ਕਿਹਾ: ਵਾਰਡ ਵਿੱਚ ਪਹਿਲ ਦੇ ਅਧਾਰ ‘ਤੇ ਕਰਵਾਏ ਜਾਣਗੇ ਵਿਕਾਸ ਕਾਰਜ
ਮੁਕੇਸ਼ ਸੇਠੀ ਨੇ ਜਲੰਧਰ ਦੇ Mayor ਕੁਰਸੀ ਦੇ ਸਬ ਤੋਂ ਮਜਬੂਤ ਦਾਵੇਦਾਰ
ਜਲੰਧਰ ( Disha Sethi ): ਜਲੰਧਰ ਨਗਰ ਨਿਗਮ ਚੋਣਾਂ ਤੋਂ ਬਾਅਦ ਦੇਰ ਰਾਤ ਸਾਰੇ ਵਾਰਡਾਂ ਦੇ ਨਤੀਜੇ ਆ ਗਏ। ਇਸ ਵਿੱਚੋਂ ਵਾਰਡ ਨੰਬਰ 56 ਤੋਂ ‘ਆਪ’ ਉਮੀਦਵਾਰ ਮੁਕੇਸ਼ ਸੇਠੀ ਭਾਰੀ ਬਹੁਮਤ ਨਾਲ ਜੇਤੂ ਰਹੇ ਹਨ। ਇੰਨੀ ਵੱਡੀ ਲੀਡ ਨਾਲ ਵਿਰੋਧੀ ਵੀ ਹੈਰਾਨ ਰਹਿ ਗਏ ਹਨ। ਦੇਰ ਸ਼ਾਮ ਨਤੀਜੇ ਆਉਣ ਤੋਂ ਬਾਅਦ ਪੂਰੇ ਪਰਿਵਾਰ ਸਮੇਤ ਵਾਰਡ ਵਾਸੀਆਂ ਵਿੱਚ ਖੁਸ਼ੀ ਦਾ ਮਾਹੌਲ ਹੈ।
ਜਿੱਤਣ ਤੋਂ ਬਾਅਦ ਮੁਕੇਸ਼ ਸੇਠੀ ਨੇ ਆਪਣੇ ਸਮਰਥਕਾਂ ਸਮੇਤ ਢੋਲ ਵਜਾ ਕੇ ਇਲਾਕੇ ਦੇ ਲੋਕਾਂ ਦਾ ਧੰਨਵਾਦ ਕੀਤਾ। ਜਿੱਥੇ ਉਨ੍ਹਾਂ ਨੇ ਲੋਕਾਂ ਨੂੰ ਦਾਅਵਾ ਕੀਤਾ ਕਿ ਸਦਨ ਦੀ ਪਹਿਲੀ ਮੀਟਿੰਗ ਵਿੱਚ ਹੀ ਉਹ ਵਾਰਡ ਦੇ ਸਾਰੇ ਮਸਲੇ ਉਠਾਉਣਗੇ। ਹੁਣ ਉਹ ਜਨਤਾ ਨਾਲ ਕੀਤੇ ਵਾਅਦੇ ਨੂੰ ਪੂਰਾ ਕਰਨਗੇ ਵਾਰਡ ਦੇ ਵਿਕਾਸ ਨੂੰ ਤੇਜ਼ੀ ਨਾਲ ਅੱਗੇ ਵਧਾਉਣਗੇ।
ਦੱਸ ਦਈਏ ਕਿ ਆਮ ਆਦਮੀ ਪਾਰਟੀ ਸਭ ਤੋਂ ਵੱਡੀ ਪਾਰਟੀ ਬਣ ਕੇ ਜਲੰਧਰ ਨਗਮ ਨਿਗਮ ਵਿੱਚ ਸਾਹਮਣੇ ਆਈ ਹੈ ਹੈ ਜਿਸ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਆਪਣੇ ਮੇਅਰ ਬਣਾਉਣ ਦੀ ਦੌੜ ਵਿੱਚ ਲੱਗ ਗਈ ਹੈ। ਜਲੰਧਰ ਦਾ ਬੇਅਰ ਬਣਨ ਲਈ ਕਈ ਉਮੀਦਵਾਰ ਏੜੀ ਚੋਟੀ ਦਾ ਜ਼ੋਰ ਲਗਾ ਰਹੇ ਨੇ ਪਰ ਮੁਕੇਸ਼ ਸੇਠੀ ਇੱਕ ਅਜਿਹਾ ਨਾਮ ਹੈ ਜੋ ਕਿ ਇਹਨਾਂ ਦਾਵਾਦਾਰੀਆਂ ਵਿੱਚ ਸਭ ਤੋਂ ਮਜ਼ਬੂਤ ਮੰਨਿਆ ਜਾ ਰਿਹਾ ਹੈ ਅਤੇ ਉਨਾਂ ਦੇ ਸਮਰਥਕ ਵੀ ਇਸੇ ਉਡੀਕ ਵਿੱਚ ਹਨ ਕਿ ਕਦ ਉਹਨਾਂ ਦੇ ਨਾਂ ਦੀ ਅਧਿਕਾਰਤ ਪੁਸ਼ਟੀ ਹੋਵੇਗੀ। ਬੀਤੇ ਦਿਨੀ ਚੁਣਾਵ ਪ੍ਰਚਾਰ ਮੌਕੇ ਦੇਰ ਰਾਤ ਪੰਜਾਬ ਸਰਕਾਰ ਦੇ ਸੱਭਿਆਚਾਰਕ ਮਾਮਲਿਆਂ ਦੇ ਐਡਵਾਈਜ਼ਰ ਦੀਪਕ ਬਾਲੀ ਵੱਲੋਂ ਜਦ ਪ੍ਰਚਾਰ ਕੀਤਾ ਜਾ ਰਿਹਾ ਸੀ ਤਾਂ ਇਲਾਕੇ ਦੇ ਲੋਕਾਂ ਨੇ ਵੀ ਇਸ ਗੱਲ ਨੂੰ ਜੋਰ ਦਿੰਦਿਆਂ ਦੀਪਕ ਬਾਲੀ ਅੱਗੇ ਰੱਖਿਆ ਸੀ।