੀ ਜਲੰਧਰ ਵਿੱਚ ਜ਼ਿਮਨੀ ਚੌਣ ਲਈ ਆਪਣਾ ਉਮੀਦਵਾਰ ਚੌਣ ਮੈਦਾਨ ਵਿੱਚ ਉਤਾਰ ਦਿੱਤਾ ਹੈ। ਕਾਂਗਰਸ ਵੱਲੋਂ ਸਾਬਕਾ ਡਿਪਟੀ ਮੇਅਰ ਬੀਬੀ ਸੁਰਿੰਦਰ ਕੌਰ ਨੂੰ ਜਲੰਧਰ ਪੱਛਮੀ ਤੋਂ ਆਪਣਾ ਉਮੀਦਵਾਰ ਬਣਾਇਆ ਹੈ।
ਜ਼ਿਕਰਯੋਗ ਹੈ ਕਿ ਜਲੰਧਰ ਪੱਛਮੀ ਤੋਂ ਵਿਧਾਇਕ ਸ਼ੀਤਲ ਅੰਗਰਾਲ ਵੱਲੋਂ ਅਸਤੀਫਾ ਦੇਣ ਤੋਂ ਬਾਅਦ ਇਹ ਸੀਟ ਖਾਲੀ ਹੋਈ ਸੀ। ਦੱਸ ਦਈਏ ਕਿ ਆਮ ਆਦਮੀ ਪਾਰਟੀ ਵੱਲੋਂ ਮਹਿੰਦਰ ਭਗਤ ਅਤੇ ਭਾਜਪਾ ਵੱਲੋਂ ਸ਼ੀਤਲ ਅੰਗੂਰਾਲ ਨੂੰ ਪਹਿਲਾਂ ਦੀ ਟਿਕਟ ਦੇ ਕੇ ਇਸ ਚੌਣ ਅਖਾੜੇ ਵਿੱਚ ਉਤਾਰ ਦਿੱਤਾ ਗਿਆ ਹੈ। ਗੱਲ ਕਰੀਏ ਅਕਾਲੀ ਦਲ ਅਤੇ ਬਸਪਾ ਦੀ ਤਾਂ ਇਨ੍ਹਾਂ ਦੋਵੇਂ ਪਾਰਟੀਆਂ ਵਲੋਂ ਹੀ ਆਪਣੇ ਉਮੀਦਵਾਰ ਦਾ ਐਲਾਨ ਕਰਨਾ ਹੱਲੇ ਬਾਕੀ ਰਹਿ ਗਿਆ ਹੈ। ਪਰ ਹਾਲੇ ਤੱਕ ਆਪਣੇ ਉਮੀਦਵਾਰਾਂ ਦਾ ਐਲਾਨ ਨਾ ਕਰਨਾ ਕੀਤੇ ਨਾ ਕਿਤੇ ਸਮਰਥਕਾਂ ਵਿੱਚ ਮਾਯੂਸ ਸਥਿਤੀ ਜਰੂਰ ਹੈ ਕਿ ਕੁਝ ਦਿਨਾਂ ਦਾ ਸਮੇਂ ਬਾਕੀ ਹੈ, ਪਰ ਕਿਸ ਚੇਹਰੇ ਦੇ ਨਾਲ ਸਮਰਥਕ ਚੌਣ ਪਰਚਾਰ ਵਿੱਚ ਹੰਭਲਾ ਮਾਰਣਗੇ ਇਹ ਵੀ ਤੇਹ ਹੋਣਾ ਬਾਕੀ ਹੈ।