ਜਲੰਧਰ ( ਦਿਸ਼ਾ ਸੇਠੀ ): ਜਲੰਧਰ ਦੇ ਵਾਰਡ ਨੰਬਰ 56 ਵਿੱਚ ਚੋਣ ਮੈਦਾਨ ਪੂਰੀ ਤਰਹਾਂ ਨਾਲ ਭਖਿਆ ਹੋਇਆ ਹੈ। ਮੁੱਖ ਤੌਰ ਤੇ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮੁਕੇਸ਼ ਸੇਠੀ ਅਤੇ ਭਾਜਪਾ ਦੇ ਉਮੀਦਵਾਰ ਹਰਜੀਤ ਸਿੰਘ ਬੱਬੂ ਵਿੱਚਕਾਰ ਲੜਾਈ ਵੇਖਣ ਨੂੰ ਮਿਲ ਰਹੀ ਹੈ। ਭਾਜਪਾ ਉਮੀਦਵਾਰ ਹਰਜੀਤ ਸਿੰਘ ਬੱਬੂ ਲਗਾਤਾਰ ਲੋਕਾਂ ਵਿੱਚ ਵਿਚਰ ਰਹੇ ਨੇ ਅਤੇ ਲੋਕਾਂ ਵੱਲੋਂ ਵੀ ਉਹਨਾਂ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ। ਅੱਜ ਹਰਦੀਪ ਸਿੰਘ ਬੱਬੂ ਵੱਲੋਂ ਵਾਰਡ 56 ਦੇ ਵੱਖ-ਵੱਖ ਇਲਾਕਿਆਂ ਵਿੱਚ ਡੋਰ ਟੂ ਡੋਰ ਪ੍ਰਚਾਰ ਕੀਤਾ ਗਿਆ ਜਿਸ ਵਿੱਚ ਲੋਕਾਂ ਨੇ ਉਹਨਾਂ ਨੂੰ ਭਰਵਾਂ ਹੁੰਗਾਰਾ ਦਿੱਤਾ। ਹਰਦੀਪ ਸਿੰਘ ਬੱਬੂ ਅਤੇ ਉਨਾਂ ਦੇ ਪਰਿਵਾਰ ਮੈਂਬਰ ਲਗਾਤਾਰ ਲੋਕਾਂ ਵਿੱਚ ਕੇਂਦਰ ਸਰਕਾਰ ਦੀਆਂ ਉਪਲਬਧੀਆਂ ਅਤੇ ਪੰਜਾਬ ਸਰਕਾਰ ਦੀ ਵਾਦਾ ਖਿਲਾਫੀ ਦੇ ਮੁੱਦੇ ਨੂੰ ਲੈ ਕੇ ਲੋਕਾਂ ਤੱਕ ਪਹੁੰਚ ਕਰ ਰਹੇ ਨੇ ਅਤੇ ਆਪਣੇ ਹੱਕ ਵਿੱਚ ਨਿਤਰਨ ਦੀ ਅਪੀਲ ਕਰ ਰਹੇ ਨੇ। ਹਰਦੀਪ ਬੱਬੂ ਨੇ ਕਿਹਾ ਕਿ ਲੋਕੀ ਪੰਜਾਬ ਦੇ ਸਾਰੇ ਸ਼ਹਿਰਾਂ ਦਾ ਵਿਕਾਸ ਚਾਹੁੰਦੇ ਨੇ ਜੋ ਕਿ ਭਾਜਪਾ ਸਰਕਾਰ ਦੀ ਨੀਤੀ ਆ ਨਾਲ ਹੀ ਸੰਭਵ ਹੈ। ਉਹਨਾਂ ਕਿਹਾ ਕਿ ਲੋਕਾਂ ਵਿੱਚ ਉਹ ਕਈ ਸਾਲਾਂ ਤੋਂ ਵਿਚਰ ਰਹੇ ਨੇ ਅਤੇ ਸਿਰਫ ਇੱਕ ਅਪੀਲ ਦੇ ਤੌਰ ਤੇ ਹੀ ਲੋਕਾਂ ਨੂੰ ਮਿਲ ਰਹੇ ਨੇ ਉਹਨਾਂ ਨੂੰ ਲੋਕਾਂ ਨੂੰ ਵੋਟਾਂ ਲਈ ਅਪੀਲ ਕਰਨ ਦੀ ਖਾਸੀ ਲੋੜ ਨਹੀਂ ਹੈ। ਲੋਕੀ ਉਨਾਂ ਦੇ ਕੰਮ ਕਾਰਾਂ ਜੋ ਕਿ ਇਲਾਕੇ ਦੇ ਵਿਕਾਸ ਲਈ ਕੀਤਾ ਹੈ ਅਤੇ ਲੋਕਾਂ ਦੀ ਲੋੜ ਅਨੁਸਾਰ ਲੋਕਾਂ ਨੂੰ ਮਿਲਦੇ ਰਹੇ ਨੇ ਉਹੀ ਉਹਨਾਂ ਦੇ ਹੱਕ ਵਿੱਚ ਨਿਤਰਨ ਲਈ ਕਾਫੀ ਹੈ। ਇਸ ਮੌਕੇ ਇਲਾਕਾ ਨਿਵਾਸੀਆਂ ਵੱਲੋਂ ਵੀ ਹਰਦੀਪ ਸਿੰਘ ਬੱਬੂ ਨੂੰ ਭਰਵਾਂ ਹੁੰਗਾਰਾ ਦਿੰਦੇ ਹੋਏ ਉਨਾਂ ਦੀ ਸਾਥ ਦੇਣ ਦੀ ਗੱਲ ਕਹੀ ਜਾ ਰਹੀ ਹੈ।